Headlines News :
Home » » ਅਧੂਰੀ ਕਲਪਨਾ - ਗੁਲਰੇਜ਼ ਆਬਿਦ

ਅਧੂਰੀ ਕਲਪਨਾ - ਗੁਲਰੇਜ਼ ਆਬਿਦ

Written By Unknown on Saturday, 4 January 2014 | 02:46

ਹਾਏ ਫ੍ਰੈਂਡਜ਼……
ਤੁਸੀਂ ਮੈਨੂੰ ਜਾਣਦੇ ਹੋ ਨਾ?
ਕੀ ਕਿਹਾ??
ਨਹੀਂ??????????
ਹੂੰ!!!
ਕੋਈ ਗੱਲ ਨੀਂ……
ਮੈਂ ਤੁਹਾਨੂੰ ਅੱਜ ਅਪਣੇ ਆਪ ਨਾਲ ਮਿਲਾਉਂਦੀ ਹਾਂ…
ਮੈਂ ਹਾਂ ਖੁਸ਼ੀ…..
ਖੁਸ਼ੀ …ਅਪਣੇ ਪਿਤਾ ਦੀ…
ਤੇ ਲਾਡਲੀ ਅਪਣੀ ਮਾਂ ਦੀ…
ਅਪਣੇ ਅਧਿਆਪਕ ਦੀ ਸਭ ਤੋਂ ਹੋਣਹਾਰ ਸਟੂਡੈਂਟ…
ਕੀ ਕਿਹਾ???
ਕਿਉਂ???
ਹਾਂ ਹਾਂ … ਦੱਸਦੀ ਆਂ… ਦੱਸਦੀ ਆਂ…
ਮੇਰੇ ਪਿਤਾ ਜੀ …ਮੈਂ ਉਹਨਾਂ ਦੀ ਹਰੇਕ ਗੱਲ ਮੰਨਦੀ ਆਂ…
ਜੋ ਵੀ ਕਹਿੰਦੇ ਨੇ ਝੱਟ ਕਰ ਦਿੰਦੀ ਆਂ…
ਮੇਰੀ ਮਾਂ ..ਹਾਏ… ਕਿੰਨੀ ਪਿਆਰੀ ਐ…
ਮੇਰੀ ਸਭ ਤੋਂ ਵਧੀਆ ਸਹੇਲੀ..ਕੋਈ ਵੀ ਕੰਮ ਹੋਵੇ…
ਨਾਲ ਲੱਗ ਕੇ ਝੱਟ ਮੁਕਾ ਦਿੰਦੀ ਆਂ…
ਝਾੜੂ..ਪੌਚਾ..ਲੀੜਾ..ਕਪੜਾ..ਰੋਟੀ..ਟੁੱਕ..ਸਅਅਅਬ ਕੁੱਝ…
ਮੇਰੇ ਅਧਿਆਪਕ … ਉਹਨਾਂ ਦੀ ਤਾਂ ਮੈਂ ਲਾਡਲੀ ਧੀ ਆਂ…
ਮੈਂਨੂੰ ਪਤਾ ਕੀ ਕਹਿੰਦੇ ਹੁੰਦੇ ਨੇ…
“ਐੱਨਾਂ ਸ੍ਹੌਣਾ ਸ੍ਹੌਣਾ ਕੰਮ ਕਰਦੀ ਐ…ਸਾਡੀ ਪੀੱਦੋ ਜ੍ਹੀ…”
ਇੱਕ ਹੋਰ ਗੱਲ ਦੱਸਾਂ????
ਮੈਂ ਹਾਂ ਵੀ ਬਹੁਤ ਹੁਸ਼ਿਆਰ….ਸੱਚੀਂ….
ਲੈ……ਤੂੰਸੀ ਤਾਂ ਮਖੌਲ ਉੱਡਾਈ ਜਾਂਦੇ ਓਂ…….
