Headlines News :
Home » » ਕਲਗੀਧਰ ਦਸ਼ਮੇਸ਼ ਪਿਤਾ ਨੇ ਜਨਮ ਲਿਆ - ਗੁਰਮੀਤ ਕੌਰ ਮੀਤ

ਕਲਗੀਧਰ ਦਸ਼ਮੇਸ਼ ਪਿਤਾ ਨੇ ਜਨਮ ਲਿਆ - ਗੁਰਮੀਤ ਕੌਰ ਮੀਤ

Written By Unknown on Monday, 13 January 2014 | 02:32

ਕਲਗੀਧਰ ਦਸ਼ਮੇਸ਼ ਪਿਤਾ ਨੇ ਜਨਮ ਲਿਆ ਪਟਨਾ ਸ਼ਹਿਰ ਦੀ ਭੂਮੀ ਉੱਤੇ ॥
ਕਲਗੀਧਰ ਦਸ਼ਮੇਸ਼ ਪਿਤਾ ਨੇ ਸਜ਼ਾਇਆ ਖਾਲਸਾ ਆਨੰਦਪੁਰ ਦੀ ਭੂਮੀ ਉੱਤੇ ॥
ਕੁਝ ਸਿੰਘਾਂ ਪ੍ਰਕਾਸ਼ ਦਿਹਾੜਾ  ਮਨਾਇਆ ਕੀਰਤਨ ਨਾਲ ਆਪਣੇ ਸ਼ਹਿਰਾਂ ਦੀ ਭੂਮੀ ਉੱਤੇ ॥
ਕੁਝ ਸਿੰਘਾਂ ਪ੍ਰਕਾਸ਼ ਦਿਹਾੜਾ ਮਨਾਇਆ ਕਿਰਪਾਨਾਂ ਨਾਲ ਪਟਨਾ ਸ਼ਹਿਰ ਦੀ ਭੂਮੀ ਉੱਤੇ ॥
ਮੈ ਜਨਮ ਇਸੇ ਲਈ ਨਹੀ ਸੀ ਲਇਆ ਕਿ ਮੇਰਾ ਜਨਮ ਮਨਾਉ ਝਗੜੇ ਕਰਕੇ ਪਟਨਾ ਸ਼ਹਿਰ ਦੀ ਭੂਮੀ ਉੱਤੇ ॥
ਮੈ ਪੰਜ ਕੱਕਾਰਾਂ 'ਚ ਕਿਰਪਾਨ ਇਸੇ ਲਈ ਸੀ ਸਜ਼ਾਈ ਕਿ ਕਿਰਪਾਨਾਂ  ਨਾਲ  ਵਾਰ ਕਰੋ ਸਿੰਘੋ ਸਿੰਘਾਂ ਉੱਤੇ ॥
ਮੇਰੇ ਕਲਗੀਧਰ ਦਸ਼ਮੇਸ਼ ਪਿਤਾ ਨੇ ਆਪਣੀ ਕੌਮ ਲਈ  ਇਸ ਦੁਨੀਆ ਤੇ ਚਾਰ ਪੁੱਤਰ ਵਾਰ ਦਿੱਤੇ ॥
ਮੇਰੇ ਕਲਗੀਧਰ ਦਸ਼ਮੇਸ਼ ਪਿਤਾ ਦੇ ਆਗਮਨ ਤੇ ਤੁਸੀ ਸਿੱਖਾਂ ਨੇ  ਕਿਰਪਾਨਾਂ ਨਾਲ ਸਿੱਖਾਂ ਤੇ ਵਾਰ ਕਰ ਦਿੱਤੇ ॥
ਮੇਰੇ ਕਲਗੀਧਰ ਦਸ਼ਮੇਸ਼ ਪਿਤਾ ਨੂੰ ਸ਼ਰਮ ਆਉਦੀ ਹੈ ਆਪਣੀ ਸਿੱਖ ਕੌਮ ਨੂੰ ਸਿੱਖ ਕੌਮ ਕਹਾਉਦਿਆਂ ॥
ਕਲਗੀਧਰ ਦਸ਼ਮੇਸ਼ ਪਿਤਾ  ਨੇ ਕਿਸ ਕੌਮ ਦੇ ਲਈ ਆਪਣੇ ਚਾਰ ਪੁੱਤਰ ਵਾਰ ਦਿੱਤੇ ॥
ਕਲਗੀਧਰ ਦਸ਼ਮੇਸ਼ ਪਿਤਾ ਨੇ ਕਿਸ ਕੌਮ ਦੇ ਲਈ ਆਪਣੇ ਚਾਰ ਪੁੱਤਰ ਵਾਰ ਦਿੱਤੇ ॥

ਗੁਰਮੀਤ ਕੌਰ ਮੀਤ
ਮਲੋਟ
ermeet@rediffmail.com

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template