Headlines News :
Home » » ਮਾਡਲਿੰਗ ਦੇ ਖੇਤਰ ’ਚ ਬੁਲੰਦੀਆਂ ਵੱਲ ਵੱਧ ਰਿਹਾ ਹੈ ਅਰਮਾਨ ਸਦਿਓੜਾ - ਵਿਕਰਮ ਸਿੰਘ ਵਿੱਕੀ

ਮਾਡਲਿੰਗ ਦੇ ਖੇਤਰ ’ਚ ਬੁਲੰਦੀਆਂ ਵੱਲ ਵੱਧ ਰਿਹਾ ਹੈ ਅਰਮਾਨ ਸਦਿਓੜਾ - ਵਿਕਰਮ ਸਿੰਘ ਵਿੱਕੀ

Written By Unknown on Friday, 3 January 2014 | 21:40

ਹਰ ਬੰਦਾ ਜ਼ਿੰਦਗੀ ਵਿੱਚ ਇਹ ਚਾਹੁੰਦਾ ਹੁੰਦਾ ਹੈ ਕਿ ਉਹ ਕਿਸੇ ਵੀ ਖੇਤਰ ਵਿੱਚ ਬੁਲੰਦੀਆਂ ਛੋਹੇ, ਪਰ ਪ੍ਰਮਾਤਮਾ ਵੱਲੋਂ ਇਹ ਕਿਰਪਾਹਰ ਬੰਦੇ ’ਤੇ ਨਹੀਂ ਹੁੰਦੀ, ਜੇ ਹੋ ਜਾਵੇ ਤੇ ਹਰ ਉਹ ਸ਼ਖਸ਼ ਅੱਗੇ ਇਹ ਜਰੂਰ ਚਾਹੁੰਦਾ ਹੈ ਕਿ ਮੇੈ ਇਸ ਲਾਈਨ ਵਿੱਚ ਅੱਗੇ ਤੋਂ ਅੱਗੇ ਜਾਵਾਂ, ਕੁਝ ਇਹੋ ਜਿਹੀ ਕਹਾਣੀ ਮਾਨਸਾ ਦੇ ਅਰਮਾਨ ਸਦਿਓੜਾ ਦੀ ਹੈ।ਅਰਮਾਨ ਦਾ ਜਨਮ ਪਿਤਾ ਸ. ਭੋਲਾ ਸਿੰਘ ਦੇ ਘਰ ਮਾਤਾ ਰਾਜ ਰਾਣੀ ਦੀ ਕੁੱਖੋਂ 05 ਫਰਵਰੀ 1993 ਨੂੰ ਹੋਇਆ।ਅਰਮਾਨ ਦੇ ਮਾਤਾ ਪਿਤਾ ਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਉਸ ਦਾ ਪੁੱਤਰ ਇੱਕ ਚੰਗਾ ਬਿਜਨਸਮੈਨ ਬਣੇ।ਪਰ ਜਿਵੇਂ ਪਰਮਾਤਮਾ ਨੁੂੰ ਕੁੱਝ ਹੋਰ ਹੀ ਮੰਨਜੂਰ ਹੋਵੇ।ਜਿਵੇਂ ਜਿਵੇਂ ਅਰਮਾਨ ਦੀ ਉਮਰ ਵਧਦੀ ਗਈ ਉਵੇਂ ਉਂਵੇ ਅਰਮਾਨ ਸੁਪਨਾ ਬਣਦਾ ਗਿਆ ਕਿ ਉਹ ਦੁਨੀਆ ਦਾ ਇੱਕ ਚੰਗਾ ਆਰਟਿਸਟ ਬਣੇ।ਪਰ ਅਰਮਾਨ ਦੇ ਪਰਿਵਾਰ ਦਾ ਇਸ ਲਾਇਨ ਨਾਲ ਜਨਮਾ ਜਨਮਾਂ ਤੋਂ ਕੋਈ ਸਬੰਧ ਨਹੀਂ ਸੀ ਅਤੇ ਉਸਦੇ ਪਰਿਵਾਰ ਨੂੰ ਇਹ ਲਾਇਨ ਬਿਲਕੁੱਲ ਵੀ ਪਸੰਦ ਨਹੀਂ ਸੀ।ਅਰਮਾਨ ਜਦ ਵੀ ਆਪਣੇ ਸੁਪਨੇ ਬਾਰੇ ਸੋਚਦਾ ਸੀ ਤਾਂ ਆਪਣੇ ਘਰਦਿਆ ਦੇ ਡਰ ਨੂੰ ਲੈ ਕੇ ਉਥੇ ਹੀ ਛੱਡ ਦਿੰਦਾ ਸੀ।ਜਿਦਾ ਉਸਨੂੰ ਜਾਪਦਾ ਸੀ ਕਿ ਉਸਦਾ ਇਹ ਸੁਪਨਾ ਕਦੀ ਵੀ ਪੂਰਾ ਨਾ ਹੋਵੇ।ਅਰਮਾਨ ਨੇ ਆਪਣੀ ਬੀ.ਐਸ.ਸੀ. ਆਈ.ਟੀ. ਦੀ ਪੜਾਈ ਪੂਰੀ ਕਰਨ ਤੋਂ ਬਆਦ ਐਮ.ਏ. ਥਿਏਟਰ ਦੀ ਲਾਇਨ ਚੁਣੀ।ਆਪਣੀ ਪੜਾਈ ਦੌਰਾਨ ਅਰਮਾਨ ਆਪਣੇ ਘਰਦਿਆ ਤੋਂ ਚੋਰੀ ਇਸ ਲਾਇਨ ਨਾਲ ਜੁੜੇ ਕਈ ਆਰਟਿਸਟ,ਡਾਇਰੈਕਟਰ ਨਾਲ ਮਿਲਿਆ ਪਰ ਅਰਮਾਨ ਨੂੰ ਉਥੇ ਵੀ ਕੋਈ ਗੱਲ ਬਣਦੀ ਨਜਰ ਨਾ ਆਈ।