ਓੱਦਾਂ ਹੁਸ਼ਿਆਰ ਨੀ…ਓੱਦਾਂ ਤਾਂ ਮੈਂ ਸਾਉ ਆਂ…
ਮੈਂ ਤਾਂ ਪੜ੍ਹਾਈ ‘ਚ…ਖੇਡਾਂ ‘ਚ…ਤੇ ਸ੍ਹੋਣਾ ਸ੍ਹੋਣਾ ਕੰਮ ਕਰਨ ‘ਚ ਹੁਸ਼ਿਆਰ ਆਂ…
ਮਟਰਾ ਤਾਂ ਬਸ ਇਕੋ ਇਕ ਸੁਪਨਾ ਏ!!!
ਜਦੋਂ ਮੈਂ ਵੱਡੀ ਹੋ ਜਾਵਾਂਗੀ ਨਾ…ਮੈਂ ਅਪਣੀ ਵੱਡੀ ਭੈਣ…ਕਲਪਨਾ ਚਾਵਲਾ….
ਹਾਂ ਫੇਰ ਹੋਰ ਕੀ ਕਹਾਂ???
ਮੇਰੇ ਦੇਸ਼ ਦੀ ਧੀ ਜੋ ਹੋਈ…ਮੇਰੀ ਤਾਂ ਵੱਡੀ ਭੈਣ ਈ ਲੱਗੀ ਨਾ…
ਅਧਿਆਪਕ ਜੀ ਦੱਸਦੇ ਸੀ….ਕਿ ਉਹ ਕਿਤੇ ਅਸਮਾਨਾ ‘ਚ ਖੋ ਗਈ ਐ…
ਚੰਨ ਤਾਰਿਆਂ ਨੂੰ ਮਿਲਣ ਗਈ ਸੀ…..
ਪਰ..ਪਰ…
ਉਹ ਰਸਤਾ ਭੁੱਲ ਗਈ…ਕਿਤੇ ਅੰਬਰਾਂ ‘ਚ ਈ ਗੁਆਚ ਗਈ….
ਚਮਕਦਾ ਤਾਰਾ ਬਣ ਕੇ ਟਿੱਮ ਟਿਮਾ ਰਹੀ ਐ…..
ਉਹਹਹਹਹਹ…….ਦੇੱਖੋ ………
ਮੈ ਲੈਕੇ ਆਵਾਂਗੀ….
ਅੰਬਰਾਂ ਤੋਂ ਮੌੜ ਕੇ…
ਟਿੱਮ ਟਿਮਾਉਂਦੇ ਤਾਰਿਆਂ ਨਾਲ ਲੜ ਲੜ ਕੇ….
ਹਾਂ ਅਪਣੀ ਵੱਡੀ ਭੈਣ ਨੂੰ……
ਓਹ ਹੋ!!!
ਕਿੰਨੀ ਭੁਲਕੱਰ ਹਾਂ ਮੈਂ ਵੀ…..
ਗੱਲਾਂ ਗੱਲਾਂ ‘ਚ ਯਾਦ ਈ ਨੀ ਰਿਅ੍ਹਾ….
ਮੈਂ ਤਾਂ ਦੱਸਣਾ ਈ ਭੱਲ ਗੀ…
ਅੱਜ ਮੈਂ ਫਸਟ ਆਈ ਆਂ, ਪੰਜਵੀਂ ‘ਚੋਂ…
ਮੇਰੇ ਬਾਪੂ ਤੇ ਮੇਰੀ ਮਾਂ ਨੇ ਕਿਹਾ ਸੀ, “ਪੰਜ ਪਾਸ ਕਰਨ ਤੇ ਇੰਨੀਆਂ ਸ੍ਹੋਣੀਆਂ ਸ੍ਹਣੀਆਂ ਚੀਜਾਂ ਮਿਲਣਗੀਆਂ ਤੈਨੂੰ……”
ਹਾਏ…ਕਿਹੜੀਆਂ ਚੀਜਾਂ ਹੋਣਗੀਆਂ!!!!!
ਘਰ ਜਾ ਕੇ ਈ ਪਤਾ ਚੱਲੂ ਹੁਣ ਤਾਂ!
ਮੈਂ ਤਾਂ ਚੱਲੀ ਅਪਣੇ ਘਰ…
ਫੇਰ ਮਿਲਦੇ ਆਂ…ਠੀਕ ਐ?
ਬਾੲੈ…ਬਾਏ…

ਆਏ ਹਾਏ!!!
ਕਹੋਂਗੇ ਕਿੱਦਾਂ ਦੀ ਐ!!!
ਚਲੋ ਫੇਰ ਏੱਦਾਂ ਕਰਦੇ ਆਂ…ਤੁਸੀਂ ਵੀ ਨਾਲ ਚੱਲੋ ਮੇਰੇ??
ਮੇਰੀਆਂ ਸ੍ਹੋਣੀਆਂ ਸ੍ਹੋਣੀਆਂ ਚੀਜਾਂ ਵੀ ਵਖਾਉਂ…
ਲਲੱਸੀ ਵੀ ਪਿਆੳਂ…ਢੇਰ ਸਾਰੀਆਂ ਗੱਕਾਂ ਵੀ ਮਾਰਾਂਗੇ..ਠੀਕ ਐ?
ਲੈ……ਤੰਸੀਂ ਤਾਂ ਮਜ਼ਾਕ ਉਡਾਈ ਜਾਂਦੇ ਓਂ!!
ਸ਼ੱਚੀਂ ਕਹਿੰਦੀ ਆਂ।
ਛੱਲੋ ਤਾਂ ਸਹੀ…
ਮੇਰੀ ਮਾਂ ਬਾਪੂ ਜੀ ਬੜੇ ਚੰਗੇ ਨੇ…ਬਹੁਤ ਖੁਸ਼ ਹੋਣਗੇ।
ਆਜੋ…ਆਜੋ…
… … …
ਮਾਂ…ਮਾਂ…ਮਾਂ….ਮੈਂ ਆ ਗਈ…
ਊਈ…ਈ…ਈ…ਈ…
ਕਿੰਨਾ ਘੁੱਟ ਕੇ ਜੱਫੀ ਪਇੀ ਐ!
ਮੇਰੀ ਨ੍ਹੋਣੀ ਅੰਮੜੀ ਨੇ…
ਮਾਂ…ਮਾਂ…ਮੈਂ ਫਸਟ ਆਈ ਆਂ…
ਦੇਖ ਕਿੰਨਾ ਸ੍ਹੋਣੲ ਇਨਾਮ ਮਿਲਿਆ ਏ ਮੈਂਨੂੰ…
ਹਾਂ ਸੱਚ! ਮੈਂ ਤਾਂ ਦੱਸਣਾ ਈ ਭੁੱਲ ਗੀ…
ਇਹ ਨੇ ਮੇਰੇ ਦੋਸਤ…
ਕਿਉਂ??? ਦੇਖਿਆ???
ਹੈ ਨਾ ਕਿਂੰਨੀ ਚੰਗੀ ਐ ਮੇਰੀ ਅੰਮੜੀ!!!
ਮਾਂ…ਮਾਂ…ਬਾਪੂ ਕਿਥੇ ਐ?
ਕਿੱਧਰ ਨੇ ਮੇਰੀਆਂ ਚੀਜਾਂ??
ਮੈਂ ਹੁਣੇ ਦੇਖਣੀਆਂ ਨੇ!!
ਕੀ ਕਿਹਾ?? ਅੰਦਰ ਨੇ??
ਠੀਕ ਐ…
ਮੈਂ ਹੁਣੇ ਦੇਖ ਕੇ ਆਈ…
ਹਾਏ… ਮੇਰੀਆਂ ਨਵੀਂਆਂ ਚੀਜਾਂ…
ਕਿੰਨ…ਨੀ… ਸ੍ਹੋਣੀ ਐ!!!
ਦੇਖੋ ਦੇਖੋ ਸਾਰੇ ਦੇਖੋ…
ਦੇਖਿਆ???
ਮੈਂ ਕਿਹਾ ਸੀ ਨਾ… ਸ੍ਹੋਣੀ ਐ ਨਾ?
ਮੇਰੀ ਕਪੜੇ ਦਿਉਣ ਵਾਲੀ ਮਸ਼ੀਨ…
ਵਾ……ਹ!!
ਕਿੰਨੲ ਵਧੀਆ ਲੱਗ ਰਿਹਾ ਏ ਨਾ!!
