Headlines News :
Home » » ਤੂੰ ਮਹਿਬੂਬ ਪਤਾ ਕਿਵੇਂ ਦਾ ਏ - ਰਸ਼ਮੀ ਸ਼ਰਮਾ

ਤੂੰ ਮਹਿਬੂਬ ਪਤਾ ਕਿਵੇਂ ਦਾ ਏ - ਰਸ਼ਮੀ ਸ਼ਰਮਾ

Written By Unknown on Friday, 3 January 2014 | 22:22

ਤੂੰ ਮਹਿਬੂਬ ਪਤਾ ਕਿਵੇਂ ਦਾ ਏ ...
ਬਿਲਕੁਲ ਕਿਸੇ ਆਸਮਾਨ ਨੂੰ ਛੂ ਰਹੇ ਪਰਬਤ ਵਰਗਾ
ਜੋ ਆਪਣੀ ਮੁਹੱਬਤ ਨੂੰ ਹਮੇਸ਼ਾ
ਜਿੰਦਗੀ ਦੀ ਸ਼ਿਖਰ ਤੇ ਰੱਖਣਾ ਚਾਹੁੰਦਾ ਏ ..

ਮਹਿਬੂਬ ਖੁੱਲੇ ਆਸਮਾਂ ਵਰਗਾ
ਜੋ ਆਪਣੀ ਮੁਹੱਬਤ ਲਈ
ਜਿੰਦਗੀ ਭਰ ਆਪਣੀਆਂ ਬਾਹਵਾਂ
ਖੁੱਲੀਆਂ ਰੱਖਣਾ ਚਾਹੁੰਦਾ ਏ ..

ਮਹਿਬੂਬ ਸੂਰਜ ਦੀ ਸੰਧੂਰੀ ਕਿਰਣਾਂ ਵਰਗਾ
ਜੋ ਆਪਣੀ ਮੁਹੱਬਤ ਦੇ ਚਿਹਰੇ ਤੇ
ਜਿੰਦਗੀ ਭਰ ਚਮਕਣਾ ਚਾਹੁੰਦਾ ਏ ..

ਮਹਿਬੂਬ ਵਗਦੇ ਪਾਣੀ ਵਰਗਾ
ਜੋ ਕਿਨਾਰੇ ਤੇ ਖੜੀ ਆਪਣੀ ਮੁਹੱਬਤ ਨੂੰ
ਜਿੰਦਗੀ ਭਰ ਛੂ ਕੇ ਲੰਘਣਾ ਚਾਹੁੰਦਾ ਏ ..

ਮਹਿਬੂਬ ਜਿਹਦੀ ਮੁਹੱਬਤ ਦੇ ਵਾਂਗ ਹੀ
ਉਹਦੇ ਵੀ ਖਿਆਲਾਂ ਨੂੰ
ਹਕ਼ੀਕਤ ਦਾ ਧਰਾਤਲ
ਨਹੀ ਮਿਲਦਾ ਪਰ
ਆਪਣੀ ਮੁਹੱਬਤ ਲਈ ਖੁਆਬਾਂ 'ਚ
ਜਿੰਦਗੀ ਭਰ ਮੁਲਾਕਾਤਾਂ ਕਰਨਾ ਚਾਹੁੰਦਾ ਏ .......!!!
ਰਸ਼ਮੀ ਸ਼ਰਮਾ 
# 892 , ਉੱਚਾ ਖੇੜਾ ,
ਰੋਪੜ 
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template