Headlines News :
Home » » ਤੇਰੇ ਕਾਮ,ਮੇਰੇ ਨਾਮ - ਰਣਜੀਤ ਕੌਰ

ਤੇਰੇ ਕਾਮ,ਮੇਰੇ ਨਾਮ - ਰਣਜੀਤ ਕੌਰ

Written By Unknown on Monday, 13 January 2014 | 02:24

ਪ੍ਰਭੂ ਪਿਆਰੀ ਸਾਧ ਸੰਗਤ ਜੀ,ਚੁੱਪ ਦਾ ਦਾਨ ਬਖਸ਼ੋ ਜੀ;
ਇਕ ਚੁੱਪ ਦੇ ਹੁੰਦੇ ਸੌ ਸੁੱਖ,ਮੂੰਹ ਤੇ ਉਂਗਲੀ ਰੱਖੋ ਜੀ।

ਅੱਜ ਦੀ ਦੁਨੀਆਂ ਰੰਗ ਬਰੰਗੀ,ਦਿਲਾਂ ਦੇ ਰੰਗ ਨੇ ਕਾਲੇ,
ਤੂੰ ਤੂੰ ਮੈਂ,ਮੈਂ,ਦਾ ਲਗਿਆ ਤਮਾਸ਼ਾਂ,ਬੇਸ਼ੱਕ ਬੁਲਾਂ ਤੇ ਨੇ ਤਾਲੇ  ।

ਕੰਧਾਂ ਨੂੰ ਵੀ ਹੁੰਦੇ ਕੰਨ,ਸ਼ੀਅ..ਉੱਚੀ,ਉੱਚੀ ਨਾ ਹੱਸੋ ਜੀ      
ਡਾਕੂ ਬਣਿਆ ਸਾਧੂ,ਸਾਧ ਦਾ ਭਾਈ ਚੋਰ,
ਉਂਗਲੀ ਜੇ ਕਰੇ ਕੋਈ,ਚੋਰ ਮਚਾਵੇ ਸ਼ੋਰ।
ਸ਼ੀਅ..ਸਾਹਮਣੇ ਵੇਖੌ,ਇਧਰ ਉਧਰ ਨਾਂ ਤੱਕੋ ਜੀ,
ਇਕ ਚੁੱਪ ਦੇ ਹੁੰਦੇ ਸੌ ਸੁਖ,ਮੂੰਹ ਤੇ ਉਂਗਲੀ ਰੱਖੋ ਜੀ।

ਆਪੋ ਧਾਪੀ ਪਈ ਹੈ ਏਥੇ,ਦੂਜੇ ਦੀ ਨਾਂ ਸੁਣਦਾ ਕੋਈ,
ਬੇਸ਼ਰਮੀ ਦਾ ਹੁਕਮ ਚਲੇ,ਸ਼ਰਮਾਂ ਨੇ ਲਾਹ ਲਈ ਲੋਈ।
ਕੂੜਾ ਸੁਟੋ,ਇਥੇ,ਗਲੀ ਵਿੱਚ ਥਾਂ,ਥਾਂ ਥੁਕੋ ਜੀ,
ਇਕਚੁੱਪ......................................

ਕਾਦਰ ਵੀ ਲਗਾ ਖੂੰਞੈ,ਕੁਦਰਤ ਦਾ ਨਾਂ ਚਲੇ ਕਾਨੂੰਨ,
ਸੂਰਜ ਲੁਕਦਾ ਫਿਰਦਾ,ਵੇਖ ਛਨਿਛਰਾਂ ਦਾ ਜਨੂਨ।
ਜੇਹਲ ਦੇਵੇ ਹੌਉਕਾ,ਆਜਾਦੀ ਦਾ ਮਜ਼ਾ ਚੱਖੋ ਜੀ,
ਇਕ ਚੁੱਪ.........................................

ਆਖਣ ਨੂੰ ਤਾ ਬੜਾ ਕੁਝ,ਪਰ,ਮੈਥੋਂ ਸਾਰੇ ਸਿਆਣੇ ਨੇ,
ਫੈਸ਼ਨ ਨੇ ਹੈੇ ਹਨੇਰ ਪਾਇਆ,ਬਾਗੀ ਹੋਏ ਨਿਆਣੇ ਨੇ।
ਦੀਨ ਇਮਾਨ ਵਿਕਿਆ ਠੱਗੀ ਠੋਰੀ ਹੱਥੋ ਜੀ,
ਇਕ ਚੁੱਪ.....................................

ਬੱਸ ਹੋਰ ਨਾਂ ਖੁਲ੍ਹੇ ਪੋਲ,ਤੇਰੇ ਕਾਮ ਮੇਰੇ ਨਾਮ,
ਠੱਗ ਦੀ ਬੋਲੇ ਤੂਤੀ,ਸੱਜਣ ਨਾਂ ਸਾਰੇ ਇਲਜ਼ਾਮ।
ਮੈਂ ਨਾਂ ਕੁਫਰ ਤੋਲਿਆ,ਥੋੜ੍ਹਾ ਤੁਸੀਂ ਵੀ ਸੋਚੋ ਜੀ.
ਇਕ ਚੁਪ ...................................

ਮੈਂ ਜੇ ਬੋਲਿਆ,ਤੇ ਆਖੌਗੇ ਇਹ ਬੜਾ ਬੜਬੋਲਾ ਏ
ਜੇ ਨਾ ਬੋਲਿਆ ਤੇ ਆਖੋਗੇ,ਇਹਦਾ ਭ੍ਹੇਜਾ ਪੋਲਾ ਏ।
ਬੱਸ ਕਰੋ ਜੀ ਬੱਸ,ਮੈਨੂੰ ਤੇ ਮਾਫ ਹੀ ਰੱਖੋ ਜੀ,
ਪ੍ਰਭੂ ਪਿਆਰੀ ਸਾਧ ਸੰਗਤ ਜੀ,ਚੁੱਪ ਦਾ ਦਾਨ ਬਖਸ਼ੋ ਜੀ,
ਮੂੰਹੋਂ ਬੋਲੋ ਰਾਮ ਰਾਮ,ਵਾਹਿਗੁਰੂ,ਵਾਹਿਗੁਰੂ,
ਬਗਲ ਵਿੱਚ ਛੁਰੀ ਰੱਖੋ ਜੀ।
ਇਕ ਚੁੱਪ ਦੇ ਹੁੰਦੇ ਸੌ ਸੁੱਖ,ਮੂੰਹ ਤੇ ੳਂਗਲੀ ਰੱਖੋ ਜੀ”

                                                    ਰਣਜੀਤ ਕੌਰ       
ਤਰਨ ਤਾਰਨ।       
9780282816       
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template