ਅਰਮਾਨ ਦਿਨੋ ਦਿਨ ਮਿਹਨਤ ਕਰਦਾ ਜਾ ਰਿਹਾ ਸੀ ਪਰ ਉਹ ਹਰ ਦਿਨ ਹਰ ਸਮੇਂ ਇਹੀ ਸੋਚਦਾ ਸੀ ਕਿ ਉਹ ਇਸ ਲਾਇਨ ਵਿੱਚ ਜਾਵੇ ਤਾਂ ਜਾਵੇ ਕਿਵੇ ਪਰ ਉਸਨੂੰ ਇਸ ਲਾਇਨ ਵਿੱਚ ਜਾਣ ਲਈ ਕੋਈ ਵੀ ਰਸਤਾ ਨਹੀ ਜਾਪਦਾ ਸੀ।ਆਖਿਰਕਰ ਇੱਕ ਦਿਨ ਅਰਮਾਨ ’ਤੇ ਪਰਮਾਤਮਾ ਦੀ ਕਿਰਪਾ ਹੋਈ ਤੇ ਉਸਨੂੰ ਆਪਣੀ ਜਿੰਦਗੀ ਦੇ ਸੁਪਨੇ ਦਾ ਇੱਕ ਛੋਟਾ ਜਿਹਾ ਰਾਸਤਾ ਮਿਲਿਆØ ਜ਼ਿਸਨੂੰ ਪੂਰਾ ਕਰਨ ਲਈ ਡਾਇਰੈਕਟਰ ਪਰਵੇਜ਼ ਅਤੇ ਸਿੰਗਰ ਮੋਹਦੀਪ ਮਾਨ ਨੇ ਅਰਮਾਨ ਦੀ ਬਹੁਤ ਮੱਦਦ ਕੀਤੀ।ਮੋਹਦੀਪ ਮਾਨ ਨੇ ਆਪਣੇ ਇੱਕ ਗਾਣੇ ੌਮਿੱਤਰਾ ਦਾ ਚੰਨੌ  ਰਾਂਹੀ ਅਰਮਾਨ ਨੂੰ ਦੂਸਰੀ ਲੀਡ ਤੇ ਮਾਡਲ ਦਾ ਰੋਲ ਦੇ ਕੇ ਇਸ ਲਾਇਨ ਵਿੱਚ ਲਿਆਉਣ ਦਾ ਮੌਕਾ ਦਿੱਤਾ।ਉਸ ਤੋਂ ਬਾਅਦ ਅਰਮਾਨ ਨੂੰ ਹੋਲੀ ਹੋਲੀ ਮਾਡਲਿੰਗ ਦੀ ਦੁਨੀਆ ਵਿੱਚ ਰਾਸਤਾ ਮਿਲਦਾ ਰਿਹਾ ਤੇ ਉਹ ਇਸ ਰਾਸਤੇ ’ਤੇ ਹੋਲੀ ਹੋਲੀ ਚਲਦਾ ਰਿਹਾ।ਅਰਮਾਨ ਨੇ ਉਸ ਤੋਂ ਬਆਦ ਗਾਇਕ ਮੋਹਦੀਪ ਮਾਨ, ਵੀਰ ਦਵਿੰਦਰ;ਸੁਖਵੀਰ ਰਾਣਾ, ਕੁਨਾਲ ਤਰੰਚ ਅਤੇ ਕਈ ਹੋਰਾਂ ਗਾਇਕਾਂ ਨਾਲ ਡਾਇਰੈਕਟਰ ਪਰਵੇਜ਼ ਰਾਹੀ ਕੰਮ ਕੀਤਾ।ਅਰਮਾਨ ਨੇ ਦੱਸਿਆ ਕਿ ਉਸਦਾ ਇੱਕ ਨਵਾਂ ਗੀਤ ਨਵੇਂ ਸਾਲ ’ਤੇ ਆ ਰਿਹਾ ਹੈ ਜਿਸਨੂੰ ਗੁਰਤੇਜ਼ ਉਗੋਕੇ ਨੇ ਲਿਖਿਆ ਹੈ ਅਤੇ ਸਿੰਗਰ ਏ-ਦੀਪ ਰਾਂਹੀ ਦੀਪ ਆਰਟਸ ਨੇ ਡਾਇਰੈਕਟ ਕੀਤਾ ਹੈ।ਅਰਮਾਨ ਆਪਣੀ ਪੜਾਈ ਕਰਨ ਦੇ ਨਾਲ ਨਾਲ ਐਕਟਿੰਗ ਦੀਆਂ ਕਲਾਸਾ ਵੀ ਲੈ ਰਿਹਾ ਹੈ ਉਹ ਸਾਲ 2014 ਵਿੱਚ ਇੱਕ ਪੰਜਾਬੀ ਸੱਭਿਆਚਾਰਕ ਫਿਲਮ ਵਿੱਚ ਵੀ ਕੰਮ ਕਰ ਰਿਹਾ ਹੈ।
                                                                    

 ਵਿਕਰਮ ਸਿੰਘ ਵਿੱਕੀ
                                     7508242992




Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template