ਗੱਲਾਂ ਨਵੇਂ ਸਾਲ ਦੀਆਂ ਕੀ-ਕੀ ਕਰੀਏ ਅਸੀਂ
ਕੀ ਬੀਤਿਆ ਕਿਵੇਂ ਬੀਤਿਆ ਸਭ ਜਾਣਦੇ ਤੁਸੀਂ
ਹਾਲ ਦੇਖੋ ਜਨਤਾ ਦਾ ਪਾਉਂਦਾ ਹੈ ਦੁਹਾਈਆਂ
ਕਿਵੇਂ ਦੇ ਦੇਈਏ ਨਵੇਂ ਸਾਲ ਦੀਆਂ ਵਧਾਈਆਂ....।
ਸਭ ਤੋਂ ਵੱਡੀ ਮਾਰ ਮਹਿੰਗਾਈ ਦੀ ਸਭ ਨੂੰ ਡੰਗੇ
ਉਹ ਇੱਥੇ ਕੀ ਕਰਨ ਜੋ ਪਹਿਲਾਂ ਹੀ ਜੇਬੋਂ ਨੰਗੇ
ਫਿਰ ਵੀ ਆਸਾਂ ਹਨ ਇਧਰ-ਉੱਧਰ ਲਾਈਆਂ
ਕਿਵੇਂ ਦੇ ਦੇਈਏ ਨਵੇਂ ਸਾਲ ਦੀਆਂ ਵਧਾਈਆਂ....।
ਜੋ ਰੁਪੈ ਬੱਤੀ ਕਮਾਵੇ ਸਰਕਾਰ ਲਈ ਨਹੀਂ ਉਹ ਗ਼ਰੀਬ
ਇਸ ਤੋਂ ਵੱਡੇ ਹੋਰ ਦੱਸੋ ਕੀ ਹੋਣਗੇ ਸਾਡੇ ਨਸੀਬ
ਸਾਡੇ ਤੱਕ ਨਾ ਪੁੱਜੀਆਂ ਜੋ ਸਾਡੇ ਲਈ ਸਕੀਮਾਂ ਬਣਾਈਆਂ
ਕਿਵੇਂ ਦੇ ਦੇਈਏ ਨਵੇਂ ਸਾਲ ਦੀਆਂ ਵਧਾਈਆਂ....।
ਧਰਮ ਦੇ ਨਾਂ ਤੇ ਹੀ ਸਰਮਾਇਆ ’ਕੱਠਾ ਕਰਦੇ
ਇਕ ਪਾਸੇ ਭੁੱਖਣ-ਭਾਣੇ ਮੈਂ ਲੋਕੀਂ ਦੇਖੇ ਮਰਦੇ
ਗੁਰਘਰ ਤੇ ਮੰਦਰਾਂ ’ਚੋ ਖਾਨਾਂ ਸੋਨੇ ਦੀਆਂ ਥਿਆਈਆਂ
ਕਿਵੇਂ ਦੇ ਦੇਈਏ ਨਵੇਂ ਸਾਲ ਦੀਆਂ ਵਧਾਈਆਂ....।
ਨਸ਼ਿਆਂ ਵਿਚ ਨਵੀਂ ਪੀੜ੍ਹੀ ਹੋਈ ਐ ਗ਼ਲਤਾਨ
ਨੇਤਾ ਕਹਿਣ ਬਸ ਕਰਦੇ ਰਹੋ ਵੋਟਾਂ ਦਾ ਭੁਗਤਾਨ
ਚੋਣਾ ਵੇਲੇ ਨਸ਼ਿਆਂ ਦੀਆਂ ਭਰ-ਭਰ ਗੱਡੀਆਂ ਆਈਆਂ
ਕਿਵੇਂ ਦੇ ਦੇਈਏ ਨਵੇਂ ਸਾਲ ਦੀਆਂ ਵਧਾਈਆਂ....।
ਇਸ ਸਾਲ ਜੋ ਹੋਏ ਘੁਟਾਲੇ ਅਗਲੇ ਸਾਲ ਵੀ ਹੋਣੇ
ਸਾਡੇ ਤਾਂ ਬਸ ਰਹਿਣੇ ਨੇ ਇਸੇ ਤਰ੍ਹਾਂ ਰੋਣੇ-ਧੋਣੇ
ਘੁਟਾਲੇ ਕਰ ਫਾਈਵ ਸਟਾਰ ਜੇਲ੍ਹਾਂ ’ਚ ਰਾਤਾਂ ਬਿਤਾਈਆਂ
ਕਿਵੇਂ ਦੇ ਦੇਈਏ ਨਵੇਂ ਸਾਲ ਦੀਆਂ ਵਧਾਈਆਂ....।
ਗੱਲ ਜੋ ਹੱਕ ਸੱਚ ਦੀ ਕਰਦਾ ਕੱਢ ਕੇ ਪਾਸੇ ਮਾਰੋ
ਆਹ ਹੀ ਤਾਂ ਇੱਕ ਮੌਕਾ ਹੈ ਹੱਥ ਸਾਡੇ ਵਿਚ ਯਾਰੋ
ਹਾਲੇ ਤਾਂ ਬਹੁਤ ਹੈ ਬਾਕੀ ਕੁਝ ਨੇ ‘ਬੱਬੀ’ ਤੋਂ ਲਿਖਾਈਆਂ
ਕਿਵੇਂ ਦੇ ਦੇਈਏ ਨਵੇਂ ਸਾਲ ਦੀਆਂ ਵਧਾਈਆਂ।
ਕਿਵੇਂ ਦੇ ਦੇਈਏ ਨਵੇਂ ਸਾਲ ਦੀਆਂ ਵਧਾਈਆਂ।
ਕੀ ਬੀਤਿਆ ਕਿਵੇਂ ਬੀਤਿਆ ਸਭ ਜਾਣਦੇ ਤੁਸੀਂ
