ਤੁਸੀ ਕਿਸ ਆਜ਼ਾਦੀ ਦੀਗੱਲ ਕਰਦੇ ਹੋ
ਗੰਦਗੀ ਦੇ ਢੇਰ ਵਿੱਚੋ
ਰੋਟੀ ਲੱਭਣ ਦੀ ਆਜ਼ਾਦੀ ਦੀ
ਸੜਕਾਂ ਤੇ ਸਮੂਹਿਕ ਬਲਾਤਕਾਰ ਦੀ ਆਜ਼ਾਦੀ ਦੀ
ਹੱਕਾਂ ਲਈ ਉੱਠੇ ਸਿਰਾਂ ਉੱਪਰ ਲਾਠੀਆਂ ਗੋਲ਼ੀਆਂ ਦੀ ਆਜ਼ਾਦੀ ਦੀ
ਧਾਦਲੀਆਂ. ਸੇਕਸ ਸਕੇਡਲਾਂ. ਘੋਟਾਲਿਆਂ ਦੀ
ਆਜ਼ਾਦੀ ਦੀ
ਸਾਧਾਂ ਦੇ ਭੇਸ ਵਿੱਚ ਲੁਕੇ ਸਾਨਾਂ ਦੀਆਂ ਲੱਤਾਂ ਘੁੱਟਣ ਦੀ ਆਜ਼ਾਦੀ ਦੀ
ਐਸੈਬਲੀ ਚ ਬੈਠਕੇ ਅਸ਼ਲੀਲ਼ ਫਿਲਮਾਂ ਵੇਖਣ ਦੀ ਆਜ਼ਾਦੀ ਦੀ
ਅਖੋਤੀ ਡੇਰਿਆਂ ਵਿੱਚੋ
ਨਵੀ ਪਨੀਰੀ ਸੁਲਫਾ ਬਣਾਉਣ ਦੀ ਆਜ਼ਾਦੀ
ਸਕੂਲ਼ਾਂ ਦੇ ਸਲੇਬਸਾਂ ਵਿੱਚੋ
ਚਮਤਕਾਰੀ ਕਿੱਸੇ
ਪੜਾਉਣ ਦੀ ਆਜ਼ਾਦੀ
ਬਿਜਲੀ ਦੇ ਖੰਭਿਆਂ ਨਾਲ ਲੱਗੇ ਡੇਨਜ਼ਰ ਵਰਗੀਆਂ ਸ਼ਕਲ਼ਾਂ ਵਾਲੇ ਮਜ਼ਦੂਰਾਂ ਨੂੰਭੁੱਖੇ ਮਰਨ ਦੀ ਆਜ਼ਾਦੀ
ਤੁਸੀ ਕਿਸ ਆਜ਼ਾਦੀ ਦੀ
ਗੱਲ ਕਰਦੇ ਹੋ..........
ਪਰਮਜੀਤ ਕਰਿਆਮ
+919780026012

0 comments:
Speak up your mind
Tell us what you're thinking... !