Headlines News :
Home » » ਆਮ ਆਦਮੀ - ਜਗਤਾਰ ਪੱਖੋ

ਆਮ ਆਦਮੀ - ਜਗਤਾਰ ਪੱਖੋ

Written By Unknown on Friday, 17 January 2014 | 23:07

ਸਾਹਾਂ ਵਾਂਗੂ ਮੁਕਦਾ ਜਾ ਰਿਹਾ ਹੈ ਆਮ ਆਦਮੀ।
ਸਦੀਆਂ ਤੋਂ ਲੁਟਦਾ ਆ ਰਿਹਾ ਹੈ ਆਮ ਆਦਮੀ।

ਅਸਲੀ ਲੁਟੇਰਿਆਂ ਨੂੰ ਇਹ ਪਹਿਚਾਣ ਨਹੀਂ ਸਕਿਆ
ਕਿਸਮਤ ਨਾਲ ਰੁਸਦਾ ਆ ਰਿਹਾ ਹੈ ਆਮ ਆਦਮੀ।

ਸਮੇਂ ਦੀਆਂ ਗਰਦਿਸਾਂ ਵਿਚ ਐਸਾ ਉਲਝਿਆ
ਰੁੱਖਾਂ ਵਾਂਗੂ ਸੁਕਦਾ ਆ ਰਿਹਾ ਹੈ ਆਮ ਆਦਮੀ।

ਅਜੇ ਇਹਦੀ ਕਿਰਤ ਦਾ ਮੁੱਲ ਗੈਰ ਪਾਉਂਦੇ ਨੇ
ਗੁਰਬਤ ਅੱਗੇ ਝੁਕਦਾ ਆ ਰਿਹਾ ਹੈ ਆਮ ਆਦਮੀ।

ਜਦੋਂ ਜਾਗਦਾ ਹੈ ਪਰਚਮ ਅੰਬਰੀ ਲਹਿਰਾ ਦਿੰਦਾ
ਤਖਤਾਂ ਨੂੰ ਪੁੱਟਦਾ ਆ ਰਿਹਾ ਹੈ ਆਮ ਆਦਮੀ।

ਜਗਤਾਰ ਪੱਖੋ
ਮੌਬ.94651-96946



Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template