ਪੱਥਰ ਹਾਂ ਮੈਂ,, ਮੋਮ ਵਾਂਗ ਪਿਘਲਾਉਣ ਦੀ ਕੋਸ਼ਿਸ਼ ਨਾ ਕਰ,,
ਬੜਾ ਗ਼ਰੂਰ ਹੈ ਮੇਰੇ ਚ,,, ਤੂੰ ਮਿਟਾਉਣ ਦੀ ਕੋਸ਼ਿਸ਼ ਨਾ ਕਰ,,
ਕੀ ਸੋਚਦਾ ਏਂ ਮੇਰੇ ਲਈ,, ਬਲਦੀ ਹੋਈ ਲਾਟ ਹਾਂ ਬਚ ਜ਼ਰਾ,,
ਜਲ ਜਾਵੇਂਗਾ ਤੂੰ,,, ਕੋਲ ਮੇਰੇ ਅਉਣ ਦੀ ਕੋਸ਼ਿਸ਼ ਨਾ ਕਰ,,
ਮੈਂ ਜਨਮ-ਜਨਮ ਦੀ ਪ੍ਰੀਤ,,, ਸੱਜਣ ਦੇ ਨਾਲ ਪਾ ਲਈ ਏ,,
ਤੂੰ ਰਾਮ ਨਹੀਂ ,, ਮੈਨੂੰ ਵੀ ਸੀਤਾ ਬਣਾਉਣ ਦੀ ਕੋਸ਼ਿਸ਼ ਨਾ ਕਰ,,
ਰਹਿਣ ਦੇ ਮੈਨੂੰ ਮੇਰੇ,,, ਖ਼੍ਵਾਬਾਂ ਦੇ ਉਦੀਆਨ ਜੰਗਲ ਵਿੱਚ,,
ਪਹਿਲਾਂ ਹੀ ਭਟਕੀ ਹਾਂ,, ਹੋਰ ਭਟਕਾਉਣ ਦੀ ਕੋਸ਼ਿਸ਼ ਨਾ ਕਰ,,
ਮੁਫ਼ਲਸੀ ਵਿਚ ਵੀ ਯਾਰ,,, ਮੇਰਾ ਇਹ ਆਸ਼ੀਆਂ ਹੈ ਕਰੋੜਾਂ ਦਾ,,
ਮੇਰੀ ਮੁਫ਼ਲਸੀ ਦਾ ਮਜ਼ਾਕ ਤੂੰ,, ਉੜਾਉਣ ਦੀ ਕੋਸ਼ਿਸ਼ ਨਾ ਕਰ,,
ਸਾਕੀ ਮੈਨੂੰ ਪਿਆਰ ਹੈ,, ਆਪਣੀ ਯਾਦਾਂ ਦੀ ਇਸ ਨਗਰੀ ਨਾਲ,,
ਤੂੰ "ਸਿੰਮੀ" ਤੋਂ ਇਸ ਪਿਆਰ ਨੂੰ,, ਚੁਰਾਉਣ ਦੀ ਕੋਸ਼ਿਸ਼ ਨਾ ਕਰ,,
ਬੜਾ ਗ਼ਰੂਰ ਹੈ ਮੇਰੇ ਚ,,, ਤੂੰ ਮਿਟਾਉਣ ਦੀ ਕੋਸ਼ਿਸ਼ ਨਾ ਕਰ,,
ਕੀ ਸੋਚਦਾ ਏਂ ਮੇਰੇ ਲਈ,, ਬਲਦੀ ਹੋਈ ਲਾਟ ਹਾਂ ਬਚ ਜ਼ਰਾ,,
ਜਲ ਜਾਵੇਂਗਾ ਤੂੰ,,, ਕੋਲ ਮੇਰੇ ਅਉਣ ਦੀ ਕੋਸ਼ਿਸ਼ ਨਾ ਕਰ,,
ਮੈਂ ਜਨਮ-ਜਨਮ ਦੀ ਪ੍ਰੀਤ,,, ਸੱਜਣ ਦੇ ਨਾਲ ਪਾ ਲਈ ਏ,,
ਤੂੰ ਰਾਮ ਨਹੀਂ ,, ਮੈਨੂੰ ਵੀ ਸੀਤਾ ਬਣਾਉਣ ਦੀ ਕੋਸ਼ਿਸ਼ ਨਾ ਕਰ,,
ਰਹਿਣ ਦੇ ਮੈਨੂੰ ਮੇਰੇ,,, ਖ਼੍ਵਾਬਾਂ ਦੇ ਉਦੀਆਨ ਜੰਗਲ ਵਿੱਚ,,
ਪਹਿਲਾਂ ਹੀ ਭਟਕੀ ਹਾਂ,, ਹੋਰ ਭਟਕਾਉਣ ਦੀ ਕੋਸ਼ਿਸ਼ ਨਾ ਕਰ,,ਮੁਫ਼ਲਸੀ ਵਿਚ ਵੀ ਯਾਰ,,, ਮੇਰਾ ਇਹ ਆਸ਼ੀਆਂ ਹੈ ਕਰੋੜਾਂ ਦਾ,,
ਮੇਰੀ ਮੁਫ਼ਲਸੀ ਦਾ ਮਜ਼ਾਕ ਤੂੰ,, ਉੜਾਉਣ ਦੀ ਕੋਸ਼ਿਸ਼ ਨਾ ਕਰ,,
ਸਾਕੀ ਮੈਨੂੰ ਪਿਆਰ ਹੈ,, ਆਪਣੀ ਯਾਦਾਂ ਦੀ ਇਸ ਨਗਰੀ ਨਾਲ,,
ਤੂੰ "ਸਿੰਮੀ" ਤੋਂ ਇਸ ਪਿਆਰ ਨੂੰ,, ਚੁਰਾਉਣ ਦੀ ਕੋਸ਼ਿਸ਼ ਨਾ ਕਰ,,
ਸੁਮਨ ਬਘਰੇਟਾ

0 comments:
Speak up your mind
Tell us what you're thinking... !