ਮਾਂ …ਮਾਂ ਮੈਂ ਕੱਲ ਸਕੂਲੇ ਜਾ ਕੇ…
ਅਪਣੀਆਂ ਸਾਰੀਆਂ ਸਹੇਲੀਆਂ ਨੂੰ ਦੱਸੂੰ..
ਮਾਂ… ਕੀ ਕਹਿੰਨੀ ਐਂ ਮਾਂ???
ਕਿਉਂ ਹੋਰ ਕੀ ਕਰਨਾ ਏ ਸਵੇਰੇ??
ਮਾਂ…ਮਾਂ…ਨਹੀਂ … ਮਾਂ…
ਇਹ ਤੂੰ ਕੀ ਕਹਿਨੀ ੳੈ??
ਸਾਡੇ ਅਧਿਆਪਕ ਨੇ ਵੀ ਕਿਹਾ ਏ..
ਸਾਡੇ ਸਾਰਿਆਂ ਨੂੰ…
ਕਿ ਕੱਲ ਨੂੰ ਤੁਹਾਨੂੰ ਨਵੀਆਂ ਕਿਤਾਬਾਂ ਮਿਲਣੀਆਂ ਨੇ…
ਨਾਲ ਈ ਨਵੀਂ ਕਲਾਸ ਦਾ ਪਹਿਲਾ ਦਿਨ ਵੀ ਐ ਸਾਡਾ…
ਆਹ!!!
ਮਾਂ ਤੂੰ ਮੈਨੂੰ ਕਿਉਂ ਮਾਰਿਆ ਏ?
ਮਾਂ ਤੂੰ ਤਾਂ ਮੈਂਨੂੰ ਏੰਨਾ ਲਾਡ ਕਰਦੀ ਐਂ!!
ਪਰ…ਪਰ…ਅੱਜ???
ਬਾਪੂ ਜੀ…ਬਾਪੂ ਜੀ ਤੁਸੀਂ ਆ ਗਏ…
ਬਾਪੂ…ਬਾਪੂ…ਦੇਖੋ ਨ…ਿ ਮਾਂ ਕੀ ਕਹਿੰਦੀ ਐ?
ਕਹਿੰਦੀ ਐ ਤੂੰ ਹੁਣ ਸਕੂਲ ਨੀ ਜਾਣਾ…
ਕੀ????
ਕੁੜੀਆਂ ਪੜਨ ਜਾਂਦੀਆਂ ਨੇ..
ਕਿੰਨੀਆਂ ਕੁੜੀਆਂ ਤਾਂ ਪੜ੍ਹ ਪੜ੍ਹ ਕੇ ਕਿੰਨੀਆਂ ਵੱਡੀਆਂ ਵੱਡੀਆਂ ਅਫ਼ਸਰ ਲੱਗੀਆਂ ਨੇ…
ਆਹਹਹ!!!
ਨਹੀਂ ਬਾਪੂ…
ਬਾਪੂ ਤੂੰ ਤਾਂ ਮੈਨੂੰ ਪੁੱਤ ਤੋਂ ਬਿਨਾਂ ਕੁੱਝ ਨੀਂ ਕਹਿੰਦਾ ਸੀ…
ਪਰ…ਅੱਜ ਧੀ???????
ਕਿਉਂ ਬਾਪੂ ਕਿਉਂ???
ਬਾਪੂ…ਬਾਪੂ…ਮੇਰੀ ਗੱਲ ਤਾਂ ਸੁਣੋਂ…
ਦੇਖੋ ਮੈਨੂੰ ਛੱਡ ਕੇ ਨਾ ਜਾਓ…
ਮਾਂ…ਮਾਂ…ਬਾਪੂ ਨੂੰ ਰੋਕ ਕੇ ਸਮਝਾਓ…
ਮਾਂ ਤੁਸੀਂ ਤਾਂ ਮੇਰੀ ਗੱਲ ਸੁਣੋ!!!
