Headlines News :
Home » » ਛੋਟੀਆਂ ਸ਼ਰਾਰਤਾਂ ਦੇ ਵੱਡੇ ਨਤੀਜੇ - ਰਮੇਸ਼ ਸੇਠੀ ਬਾਦਲ

ਛੋਟੀਆਂ ਸ਼ਰਾਰਤਾਂ ਦੇ ਵੱਡੇ ਨਤੀਜੇ - ਰਮੇਸ਼ ਸੇਠੀ ਬਾਦਲ

Written By Unknown on Monday, 13 January 2014 | 02:13

ਰਮੇਸ਼ ਸੇਠੀ ਬਾਦਲ  
ਮੋ 987 66 27 233
ਗੱਲ ਕੋਈ 1970-71 ਦੀ ਹੋਣੀ ਹੈ। ਮੈਂ ਪੰਜਵੀ ਛੇਵੀ ਜਮਾਤ  ਵਿੱਚ ਪੜ੍ਹਦਾ ਸੀ। ਅਸੀ ਪਿੰਡ ਵਿੱਚ ਰਹਿੰਦੇ ਸੀ। ਉਸ ਸਮੇ ਪੜ੍ਹਾਈ ਦੇ ਨਾਲ ਨਾਲ ਘਰ ਦਾ ਕੰਮ ਵੀ ਕਰਨਾ ਪੈਂਦਾ ਸੀ। ਕੰਮ ਚਾਹੇ ਖੇਤੀ ਬਾੜੀ ਦਾ ਹੋਵੇ ਚਾਹੇ ਡੰਗਰਾਂ ਦੀ ਸੰਭਾਲ ਦਾ। ਜਮੀਨ ਅਸੀ ਹਿੱਸੇ ਠੇਕੇ  ਤੇ ਦਿੰਦੇ ਹੁੰਦੇ ਸੀ।ਸੋ ਖੇਤੀ ਬਾੜੀ ਦੇ ਕੰਮ ਤੋ ਮੇਰੀ ਛੁੱਟੀ ਹੀ ਸੀ।  ਪਰ ਘਰੇ ਦੁੱਧ ਪੀਣ ਲਈ ਇੱਕ ਮੱਝ ਰੱਖੀ ਹੋਈ ਸੀ।ਕਿਉ ਦੁੱਧ ਵੇਚਣ ਦਾ ਉਦੋਂ ਬਹੁਤਾ ਰਿਵਾਜ ਨਹੀ ਸੀ ਹੁੰਦਾ। ਮੱਝ ਲਈ ਨੀਰਾ ਪੱਠਾ ਲਿਆਉਣ ਦੀ ਜਿੰਮੇਦਾਰੀ ਮੇਰੀ ਹੀ ਹੁੰਦੀ ਸੀ। ਸਾਡਾ ਖੇਤ ਕਿਉਕਿ ਸੜਕ ਦੇ ਉਪਰ ਹੀ ਸੀ ਤੇ ਕੱਚਾ ਰਾਹ ਵੀ ਜਾਂਦਾ ਸੀੇ ਇਸ ਲਈ ਸਾਈਕਲ ਤੇ ਹੀ ਪੱਠੇ ਵੱਡ ਕੇ ਲਿਆਏ ਜਾਂਦੇ ਸਨ। ਨਾਲੇ ਇੱਕ ਦੋ ਪਸੂਆਂ ਲਈ ਥੋੜੇ ਜਿਹੇ ਪੱਠਿਆਂ ਦੀ ਲੋੜ ਹੁੰਦੀ ਸੀ। ਮੈਂ ਆਰਾਮ ਨਾਲ ਹੀ ਆਥਣੇ ਜਿਹੇ ਜਾ ਕੇ ਲੈ ਆਉਸੀ। ਦਿਨ ਵੇਲੇ ਮੱਝ ਨੁੂੰ ਛੱਪੜ ਟੋਬੇ ਤੇ ਨਹਾਉਣ ਲਈ ਵੀ ਲੈ ਜਾਣਾ ਹੁੰਦਾ ਸੀ। ਸਾਡਾ ਪਿੰਡ ਕੋਈ ਬਹੁਤਾ ਵੱਡਾ ਪਿੰਡ ਨਹੀ ਸੀ। ਤਕਰੀਬਨ ਪਿੰਡ ਦੇ ਚਾਰੇ ਪਾਸੇ ਹੀ ਛੱਪੜ ਸਨ। ਇਹ ਛੱਪੜ ਖੂਹ ਆਲਾ ਛੱਪੜ, ਸ਼ਿਵਿਆਂ ਵਾਲਾ ਛੱਪੜ, ਵੱਡਾ ਛੱਪੜ ਤੇ ਬਰਾਨੀ ਛੱਪੜ ਦੇ ਨਾਂ ਨਾਲ ਜਾਣੇ ਜਾਂਦੇ ਸਨ।ਜਿਸ ਛੱਪੜ ਤੇ ਪਾਣੀ ਸਾਫ ਹੰਦਾ ਜਾ ਜਿਆਦਾ ਹੰਦਾ ਉਸੇ ਛੱਪੜ ਤੇ ਮੱਝਾਂ ਨੁੰ ਨਹਾਉਣ ਲਈ ਲੈ ਜਾਂਦੇ ਸੀ। ਗਰਮੀਆਂ ਵਿੱਚ ਤਾਂ ਸਾਰਾ ਸਾਰਾ ਦੁਪਿਹਰਾ ਹੀ ਛੱਪੜਾਂ ਤੇ ਬਤੀਤ ਹੋ ਜਾਂਦਾ। ਮੱਝਾਂ ਆਰਾਮ ਨਾਲ ਨਹਾਉਦੀਆਂ ਰਹਿੰਦੀਆਂ ਤੇ ਅਸੀ ਯਾਰ ਬੇਲੀਆਂ ਨਾਲ ਖੇਡਦੇ ਰਹਿੰਦੇ।ਉਸ ਸਮੇ ਛੱਪੜਾਂ ਚ ਨਹਾਉਣ ਦਾ ਵੀ ਚਲਣ ਸੀ। ਕਦੇ ਕਦੇ ਅਸੀ ਵੀ ਮੱਝਾਂ ਨਾਲ  ਤਾਰੀਆਂ ਲਾ ਲੈਦੇ। ਸੱਚੀ ਸਵਿਮਿੰਗ ਪੂਲ ਦੀ ਫੀਲਿੰਗ ਲੈਂਦੇ ਸੀ ।ਇੱਕ ਵਾਰੀ ਮੈਂ ਬੇਲੀਆਂ ਨਾਲ ਛੱਪੜ ਚ ਨਹਾਉਣ  ਗਿਆ ਤੇ ਕਪੜੇ ਲਾਹ ਕੇ ਕਿਨਾਰੇ ਤੇ ਰੱਖ ਦਿੱਤੇ ਜਿਵੇ ਅਕਸਰ ਰੋਜ ਰੱਖਦੇ ਸੀ।ਸਾਡੇ ਹੀ ਗੁਆਢੀਆਂ ਦੀ ਮੱਝ ਮੇਰੀ ਨਵੀ ਕਮੀਜ ਮੇਰੇ ਦੇਖਦੇ ਦੇਖਦੇ ਹੀ ਖਾ ਗਈ।ਮੈਂ ਬਹੁਤ ਡਰ ਗਿਆ ਹੁਣ ਨੰਗੇ ਪਿੰਡੇ ਘਰੇ ਆਉਣਾ ਤੇ ਮਾਂ ਦੀਆਂ ਗਾਲ੍ਹਾਂ ਤੇ ਛਿੱਤਰ ਮੇਰਾ ਇੰਤਜਾਰ ਕਰ ਰਹੇ ਸਨ। ਹੋਲੀ ਹੋਲੀ ਹੋਸਲਾਂ ਜਿਹਾ ਕਰਕੇ ਮੈਂ ਮੱਝ ਲੈ ਕੇ ਘਰੇ ਆਇਆ ਤੇ ਘਰੇ ਆਏ ਨਾਲ ਉਹੀ ਹੋਇਆ ਜਿਸਦੀ ਮੈਂ ਕਲਪਣਾ ਕਰਕੇ ਹੀ ਡਰ ਰਿਹਾ ਸੀ।
