Headlines News :
Home » » ਮੌੜ ਲਿਆਵੌ - ਹਰਮਿੰਦਰ ਸਿੰਘ ‘‘ਭੱਟ‘‘

ਮੌੜ ਲਿਆਵੌ - ਹਰਮਿੰਦਰ ਸਿੰਘ ‘‘ਭੱਟ‘‘

Written By Unknown on Friday, 3 January 2014 | 21:01

ਆਪ ਨਿਛਾਵਰ ਉ ਕਰ ਦਿੰਦੀ, ਜਦ ਵੀਰ ਹੁੰਦਾ ਸੀ ਬੇਚੈਨ ਵੇ ਲੋਕੋ,
ਅਰਦਾਂਸਾਂ ਵਿਚ ਉ ਮੰਗਦੀ ਰਹਿੰਦੀ, ਉਹਦੇ ਭੋਲੇ ਭਾਲੇ ਸੀ ਨੈਣ ਵੇ ਲੋਕੋ,
ਉਡੀਕ ਸਦਾ ਈ ਲਾਈ ਰਹਿੰਦੀ, ਚਾਹੇ ਦਿਨ ਹੋਵੇ ਸੀ ਰੈਨ ਵੇ ਲੋਕੋ,
ਮੇਰੀ ਮੋੜ ਲਿਆਵੋ ਉ ਭੈਣ ਵੇ ਲੋਕੋ, ਮੇਰੀ ਮੋੜ ਲਿਆਵੋ ਉ ਭੈਣ ਵੇ ਲੋਕੋ।

ਸੀਨੇ ਨਾਲ ਲਾਕੇ ਲਾਡ ਲਡਾਉਦੀ, ਉਹਦੀ ਠੰਡਡੀ ਸੀ ਛਾਂ ਵੇ ਲੋਕੋ,
ਸੂਕੀ ਤੇ ਪਾਉਦੀ ਹੱਸਦੀ ਰਹਿਦੰੀ, ਆਪ ਪੈਦੀ ਗਿਲੀ ਸੀ ਥਾਂ ਵੇ ਲੋਕੋ,
ਉਹਦੀ ਪਾਕ ਪਵਿਤਰ ਮੁਖ ਦੀ ਬਾਣੀ, ਰੱਬ ਦਾ ਦੂਜਾ ਸੀ ਨਾਂ ਵੇ ਲੋਕੋ,
ਮੇਰੀ ਮੋੜ ਲਿਆਵੋ ਉ ਭੈਣ ਵੇ ਲੋਕੋ, ਮੇਰੀ ਮੋੜ ਲਿਆਵੋ ਉ ਮਾਂ ਵੇ ਲੋਕੋ।

ਉਗਲ ਨੂੰ ਫੜ ਕੇ ਤੌਰ ਸਿਖਾਵੇ, ਡਿਗਦਾ ਫਿਰਦਾ ਸੀ ਆਪ ਵੇ ਲੋਕੋ,
ਜਿਹਦੇ ਮੌਢੇ ਚੜਕੇ ਉਡਣਾ ਸਿਖਿਆ, ਜਿੳਣ ਦੀ ਦੀਤੀ ਸੀ ਜਾਚ ਵੇ ਲੋਕੋ,
ਅੱਜ ਲੰਘੀ ਉਮਰੇ ਪਿਆ ਕੁਰਲਾਵੇ, ਮੰਗਦਾ ਪਿਆਰ ਦੀ ਸੀ ਦਾਤ ਵੇ ਲੋਕੋ,
ਮੇਰਾ ਮੌੜ ਲਿਆਵੌ ਉ ਬਾਪ ਵੇ ਲੌਕੌ, ਮੇਰਾ ਮੌੜ ਲਿਆਵੌ ਉ ਬਾਪ ਵੇ ਥਲੋਕੋ।

ਵੈਰੀ ਵੀ ਭੱਜਦੇ ਜਦ ਇੱਕ ਥਾਂ ਤੇ ਖੜਦੇ, ਰੱਬ ਨੇ ਜੋੜੀ ਸੀ ਬਣਾਈ ਵੇ ਲੋਕੋ,
ਅੱਜ ਚਲਣ ਗੰਡਾਸੇ ਲੌਕ ਵੇਖਣ ਤਮਾਸੇ, ਜਦ ਚੰਦਰੀ ਵੰਡੀ ਸੀ ਆਈ ਵੇ ਲੋਕੋ,
ਇਕੌ ਵਿਹੜੇ ਖੇਡੇ ਇਕੋ ਲਾਡ ਲਡਾਏ, ਇੱਕੋ ਬੁਕਲ ਦੇ ਸੀ ਜਾਈ ਵੇ ਲੋਕੋ,
ਮੇਰਾ ਮੋੜ ਲਿਆਵੋ ਉ ਭਾਈ ਵੇ ਲੋਕੋ, ਮੇਰਾ ਮੋੜ ਲਿਆਵੋ ਉ ਭਾਈ ਵੇ ਲੋਕੋ।

ਪੱਗ ਸੀ ਵਟਾਉਦੇ ਨਾਲ ਮੋਡਾ ਲਾਉਦੇ, ਬਿਨਾ ਗਰਜਾਂ ਤੋ ਸੀ ਪਿਆਰ ਵੇ ਲੋਕੋ,
ਸਜੀਆਂ ਖੱਬੀਆਂ ਦੋਵੇ ਬਾਂਹਾਂ ਵਰਗੇ, ਕਦੇ ਵਾਂਗ ਖੜਦੇ ਸੀ ਹਥਿਆਰ ਵੇ ਲੋਕੋ,
ਦਿਲ ਵਿਚ ਚੋਰ ਹੁਨ ਮੁੱਖ ਤੇ ਹੋਰ, ਰਿਸਤੇ ਵਿੱਚ ਪੈਗਈ ਸੀ ਖਾਰ ਵੇ ਲੋਕੋ,
ਮੇਰਾ ਮੋੜ ਲਿਆਵੋ ਉ ਯਾਰ ਵੇ ਲੋਕੋ, ਮੇਰਾ ਮੋੜ ਲਿਆਵੋ ਉ ਯਾਰ ਵੇ ਲੋਕੋ।

ਤੱਕ ਰੂਪ ਸੋਹਣਾ ਕੁਝ ਆਏ ਪ੍ਰਾੳਣੇ, ਜਨਮਾਂ ਤੋ ਲੈਦੇ ਸੀ ਖੁਆਬ ਵੇ ਲੋਕੋ,
ਬਿਨ ਪਾਣੀ ਮੰਗਿਆ ਦੁਧ ਸੀ ਦਿਤਾ, ਸਦਾ ਕਹਿਕੇ ਜੀ ਸੀ ਜਨਾਬ ਵੇ ਲੋਕੋ,
ਲੁਟੀ ਇੱਜਤ ਵੀ ਪੱਤ ਬੇਪੱਤ ਕੀਤੀ, ਸਰਮਾਂ ਤੋ ਕੀਤਾ ਬੇਨਕਾਬ ਸੀ ਵੇ ਲੋਕੋ,
ਮੇਰਾ ਮੋੜ ਲਿਆਵੋ ਉ ਪੰਜਾਬ ਵੇ ਲੋਕੋ, ਮੇਰਾ ਮੋੜ ਲਿਆਵੋ ਉ ਪੰਜਾਬ ਵੇ ਲੋਕੋ।

ਹਰਮਿੰਦਰ ਸਿੰਘ ‘‘ਭੱਟ‘‘ 
9914062205  


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template