ਮੇਰੇ ਅਰਮਾਨਾ ਨੂੰ ਨਾ ਰੋਲੋ…
ਮੇਰੇ ਮਾਂ ਬਾਪੂ…ਪਤਾ ਨੀ ਕਿਸ ਨੇ  ਕਂਨ ਭਰ’ਤੇ…
ਅੱਜ ਬਿਨਾਂ ਗੱਲ ਕਿੱਤੇ ਈ…ਚਲੇ ਗਏ!!
ਮੇਰੀਆਂ ਗੱਲਾਂ ਸੁੱਣ ਸੁੱਣ ਤਾਂ ਜੀਅ ਨੀ ਭਰਦਾ ਸੀ ਇਨ੍ਹਾਂ ਦਾ…
ਹਾਂ… ਲਦੇ ਵੀ ਨਈਂ…
ਪਰ…ਪਰ…ਅੱਜ ਕੀ ਹੋਇਆ???
ਅਧਿਆਪਕ ਤਾਂ ਦੱਸਦੇ ਸੀ…
ਕਿ ਵਿੱਦਿਆ ਤਾਂ ਬੜੀ ਉਪਕਾਰੀ ਐ…
ਪਰ ਆਹ ਕੀ???
ਕਿਉਂ ਡਰ ਬਣੀ ਬੈਠੀ ਐ?
ਮਾਂ ਬਾਪੂ ਦੇ ਮਨ ਵਿਚ…
ਕਿਉਂ??? ਕਿਉਂ???
ਕਿਉਂ ਡਰਦੇ ਨੇ ਮੈਨੂੰ ਪੜਾਉਣ ਲੱਗਿਆਂ???
ਮੈਂ ਤਾਂ ਬੇ-ਬੱਸ ਹਾਂ ਈ…
ਪਤਾ ਨਈਂ ਕਿਉਂ? ਮੈਨੂੰ ਤਾਂ ਤੁਸੀਂ ਵੀ ਬੇ-ਬੱਸ ਲੱਗਦੇ ਓਂ…
ਕਿਉਂ ਨੀਂ ਸਮਝਾਉਂਦੇ ਬਾਪੂ ਨੂੰ???
ਕਿਉਂ ਨੀਂ ਮਿੰਨਤ ਕਰਦੇ ਮੇਰੀ ਮਾਂ ਦੀ???
ਮੈਂ ਤਾਂ ਇਕ ਧੀ ਆਂ…ਸ਼ਾਇਦ ਇਸ ਲਈ ਕਮਜ਼ੋਰ ਆਂ!!
ਹਾਂ! ਸ਼ਾਇਦ ਇਹੋ ਸੋਚ ਐ ਤੁਹਾਡੀ…
ਪਰ ਮੈਨੂੰ ਤਾਂ ਲੱਗਦੇ…
ਤੁਹਾਡਾ ਸਮਾਜ ਮੈਥੋ ਵੀ ਕਮਜ਼ੋਰ ਐ…
ਕਿਂਨੇ ਨੇੜੇ ਜਾਪਦੇ ਸੀ ਇਹ ਤਾਰੇ…
ਪਰ ਇਹ ਤਾਂ ਕਿਂਨੀ ਦੂਰ ਨੇ…
ਹੁਣ ਕਿਹੜੀ ਭੈਣ ਨੂੰ ਭੇੱਜਾਂ, ਅਪਣੀ ਕਲਪਨਾ ਕੋਲ…
ਕਦੋਂ ਮੁੱਕੇ ਗੀ ਮੇਰੀ ਇਹ ਉਡੀਕ???
ਕਦੋਂ ਆਏ ਗੀ…ਏਸ ਧਰਤੀ ‘ਤੇ…
ਕਦੋਂ ਖਤਮ ਹੋਵੇਗਾ…ਮਤਰੀ ਕਲਪਨਾ ਦਾ ਅਧੂਰਾ ਸਫਰ???

ਗੁਲਰੇਜ਼ ਆਬਿਦ

ਅਧਿਆਪਕ, ਸ.ਪ੍ਰਾ.ਸਕੂਲ,
ਮਹੋਲ਼ੀ ਖੁਰਦ, (ਸੰਗਰੂਰ)
ਮੋਬਾਇਲ- 8728006999

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template