ਜਦ ਤੂੰ ਜੰਮੀ ਤਾ
ਇੱਦਾ ਲੱਗਿਆ
ਜਿਵੇ ਤੇਰੇ ਹੱਥਾ ਦਾ
ਪਹਿਲਾ ਚੁੰਮਣ
ਸਾਡੇ ਅੰਦਰ ਦੇ ਪੁਰਖਿਆ ਨਾਲ ਜੀਅ ਤੋੜ ਦਾ ਯੁੱਧ
ਕਰਕੇ
ਸਾਡੇ ਲਰਜ਼ਦੇ ਬੁੱਲਾਂ
ਤੱਕ ਪੁਹਚਿਆ ਹੋਵੇ
ਮੈਂ ਖੁਸ਼ ਸਾ
ਅੰਦਰ ਦੇ ਸੌੜੇ ਪੁਰਖੇ
ਹਾਰ ਗਏ
ਖਿੰਡ ਗਈ ਤਾਜ਼ਾ ਲਿੱਪੇ
ਵਿਹੜੇ ਵਰਗੀ
ਜਿੰਦਗੀ ਦੀ ਖੁਸ਼ਬੋ
ਜਦ ਤੂੰ ਪਹਿਲੇ ਦਿਨ
ਸਕੂਲ ਗਈ
ਇਓ ਲੱਗਾ ਜਿਵੇ
ਅੱਜ ਦਾ ਭਖਿਆ ਸੂਰਜ਼
ਹੱਥੀ ਤੇਜ਼ਾਬ ਦੀਆ
ਬੋਤਲਾਂ ਫੜੀ ਖੜਾ ਹੋਵੇ
ਤੇਰੀ ਫੱਟੀ ਤੇ ਲਿਖੇ
ਧੀ ਨਾਂ ਦੇ ਅੱਖਰ ਨੂੰ
ਸਾੜਨ ਲਈ
ਜਦ ਤੂੰ ਸ਼ਹਿਰ ਗਈ
ਅੱਖਰਾਂ ਚੌ ਸੀਰਤਾਂ ਦਾ
ਭੇਦ ਲੱਭਣ ਲਈ
ਇਓ ਲੱਗਿਆਂ
ਜਿਵੇ ਤੂੰ ਸਰਕੰਡਿਆਂ ਦੀ
ਸੜਕ ਤੇ ਉੱਤਰ ਗਈ ਹੋਵੇ
ਤੇਰੇ ਤੋਤਲੇ ਬੋਲਾਂ ਵਿੱਚੋ
ਤੇਰੀ ਚੁੰਨੀ ਦੇ ਸਿਤਾਰੇ
ਨਿਤਾਰ
ਤੇਰੇ ਸਾਹਮਣੇ
ਸ਼ਹਿਰ ਦਾ ਜੰਗਲ
ਨੰਗੇਜ਼ ਗੀਤਾਂ ਦਾ
ਸੰਵਿਧਾਨ ਲੇਕੇ ਖੜਾ ਹੋਵੇ
ਮੈ ਤੇਰੀਆ ਵੰਗਾਂ ਦੀ ਛਣਕਾਰ ਵਿੱਚੋ
ਘਰ ਦੀ ਦਹਿਲੀਜ਼ ਵਿੱਚੋ
ਸਿਰਫ ਤੇਰੀ ਉੱਚੀ ਸੀਰਤ ਹੀ ਵੇਖੀ ਹੈ
ਤੂੰ ਯਕੀਨ ਨਹੀ ਕਰੇਗੀ
ਅਸੀ ਅੱਗ ਵਿੱਚੋ ਰੇਸ਼ਮ.
ਲੇਕੇ ਲੰਘਣ ਦੇ ਅਹਿਸਾਸ
ਨਾਲ ਕੰਬਦੇ ਰਹੇ ਹਾਂ
ਇੱਦਾ ਲੱਗਿਆ
ਜਿਵੇ ਤੇਰੇ ਹੱਥਾ ਦਾ
ਪਹਿਲਾ ਚੁੰਮਣ
ਸਾਡੇ ਅੰਦਰ ਦੇ ਪੁਰਖਿਆ ਨਾਲ ਜੀਅ ਤੋੜ ਦਾ ਯੁੱਧ
ਕਰਕੇ
ਸਾਡੇ ਲਰਜ਼ਦੇ ਬੁੱਲਾਂ
ਤੱਕ ਪੁਹਚਿਆ ਹੋਵੇ
ਮੈਂ ਖੁਸ਼ ਸਾ
ਅੰਦਰ ਦੇ ਸੌੜੇ ਪੁਰਖੇ
ਹਾਰ ਗਏ
ਖਿੰਡ ਗਈ ਤਾਜ਼ਾ ਲਿੱਪੇ
ਵਿਹੜੇ ਵਰਗੀ
ਜਿੰਦਗੀ ਦੀ ਖੁਸ਼ਬੋ
ਜਦ ਤੂੰ ਪਹਿਲੇ ਦਿਨ
ਸਕੂਲ ਗਈ
ਇਓ ਲੱਗਾ ਜਿਵੇ
ਅੱਜ ਦਾ ਭਖਿਆ ਸੂਰਜ਼
ਹੱਥੀ ਤੇਜ਼ਾਬ ਦੀਆ
ਬੋਤਲਾਂ ਫੜੀ ਖੜਾ ਹੋਵੇ
ਤੇਰੀ ਫੱਟੀ ਤੇ ਲਿਖੇ
ਧੀ ਨਾਂ ਦੇ ਅੱਖਰ ਨੂੰ
ਸਾੜਨ ਲਈ
ਜਦ ਤੂੰ ਸ਼ਹਿਰ ਗਈ
ਅੱਖਰਾਂ ਚੌ ਸੀਰਤਾਂ ਦਾ
ਭੇਦ ਲੱਭਣ ਲਈ
ਇਓ ਲੱਗਿਆਂ
ਜਿਵੇ ਤੂੰ ਸਰਕੰਡਿਆਂ ਦੀ
ਸੜਕ ਤੇ ਉੱਤਰ ਗਈ ਹੋਵੇ
ਤੇਰੇ ਤੋਤਲੇ ਬੋਲਾਂ ਵਿੱਚੋ
ਤੇਰੀ ਚੁੰਨੀ ਦੇ ਸਿਤਾਰੇ
ਨਿਤਾਰ
ਤੇਰੇ ਸਾਹਮਣੇ
ਸ਼ਹਿਰ ਦਾ ਜੰਗਲ
ਨੰਗੇਜ਼ ਗੀਤਾਂ ਦਾ
ਸੰਵਿਧਾਨ ਲੇਕੇ ਖੜਾ ਹੋਵੇ
ਮੈ ਤੇਰੀਆ ਵੰਗਾਂ ਦੀ ਛਣਕਾਰ ਵਿੱਚੋਘਰ ਦੀ ਦਹਿਲੀਜ਼ ਵਿੱਚੋ
ਸਿਰਫ ਤੇਰੀ ਉੱਚੀ ਸੀਰਤ ਹੀ ਵੇਖੀ ਹੈ
ਤੂੰ ਯਕੀਨ ਨਹੀ ਕਰੇਗੀ
ਅਸੀ ਅੱਗ ਵਿੱਚੋ ਰੇਸ਼ਮ.
ਲੇਕੇ ਲੰਘਣ ਦੇ ਅਹਿਸਾਸ
ਨਾਲ ਕੰਬਦੇ ਰਹੇ ਹਾਂ
ਪਰਮਜੀਤ ਕਰਿਆਮ
+919780026012

0 comments:
Speak up your mind
Tell us what you're thinking... !