Headlines News :
Home » » ਪੰਜਾਬ ਨੂੰ ਸਲਾਮ ਹੁੰਦੇ ਸੀ - ਹਰਮਿੰਦਰ ਸਿੰਘ ‘‘ਭੱਟ‘‘

ਪੰਜਾਬ ਨੂੰ ਸਲਾਮ ਹੁੰਦੇ ਸੀ - ਹਰਮਿੰਦਰ ਸਿੰਘ ‘‘ਭੱਟ‘‘

Written By Unknown on Friday, 3 January 2014 | 21:26

ਹਰਮਿੰਦਰ ਸਿੰਘ ‘‘ਭੱਟ‘‘ 
9914062205
ਇਜਾਣ ਤੇ ਬਾਣੀ ਦੇ ਪਾਠ ਹੁੰਦੇ ਸੀ,
ਰਾਮ ਤੇ ਇਸਾ ਦੇ ਜਾਪ ਹੁੰਦੇ ਸੀ,
ਬਸ ਪੀਤੇ ਗੁਰਾਂ ਵਾਲੇ ਜਾਮ ਹੁੰਦੇ ਸੀ,
ਤਾਹਿਉ ਤਾਂ ਪੰਜਾਬ ਨੂੰ ਸਲਾਮ ਹੁੰਦੇ ਸੀ,
ਤਾਹਿਉ ਤਾਂ ਪੰਜਾਬ ਨੂੰ ਸਲਾਮ ਹੁੰਦੇ ਸੀ।

ਮਾਵੇ ਵਾਲੀ ਪੱਗ ਰੰਗ ਰੰਗਦੇ ਹੁੰਦੇ ਸੀ,
ਕੁੜਤਾ ਚਾਦਰਾ ਜੁਤੀ ਪਾ ਲੰਘਦੇ ਹੁੰਦੇ ਸੀ,
ਟੋਰ ਵੱਖਰੀ ਸਿੰਘਾ ਵਾਲੇ ਨਾਮ ਹੁੰਦੇ ਸੀ,
ਤਾਹਿਉ ਤਾਂ ਪੰਜਾਬ ਨੂੰ ਸਲਾਮ ਹੁੰਦੇ ਸੀ,
ਤਾਹਿਉ ਤਾਂ ਪੰਜਾਬ ਨੂੰ ਸਲਾਮ ਹੁੰਦੇ ਸੀ।

ਸੂਟ ਪਲੂ ਸਿਰ ਸਤਿਕਾਰ ਹੁੰਦੇ ਸੀ,
ਘਰ ਇੱਜਤ ਸਰਮੋ ਸਿੰਗਾਰ ਹੁੱਦੇ ਸੀ,
ਪਿੱਛੇ ਇਜਤਾਂ ਪਿਉ ਨ ਨਿਲਾਮ ਹੁੰਦੇ ਸੀ,
ਤਾਹਿਉ ਤਾਂ ਪੰਜਾਬ ਨੂੰ ਸਲਾਮ ਹੁੰਦੇ ਸੀ,
ਤਾਹਿਉ ਤਾਂ ਪੰਜਾਬ ਨੂੰ ਸਲਾਮ ਹੁੰਦੇ ਸੀ।

ਹਿੰਦ ਨ ਗੁਲਾਮੀ ਤੌ ਅਜਾਦ ਹੁੰਦੇ ਸੀ
ਜੇ ਨ ਪੰਜਾਬੀ ਸੇਰ ਸੇਰੇ ਪੰਜਾਬ ਹੁੰਦੇ ਸੀ,
ਕੁਰਬਾਣ ਅਣਖਾਂ ਤੌ ਸਰੇਆਮ ਹੁੰਦੇ ਸੀ,
ਤਾਹਿਉ ਤਾਂ ਪੰਜਾਬ ਨੂੰ ਸਲਾਮ ਹੁੰਦੇ ਸੀ,
ਤਾਹਿਉ ਤਾਂ ਪੰਜਾਬ ਨੂੰ ਸਲਾਮ ਹੁੰਦੇ ਸੀ।

ਰੀਤ ਰੀਵਾਂਜਾਂ ਭਰੇ ਸਭਿਆਚਾਰ ਹੁੰਦੇ ਸੀ,
ਰਿਸਤਿਆਂ ਨਾਤੇ ਗੁੜੇ ਪਿਆਰ ਹੁੰਦੇ ਸੀ,
ਮਾਂਪਿਆਂ ਦੇ ਪੈਰਾਂ ‘‘ਭੱਟ‘‘ ਗੁਰਧਾਮ ਹੁੰਦੇ ਸੀ,
ਤਾਹਿਉ ਤਾਂ ਪੰਜਾਬ ਨੂੰ ਸਲਾਮ ਹੁੰਦੇ ਸੀ,
ਤਾਹਿਉ ਤਾਂ ਪੰਜਾਬ ਨੂੰ ਸਲਾਮ ਹੁੰਦੇ ਸੀ।






Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template