ਅਸੀ ਇੱਕ ਹੋਰ ਮੱਝ ਲਿਆਂਦੀ ਤਾਂਕਿ ਬਾਰਾਂ ਮਹੀਨੇ ਦੁੱਧ ਮਿਲਦਾ ਰਹੇ ਤੇ ਕਦੇ ਵੀ ਘਰੇ ਦੁੱਧ ਦੀ ਕਿਲੱਤ ਨਾ ਆਵੇ। ਖੇਚਲ ਤਾਂ ਇੱਕ ਮੱਝ ਦੀ ਵੀ ਓਨੀ ਤੇ ਦੋ ਦੀ ਵੀ ਓਨੀ। ਚਾਹੇ ਘਰ ਬਹੁਤਾ ਖੁੱਲਾ ਨਹੀ ਸੀ ਪਰ ਦੋ ਮੱਝਾਂ ਤਾਂ ਆਰਾਮ ਨਾਲ ਸਮਾ ਸਕਦੀਆਂ ਸਨ। ਇਹ ਮੱਝ ਕੋਈ ਬਹੁਤੀ ਚੰਗੀ ਨਸਲ ਦੀ ਨਹੀ ਸੀ। ਲਿਸੱੜ ਜਿਹੀ ਸੀ। ਕਿਸੇ ਗਰੀਬ ਜਿਹੇ ਘਰੋਂ ਆਈ ਸੀ ਓਥੇ ਬਸ ਤੂੜੀ ਹੀ ਮਸਾਂ ਮਿਲਦੀ ਹੋਣੀ ਹੈ। ਛੋਲੇ ਵੜੇਵੇ ਤੇ ਖੱਲ ਤਾਂ ਸਾਇਦ ਹੀ ਕਦੇ ਦੇਖੀ ਹੋਵੇ ਉਸ ਕਰਮਾਂ ਮਾਰੀ ਨੇ। ਦੁੱਧ ਵੀ  ਘੱਟ ਹੀ ਦਿੰਦੀ ਸੀ ਤੇ ਛੋਟੇ ਜਿਹੇ ਸਾਡੇ ਪਰਿਵਾਰ ਲਈ ਕਾਫੀ ਸੀ। ਹੁਣ ਦੋਹਾਂ ਮੱਝਾ ਦੀ ਸੰਭਾਲ ਦੀ  ਜਿੰਮੇਦਾਰੀ ਮੇਰੀ ਹੀ ਸੀ। ਕੰਮ ਠੀਕ ਠਾਕ ਚੱਲ ਰਿਹਾ ਸੀ। ਮੈਂ ਰੋਜ ਹੀ ਮੱਝਾਂ ਨੂੰ ਛੱਪੜ ਤੇ ਲੈ ਜਾਂਦਾ ਇੱਕਠੀਆਂ ਨੂੰ। ਤੇ ਜਦੋ ਡਲੇ ਮਾਰ ਕੇ ਇੱਕ ਨੂੰ ਛੱਪੜ ਤੋ ਬਾਹਰ ਕੱਢਦਾ ਤਾਂ ਦੂਜੀ ਵੀ ਨਾਲ ਈ ਬਾਹਰ ਆ ਜਾਂਦੀ। ਪਸੂਆਂ ਨੂੰ ਇੰਨੀ ਕੁ ਤੇ ਸੋਝੀ ਮਾਲਿਕ ਨੇ ਦਿੱਤੀ ਹੁੰਦੀ ਹੈ। ਕਦੇ ਕਦੇ ਸਾਡਾ ਕੁੱਤਾ ਮੋਤੀ ਵੀ ਮੇਰੀ  ਮੱਦਦ ਕਰਦਾ। ਜਿਵੇਂ ਹੀ ਮੈਂ ਮਿੱਟੀ ਦਾ ਡਲਾ ਮੱਝਾਂ ਨੂੰ ਮਾਰਦਾ ਤਾਂ ਉਹ ਭੋਕਦਾ ਹੋਇਆ ਛੱਪੜ ਵਿੱਚ ਵੜ੍ਹ ਜਾਂਦਾ ਤੇ ਮੱਝਾਂ ਨੂੰ ਬਾਹਰ ਕੱਢ ਲਿਆਉਂਦਾ।