ਚਾਂਵਾਂ ਦਾ ਮਰ ਜਾਣਾ
ਇਕੱਲਾ ਤੇਰਾ ਹੀ ਨਹੀ
ਮੇਰਾ ਵੀ ਹੈ
ਪੀੜ ਹਿਜਰ.
ਸਰਾਪੇ ਸੁਪਨੇ
ਤੇਰੇ ਹੀ ਨਹੀ
ਮੇਰੇ ਵੀ ਨੇ
ਆਪਣਾ ਜਿਸਮ
ਆਪਣਾਂ ਗਲ
ਤੇਰਾ ਹੀ ਨਹੀ
ਮੇਰਾ ਵੀ ਘੁੱਟਦਾ ਹੈ
ਆਪਣੇ ਆਲਣੇ ਦਾ ਡਰ
ਤੇਨੂੰ ਹੀ ਨਹੀ ਮੈਨੂੰ ਵੀ
ਝੱਖੜਾਂ ਵਿੱਚ
ਛੋਟੀ ਦੀ ਵਧਦੀ ਉਮਰ
ਤੇਰੀ ਹੀ ਨਹੀ
ਮੇਰੀ ਵੀ ਹੈ ਚਿੰਤਾ
ਚੁੱਲੇ ਦੀ ਅੱਗ
ਤੈਨੂੰ ਹੀ ਨਹੀ
ਮੈਨੂੰ ਵੀ ਸਾੜਦੀ
ਤੈਨੂੰ ਹੀ ਨਹੀ
ਮੈਨੂੰ ਵੀ ਦਿਸਦਾ
ਛੱਤ ਨਾਲ ਲਮਕਿਆ
ਕਰਜ਼ੇ ਦਾ ਰੱਸਾ
ਮੈ ਤੇਰਾ ਬਾਪ ਹਾਂ
ਪੁੱਤ
ਤੂੰ ਮੇਰੇ ਹੀ ਸਰੀਰ ਦਾ
ਹਿੱਸਾ
ਸਲਫਾਸ ਕਿਸੇ ਮਸਲੇ ਦਾ
ਹੱਲ ਨਹੀ
ਤੇਰੇ ਲਈ.
ਮੇਰੇ ਲਈ ਖੁਦਕਸ਼ੀ
......ਪਾਪ..
ਇਕੱਲਾ ਤੇਰਾ ਹੀ ਨਹੀ
ਮੇਰਾ ਵੀ ਹੈ
ਪੀੜ ਹਿਜਰ.
ਸਰਾਪੇ ਸੁਪਨੇ
ਤੇਰੇ ਹੀ ਨਹੀ
ਮੇਰੇ ਵੀ ਨੇ
ਆਪਣਾ ਜਿਸਮ
ਆਪਣਾਂ ਗਲ
ਤੇਰਾ ਹੀ ਨਹੀ
ਮੇਰਾ ਵੀ ਘੁੱਟਦਾ ਹੈ
ਆਪਣੇ ਆਲਣੇ ਦਾ ਡਰ
ਤੇਨੂੰ ਹੀ ਨਹੀ ਮੈਨੂੰ ਵੀ
ਝੱਖੜਾਂ ਵਿੱਚ
ਛੋਟੀ ਦੀ ਵਧਦੀ ਉਮਰ
ਤੇਰੀ ਹੀ ਨਹੀ
ਮੇਰੀ ਵੀ ਹੈ ਚਿੰਤਾ
ਚੁੱਲੇ ਦੀ ਅੱਗ
ਤੈਨੂੰ ਹੀ ਨਹੀ
ਮੈਨੂੰ ਵੀ ਸਾੜਦੀ
ਤੈਨੂੰ ਹੀ ਨਹੀ
ਮੈਨੂੰ ਵੀ ਦਿਸਦਾ
ਛੱਤ ਨਾਲ ਲਮਕਿਆ
ਕਰਜ਼ੇ ਦਾ ਰੱਸਾ
ਮੈ ਤੇਰਾ ਬਾਪ ਹਾਂ
ਪੁੱਤ
ਤੂੰ ਮੇਰੇ ਹੀ ਸਰੀਰ ਦਾ
ਹਿੱਸਾ
ਸਲਫਾਸ ਕਿਸੇ ਮਸਲੇ ਦਾਹੱਲ ਨਹੀ
ਤੇਰੇ ਲਈ.
ਮੇਰੇ ਲਈ ਖੁਦਕਸ਼ੀ
......ਪਾਪ..
ਪਰਮਜੀਤ ਕਰਿਆਮ
+919780026012

0 comments:
Speak up your mind
Tell us what you're thinking... !