ਹਾਲ ਦੇਖੋ ਜਨਤਾ ਦਾ ਪਾਉਂਦਾ ਹੈ ਦੁਹਾਈਆਂ
ਕਿਵੇਂ ਦੇ ਦੇਈਏ ਨਵੇਂ ਸਾਲ ਦੀਆਂ ਵਧਾਈਆਂ....।
ਸਭ ਤੋਂ ਵੱਡੀ ਮਾਰ ਮਹਿੰਗਾਈ ਦੀ ਸਭ ਨੂੰ ਡੰਗੇ
ਉਹ ਇੱਥੇ ਕੀ ਕਰਨ ਜੋ ਪਹਿਲਾਂ ਹੀ ਜੇਬੋਂ ਨੰਗੇ
ਫਿਰ ਵੀ ਆਸਾਂ ਹਨ ਇਧਰ-ਉੱਧਰ ਲਾਈਆਂ
ਕਿਵੇਂ ਦੇ ਦੇਈਏ ਨਵੇਂ ਸਾਲ ਦੀਆਂ ਵਧਾਈਆਂ....।
ਜੋ ਰੁਪੈ ਬੱਤੀ ਕਮਾਵੇ ਸਰਕਾਰ ਲਈ ਨਹੀਂ ਉਹ ਗ਼ਰੀਬ
ਇਸ ਤੋਂ ਵੱਡੇ ਹੋਰ ਦੱਸੋ ਕੀ ਹੋਣਗੇ ਸਾਡੇ ਨਸੀਬ
ਸਾਡੇ ਤੱਕ ਨਾ ਪੁੱਜੀਆਂ ਜੋ ਸਾਡੇ ਲਈ ਸਕੀਮਾਂ ਬਣਾਈਆਂ
ਕਿਵੇਂ ਦੇ ਦੇਈਏ ਨਵੇਂ ਸਾਲ ਦੀਆਂ ਵਧਾਈਆਂ....।
ਧਰਮ ਦੇ ਨਾਂ ਤੇ ਹੀ ਸਰਮਾਇਆ ’ਕੱਠਾ ਕਰਦੇ
ਇਕ ਪਾਸੇ ਭੁੱਖਣ-ਭਾਣੇ ਮੈਂ ਲੋਕੀਂ ਦੇਖੇ ਮਰਦੇ
ਗੁਰਘਰ ਤੇ ਮੰਦਰਾਂ ’ਚੋ ਖਾਨਾਂ ਸੋਨੇ ਦੀਆਂ ਥਿਆਈਆਂ
ਕਿਵੇਂ ਦੇ ਦੇਈਏ ਨਵੇਂ ਸਾਲ ਦੀਆਂ ਵਧਾਈਆਂ....।
ਨਸ਼ਿਆਂ ਵਿਚ ਨਵੀਂ ਪੀੜ੍ਹੀ ਹੋਈ ਐ ਗ਼ਲਤਾਨ
ਨੇਤਾ ਕਹਿਣ ਬਸ ਕਰਦੇ ਰਹੋ ਵੋਟਾਂ ਦਾ ਭੁਗਤਾਨ
ਚੋਣਾ ਵੇਲੇ ਨਸ਼ਿਆਂ ਦੀਆਂ ਭਰ-ਭਰ ਗੱਡੀਆਂ ਆਈਆਂ
ਕਿਵੇਂ ਦੇ ਦੇਈਏ ਨਵੇਂ ਸਾਲ ਦੀਆਂ ਵਧਾਈਆਂ....।
ਇਸ ਸਾਲ ਜੋ ਹੋਏ ਘੁਟਾਲੇ ਅਗਲੇ ਸਾਲ ਵੀ ਹੋਣੇ
ਸਾਡੇ ਤਾਂ ਬਸ ਰਹਿਣੇ ਨੇ ਇਸੇ ਤਰ੍ਹਾਂ ਰੋਣੇ-ਧੋਣੇ
ਘੁਟਾਲੇ ਕਰ ਫਾਈਵ ਸਟਾਰ ਜੇਲ੍ਹਾਂ ’ਚ ਰਾਤਾਂ ਬਿਤਾਈਆਂ
ਕਿਵੇਂ ਦੇ ਦੇਈਏ ਨਵੇਂ ਸਾਲ ਦੀਆਂ ਵਧਾਈਆਂ....।
ਗੱਲ ਜੋ ਹੱਕ ਸੱਚ ਦੀ ਕਰਦਾ ਕੱਢ ਕੇ ਪਾਸੇ ਮਾਰੋ
ਆਹ ਹੀ ਤਾਂ ਇੱਕ ਮੌਕਾ ਹੈ ਹੱਥ ਸਾਡੇ ਵਿਚ ਯਾਰੋ
ਹਾਲੇ ਤਾਂ ਬਹੁਤ ਹੈ ਬਾਕੀ ਕੁਝ ਨੇ ‘ਬੱਬੀ’ ਤੋਂ ਲਿਖਾਈਆਂਕਿਵੇਂ ਦੇ ਦੇਈਏ ਨਵੇਂ ਸਾਲ ਦੀਆਂ ਵਧਾਈਆਂ।
ਕਿਵੇਂ ਦੇ ਦੇਈਏ ਨਵੇਂ ਸਾਲ ਦੀਆਂ ਵਧਾਈਆਂ।
ਬਲਬੀਰ ਸਿੰਘ ਬੱਬੀ
ਪਿੰਡ ਤੱਖਰਾਂ (ਲੁਧਿ:)
ਮੋਬਾ:- 92175-92531

0 comments:
Speak up your mind
Tell us what you're thinking... !