ਆਇਆ ਮੈਨੂ ਇਕ ਸੁਪਨਾ ਸੀ ਰਾਤ
ਬੱਚਪਣ ਵਿੱਚ ਮਾਰੀ ਮੈਂ ਸੀ ਚਾਤ
ਨੰਗੇ ਪੈਰੀਂ ਖੜਾ ਗੋਡੇ ਗਾਰੇ ਨਾਲ ਸੀ ਲਿਬੜੇ
ਆਉਂਦੇ ਜਾਂਦੇ ਰਾਹੀਆਂ ਦੇ ਕਪੜੇਆਂ ਨੂ ਲਾਉਂਦਾ ਸੀ ਚਿੰਝੜੇ
ਹੋਲੀ ਹੋਲੀ ਫਿਰ ਹੋਰ ਬੋਹਤ ਪੈਣ ਲਗਾ ਨਜ਼ਰੀਂ
ਨਾਲ ਨਾਲ ਮੇਰੇ ਬੁੱਲਾਂ ਉਤੇ ਆਉਣ ਲਗੀ ਮੁਸਕਾਨ ਖਚਰੀ
ਬਿੰਨਾ ਕਿਸੇ ਸੰਗ ਦੇ ਘੁੰਮਦਾ ਸੀ ਲਾ ਉਚੇ ਨੀਵੇਂ ਬਟਨ ਕਮੀਜ਼ ਦੇ
ਤੀਲੇਆਂ ਦੇ ਟਿਕੇ , ਬਣ ਮੈਂ ਡਾਕਟਰ ਲਾਉਂਦਾ ਸੀ ਮਰੀਜ਼ ਦੇ
ਖੇਡਾ ਸੀ ਨਿਰਾਲੀਆਂ ਅਨਮੁਲਾ ਉਹ ਸਮਾ ਸੀ
ਹੱਸਦੇ ਹੀ ਰਹਿਣਾ ਨਾ ਹੁੰਦੇ ਕਿਸੇ ਨਾਲ ਖਫ਼ਾ ਸੀ
ਘਰ ਵਿੱਚ ਘੱਟ ਪਿੰਡੋ ਬਾਹਰ ਸਦਾ ਰਹਿੰਦੇ ਸੀ
ਸਿਖਰ ਦੁਪੇਹਰ ਭੂਤ ਬੋਲ ਇਕ ਦੂਜੇ ਨੂੰ ਡਰਾਉਂਦੇ ਸੀ
ਕੱਡ ਦੇਣੀ ਸਾਰੀ ਦੁਪੇਹਰ ਨਹਿਰ ਵਿੱਚ ਮਾਰ ਮਾਰ ਛਾਲਾਂ
ਦੱਸ ਦੇਣਾ ਕਿਸੇ ਘਰ ਬੇਬੇ ਕੋਲੋਂ ਪੈਂਦੀਆਂ ਸੀ ਫਿਰ ਰਜ਼ਵਿਆਂ ਗਾਲਾਂ
ਬਾਪੂ ਹੋਣਾ ਜਿਸ ਦਿਨ ਘਰ ਮਿੰਟ ਦਾ ਵੀ ਮਿਲਦਾ ਨਾ ਸੀ ਖੇਡਣ ਲਈ ਵਹਿਲ
ਆਖਾਂ ਮੋਹਰੇ ਘੂਮੀ ਜਾਣਾ ਪੁਲਿਸੀਆ ਬਾਪੂ ਘਰ ਲਗਦਾ ਹੁੰਦਾ ਸੀ ਫਿਰ ਜੇਲ
ਧੁੱਪ ਵਿੱਚ ਰੜ੍ਹ ਰੜ੍ਹ ਰੰਗ ਹੋ ਗਿਆ ਸੀ ਕਾਲਾ
ਸੁਵੇਰ ਦੇ ਪਤੰਗ ਉਡਾਂਦੇ ਹੋ ਜਾਂਦੀਆਂ ਸੀ ਤਿਕਾਲਾਂ

ਵਹਿਦਪੁਰਿਆ ਰਵੀ
ਪਿੰਡ - ਮੋਇਲਾ ਵਾਹਿਦਪੁਰ
ਜ਼ਿਲਾ - ਹੋਸ਼ਿਆਰਪੁਰ
ਤਹਿਸੀਲ - ਗੜਸ਼ੰਕਰ

0 comments:
Speak up your mind
Tell us what you're thinking... !