ਇੱਕ ਦਿਨ ਘਰ ਵਾਪਿਸੀ ਵੇਲੇ ਮੇਰੇ ਬਾਲ ਮਨ ਵਿੱਚ ਸ਼ਰਾਰਤ ਆਈ ਤੇ ਮੈਂ ਦੋਹਾਂ ਮੱਝਾ ਦੀਆਂ ਪੂਛਾਂ ਨੂੰ ਗੰਢ ਮਾਰ ਦਿੱਤੀ।ਕਾਫੀ ਦੂਰ ਤੱਕ ਉਹ ਮੱਝਾ ਇੱਕਠੀਆਂ ਹੀ ਤੁਰੀਆਂ ਗਈਆਂ। ਪਰ ਅਚਾਨਕ ਜਦੋ ਉਹ ਅੱਗੇ ਪਿੱਛੇ ਹੋਈਆਂ ਤਾ ਸਾਡੀ ਲਿਸੱੜ ਜਿਹੀ ਮੱਝ ਦੀ ਪੂਛ ਸਿਰੇ ਤੋ ਹੀ ਟੁਟ ਗਈ। ਤੇ ਲਹੂ ਦੇ ਘਰਾਲੇ ਚੱਲ ਪਏ। ਗਲੀ ਵਿੱਚ ਲਹੂ ਹੀ ਲਹੂ ਹੋ ਗਿਆ ਘਰੇ ਮੇਰੀ ਮਾਂ ਨੇ ਮੋਕਾ ਸੰਭਾਲ ਲਿਆ ਤੇ ਮਸ਼ੀਨ ਦਾ ਤੇਲ ਲਾ ਕੇ ਪੱਟੀ ਬੰਨ ਦਿੱਤੀ। ਹੋਲੀ ਹੋਲੀ ਲਹੂ ਬੰਦ ਹੋ ਗਿਆ । ਮੱਝ ਲੰਡੀ ਹੋ ਗਈ। ਪਿੰਡ ਵਿੱਚ ਮੇਰੇ ਕਾਰਨਾਮੇ ਦੀ ਖੂਬ ਚਰਚਾ ਹੋਈ। ਘਰਂੋ ਹੋਈ ਮੇਰੀ  ਸੇਵਾ ਬਾਰੇ ਲਿੱਖਣਾ ਸੋਖਾ ਨਹੀ ਹੈ। ਬਾਟੇ ਦੀਆਂ ਚੱਪਲਾਂ ਨੂੰ ਵੀ ਮੇਰੇ ਤੇ ਤਰਸ ਨਹੀ ਆਇਆ ਮੇਰੀ ਮਾਂ ਨੂੰ ਤਾਂ ਕੀ ਆਉਣਾ ਸੀ। ਉਸ ਲੰਡੀ ਮੱਝ ਨੂੰ ਅਸੀ ਮਸਾਂ ਵੇਚਿਆ। ਬਾਲਪੁਣੇ ਵਿੱਚ ਕੀਤੀਆਂ ਸਰਾਰਤਾਂ ਦੇ ਨਤੀਜੇ ਇੰਨੇ ਭਿਆਨਕ ਹੋ ਸਕਦੇ ਹਨ ਮੈ ਕਦੇ ਸੋਚਿਆ ਵੀ ਨਹੀ ਸੀ। ਅਣਭੋਲ ਮਨ ਤੇ ਸ਼ੈਤਾਨ ਦਿਮਾਗ ਕਈ ਵਾਰੀ ਭਾਰੀ ਭੁੱਲਾਂ ਕਰਵਾ ਦਿੰਦਾ ਹੈ। ਤੇ ਉਹਨਾ ਦਾ ਹਰਜਾਨਾ ਲੰਬੇ ਸਮੇ ਤੱਕ ਭੁਗਤਨਾ ਪੈਂਦਾ ਹੈ। 

  




Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template