ਆਉ ਅਧਿਆਪਕ ਤੇ ਵਿਦਿਆਰਥੀਆਂ ਦੇ ਜੀਵਨ ਵਿੱਚ ਵਧ ਰਹੇ ਵਿਤਕਰੇ ਬਾਰੇ ਜਾਣਨ ਦੀ ਕੋਸਿਸ ਕਰੀਏ । ਵਿਦਿਆਰਥੀਆਂ ਵਿੱਚ ਆਪਣੇ ਅਧਿਆਪਕਾਂ ਪ੍ਰਤੀ ਪਹਿਲਾਂ ਜਿਹੀ ਸਤਿਕਾਰ ਦੀ ਭਾਵਨਾ ਕਿਉਂ ਨਹੀਂ ਰਹੀ? ਇਸ ਲਈ ਕੌਣ ਜਿੰਮੇਵਾਰ ਹੈ? ਖੁਦ ਅਧਿਆਪਕ,ਮਾਪੇ ਜਾਂ ਫਿਰ ਸਕੂਲਾਂ ਦਾ ਦਿਨ ਪ੍ਰਤੀ ਦਿਨ ਬਦਲ ਰਿਹਾ ਮਾਹੌਲ । ਮੈਂ ਤਾਂ ਇਹੀ ਕਹਾਂਗੀ ਕਿ ਇਸ ਲਈ ਇਹ ਤਿੰਨੇ ਸਮਾਜਿਕ ਤੱਕ ਆਪਣੀ-2 ਥਾਂ ਜਿੰਮੇਵਾਰ ਹਨ । ਕਿਉਂਕਿ ਨਾ ਅਧਿਆਪਕ ਪਹਿਲਾਂ ਦੀ ਤਰ੍ਹਾਂ ਨਿਰਸੁਆਰਥ ਹੋ ਕੇ ਵਿਦਿਆਰਥੀਆਂ ਂਨੂੰ ਮਿਹਨਤ ਤੇ ਲਗਨ ਨਾਲ ਪੜ੍ਹਾਉਂਦੇ ਹਨ ਤੇ ਨਾ ਹੀ ਉਨ੍ਹਾਂ ਵਿੱਚ ਆਪਸੀ ਪਿਆਰ ਦੀ ਭਾਵਨਾ ਹੀ ਹੈ । ਹੁਣ ਪੜ੍ਹਾਈ ਦਾਨ ਨਾ ਬਣ ਕੇ ਪੈਸੇ ਕਮਾਉਣ ਤੱਕ ਦਾ ਸਾਧਨ ਮਾਤਰ ਹੀ ਰਹਿ ਗਈ ਹੈ । ਵਿਦਿਆਰਥੀਆਂ ਵਿੱਚ ਦਿਨ ਪ੍ਰਤੀ ਦਿਨ ਵੱਧ ਰਿਹਾ ਕ੍ਰੋਧ,ਨਾ ਕੰਮ ਕਰਨ ਦੀ ਵਿਰਤੀ ਤੇ ਨਾ ਹੀ ਪੜ੍ਹਾਈ ਵਿੱਚ ਲਗਨ ਵੀ ਜਿੰਮੇਵਾਰ ਹਨ । ਅੱਜ ਸਰਕਾਰੀ ਸਕੂਲਾਂ ਦੀ ਜਗ੍ਹਾ ਪ੍ਰਾਈਵੇਟ ਸਕੂਲਾਂ ਨੇ ਲੈ ਲਈ ਹੈ । ਜਿੱਥੇ ਪਹਿਲਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਜਾਣ ਤੋਂ ਪਹਿਲਾਂ ਸਵੇਰੇ ਸਾਜਰੇ ਉੱਠ ਸਕੂਲ ਦੀ ਸਫਾਈ ਕਰ ਫਿਰ ਨਾਹ ਧੋ ਸਕੂਲ ਜਾਣਾ ਨਾਲ ਬੱਚੇ ਵਿੱਚ ਕੰਮ ਪ੍ਰਤੀ ਜਿੰਮੇਵਾਰੀ ਨੂੰ ਦਰਸਾਉਂਦਾ ਸੀ, ਉੱਥੇ ਹੁਣ ਪ੍ਰਈਵੇਟ ਸਕੂਲਾਂ ਵਿੱਚ ਜੁੱਤੇ ਦੇ ਫੀਤੇ ਤੱਕ ਬੰਨਣ ਦਾ ਕੰਮ ਸਕੂਲ ਵਿੱਚ ਰੱਖੇ ਕਰਮਚਾਰੀਆਂ ਦੁਆਰਾ ਕੀਤਾ ਜਾਂਦਾ ਹੈ । ਜਿੱਥੇ ਸਰਕਾਰੀ ਸਕੂਲਾਂ ਵਿੱਚ ਬੱਚੇ ਸਫਾਈ ਦਾ ਕੰਮ ,ਮੇਜ ਕੁਰਸੀਆਂ ਅੰਦਰ ਤੇ ਬਾਹਰ ਕਰਨ ਤੇ ਅਧਿਆਪਕਾਂ ਨੂੰ ਪਾਣੀ ਆਦਿ ਦੇਣ ਦਾ ਕੰਮ ਬੱਚਿਆਂ ਦੁਆਰਾ ਕੀਤਾ ਜਾਂਦਾ ਹੈ? ਜਿਵੇਂ ਜਿਵੇਂ ਸਮਾਂ ਬਦਲਿਆ ਸਕੂਲਾਂ ਦੇ ਮਾਹੌਲ ਵੀ ਬਦਲ ਗਏ । ਹੁਣ ਸਕੂਲਾਂ ਵਿੱਚ ਪੜ੍ਹਾਈ ਸਲੇਟ ,ਫੱਟੀ ਜਾਂ ਕਾਪੀ ਉੱਪਰ ਨਹੀਂ ਸਗੋਂ ਸਮਾਟ ਬੋਰਡ ਤੇ ਕਰਾਈ ਜਾਂਦੀ ਹ । ਬੱਚੇ ਨੂੰ ਸਲੇਟ ਤੇ ਫੱਟੀ ਬਾਰੇ ਪਤਾ ਹੀ ਨਹੀਂ ਕਿ ਉਹ ਕੀ ਹਨ? ਚਾਰ-ਚਾਰ ਵਾਰ ਪੂਰਨੇ ਪਾ ਲਿਖਵਾਈ ਫੱਟੀ ਦੁਆਰਾ ਬੱਚੇ ਦੀ ਲਿਖਾਈ ਸੁਧਾਰੀ ਜਾਂਦੀ ਸੀ । ਕਲਮਾਂ ਘੜੀਆਂ ਜਾਂਦੀਆਂ ਸਨ । ਡੈਂਕਾਂ ਦੁਆਰਾ ਲਿਖਿਆ ਜਾਂਦਾ ਸੀ । ਪਰ ਆਧੁਨਿਕ ਯੁੱਗ ਵਿੱਚ ਸਮਾਟ ਬੋਰਡ ਦੁਆਰਾ ਜਾਂ ਨੈੱਟ ਤੋਂ ਜਾਣਕਾਰੀ ਪ੍ਰਾਪਤ ਕਰਨ ਲਈ ਆਖਿਆ ਜਾਂਦਾ ਹੈ । ਜਦ ਵੱਚੇ ਪੜ੍ਹਾਈ ਸਮਾਟ ਬੋਰਡ ਜਾਂ ਨੈੱਟ ਤੋਂ ਕਰਨਗੇ ਫਿਰ ਅਸੀਂ ਕਿਵੇਂ ਆਸ ਰੱਖ ਸਕਦੇ ਹਾਂ ਕਿ ਉਹ ਅਧਿਆਪਕ ਦਾ ਸਤਿਕਾਰ ਕਰਨਗੇ । ਅਧਿਆਪਕ ਤੇ ਵਿਦਿਆਰਥੀਆਂ ਵਿੱਚ ਵੱਧ ਰਹੇ ਵਿਤਕਰੇ ਦਾ ਇੱਕ ਵੱਡਾ ਹੋਰ ਕਾਰਨ ਮਾਪੇ ਵੀ ਹਨ? ਪਹਿਲਾਂ ਬੱਚੇ ਨੂੰ ਅਧਿਆਪਕ ਦੇ ਹਵਾਲੇ ਕਰ ਮਾਪੇ ਵਿਹਲੇ ਹੋ ਜਾਂਦੇ ਹਨ ਪਰ ਅੱਜ ਕੱਲ੍ਹ ਮਾਪੇ ਅਧਿਆਪਕਾਂ ਦੁਆਰਾ ਕਰਵਾਏ ਗਏ ਕੰਮਾਂ ਵਿੱਚ ਨੁਕਸ ਕੱਢਦੇ ਹਨ । ਅਧਿਆਪਕ ਦੁਆਰਾ ਕਿਸੇ ਬੱਚੇ ਨੂੰ ਕੁੱਝ ਕਹੇ ਜਾਣ ਤੇ ਅਧਿਆਪਕ ਤੇ ਕਾਰਵਾਈ ਕੀਤੀ ਜਾਂਦੀ ਹੈ । ਮਾਪੇ ਇਹ ਨਹੀਂ ਸਮਝਦੇ ਕਿ ਕਿਸੇ ਬੱਚੇ ਨਾਲ ਅਧਿਆਪਕ ਦੀ ਕੋਈ ਨਿੱਜੀ ਦੁਸਮਣੀ ਨਹੀਂ ਹੁੰਦੀ । ਅਗਰ ਅਧਿਆਪਕ ਕਿਸੇ ਬੱਚੇ ਨੂੰ ਕੁਝ ਆਖਦੇ ਹਨ ਤਾਂ ਉਸਦੀ ਭਲਾਈ ਲਈ ਉਸਨੂੰ ਸਿੱਧੇ ਰਾਹ ਪਾਉਣ ਲਈ । ਸੋ ਅਧਿਆਪਕ ਦੇ ਕੁਝ ਕਹਿਣ ਦੇ ਬਿਨਾਂ ਅਧਿਆਪਕ ਦੀ ਗੱਲ ਸੁਣੇ ਜਦ ਮਾਪੇ ਸਿੱਧੇ ਅਧਿਆਪਕ ਨਾਲ ਜਾਂ ਬੱਚੇ ਨਾਲ ਗਾਲੀ ਗਲੋਚ ਕਰਦੇ ਹਨ । ਫਿਰ ਉਨ੍ਹਾਂ ਦੇ ਬੱਚੇ ਤੋਂ ਕੀ ਆਸ ਕੀਤੀ ਜਾ ਸਕਦੀ ਹੈ ਕਿ ਉਹ ਸਾਰੀ ਜਿੰਦਗੀ ਕਿਸੇ ਅਧਿਆਪਕ ਦੀ ਇੱਜਤ ਕਰ ਸਕੇਗਾ । ਜਵਾਬ ਹੈ ਨਹੀ। ਉਸਨੂੰ ਦੇਖ ਕਲਾਸ ਵਿੱਚ ਚਾਰ ਜੁਆਕ ਹੋਰ ਅਧਿਆਪਕ ਦਾ ਸਤਿਕਾਰ ਕਰਨਾ ਛੱਡ ਦਿੰਦੇ ਹਨ ।
ਸੋ ਆਉ ਆਪਣੇ ਬੱਚਿਆਂ ਨੂੰ ਅਧਿਆਪਕ ਦੀ ਇੱਜਤ ਕਰਨੀ ਸਿਖਾਈਏ ਨਾ ਕਿ ਸਿਕਾਇਤਾਂ ਰਾਹੀਂ ਅਧਿਆਪਕ ਤੇ ਬੱਚੇ ਵਿੱਚ ਅੰਤਰ ਪੈਦਾ ਕਰੀਏ ।
ਗੁਰਜੀਤ ਕੌਰ ਭੱਟ
99140-62205

0 comments:
Speak up your mind
Tell us what you're thinking... !