![]() |
ਜਤਿੰਦਰ ਕੌਰ ਜੱਸੀ
|
ਦੀਪ ਨੇ ਬਹੁਤ ਤੇਜੀ ਨਾਲ ਲਿਆ ਕੇ ਆਪਣਾ ਮੋਟਰਸਾਇਕਲ ਵਿਹੜੇ ਵਿਚ ਲਿਆ ਕੇ ਖੜਾ ਕੀਤਾ। ਜਦੋ ਬਰੇਕ ਲਗਾਏ ਤਾਂ, ਉਸ ਨੂੰ ਇਕ ਜੋਰਦਾਰ ਝਟਕਾ ਲੱਗਾ। ਵਿਹੜੇ ਵਿਚ ਪਏ ਉਸ ਦੇ ਦਾਦਾ ਜੀ ਨੇ ਕਿਹਾ, ‘‘ਪੁੱਤਰਾ ਹੌਲੀ ਚਲਾਇਆ ਕਰ। ਇੰਨੀ ਤੇਜ਼ ਚਲਾਉਣਾ ਕੋਈ ਅਕਲਮੰਦੀ ਵਾਲੀ ਗੱਲ ਨਹੀਂ।” ਅੱਗੋ ਦੀਪ ਨੇ ਉਲਟ ਕੇ ਜਵਾਬ ਦਿੱਤਾ, ‘‘ ਦਾਦਾ ਜੀ, ਤੁਹਾਡੇ ਵਾਲਾ ਢੀਚਕ-ਢੀਚਕ (ਹੌਲੀ) ਵਾਲਾ ਜਮਾਨਾ ਤਾਂ ਗਿਆ, ਹੁਣ ਤਾਂ ਜਮਾਨਾ ਬੜਾ ਤੇਜ਼ ਹੈ। ਹੌਲੀ ਹੋਲੀ ਚਲਾਉਣ ਵਿਚ ਸਵਾਦ ਨੀ ਆਉਾਂਦਾ”
ਥੋੜੇ ਦਿਨਾਂ ਬਾਅਦ ਦੀਪ ਸੜਕ ਤੇ ਹਮੇਸ਼ਾਂ ਲਈ ਰੁਕਿਆ ਪਿਆ ਸੀ ਅਤੇ ਉਸ ਦਾ ਦਾਦਾ ਹੌਲੀ-ਹੌਲੀ ਤੁਰ ਕੇ ਵੀ ਉਸ ਕੋਲ ਪਹੁੰਚ ਗਿਆ ਸੀ। ਨਾਲੇ ਧਾਹਾਂ ਮਾਰ ਰਿਹਾ ਸੀ ਅਤੇ ਨਾਲ ਹੀ ਕਹਿ ਰਿਹਾ ਸੀ, ‘‘ਪੁੱਤਰਾ ਸਾਡਾ ਢੀਚਕ-ਢੀਚਕ ਵਾਲਾ ਜਮਾਨਾ ਹਾਲੇ ਵੀ ਚੱਲ ਰਿਹਾ। ਤੇਰੇ ਤੇਜ ਜਮਾਨੇ ਨੇ ਤਾਂ ਤੈਨੂੰ ਹਮੇਸ਼ਾਂ ਲਈ ਰੋਕ ਤਾਂ ਪੁੱਤਰਾ।”


0 comments:
Speak up your mind
Tell us what you're thinking... !