ਜੀਅ ਕਰਦਾ ਮੈਂ ਗੀਤ ਲਿਖਾਂ ਦੋ ਗੁੱਤਾਂ ਵਾਲੀ ਤੇ
ਰੰਗ ਦੀ ਗੋਰੀ-ਚਿੱਟੀ, ਬਈ ਗਾਡਰ ਬਾਹਲੀ ਤੇ
ਪਰ ਕਿੰਝ ਲਿਖਾਂ ਅਪਣੇ ਪੈਰੀਂ ਕੰਡੇ ਉੱਗ ਆਉਣੇ ਨੇ
ਇੱਕ ਦਿਨ ਧੀ ਮੇਰੀ ਤੇ ਵੀ ਤਾਂ ਆਹ ਦਿਨ ਆਉਣੇ ਨੇ।
ਜੀਅ ਕਰਦਾ ਮੈਂ ਗੀਤ ਲਿਖਾਂ, ਮੰਗਤੀ ਦੀਆਂ ਢਾਕਾਂ ਦਾ
ਪਤਾ ਨਹੀਂ ਕਿਹੜਾ ਬਾਪ ਉਹਦੇ ਅਣਜੰਮੇ ਜੁਆਕਾਂ ਦਾ
ਪਰ ਕਿੰਝ ਲਿਖਾਂ ਇਹ ਵੀ ਤਾਂ ਕਿਸੇ ਆਦਮ ਜਾਈ ਏ
ਜਿਸਨੇ ਅਪਣੇ ਢਿੱਡ ਖਾਤਰ, ਇੱਜ਼ਤ ਲੁਟਵਾਈ ਏ।
ਜੀਅ ਕਰਦਾ ਮੈਂ ਗੀਤ ਲਿਖਾਂ ਅਣਜੰਮੀਆਂ ਧੀਆਂ ਦਾ
ਬੰਜਰ ਧਰਤੀ ਉੱਤੇ ਖਿੱਲਰੇ ਸੋਧੇ ਬੀਆਂ ਦਾ
ਪਰ ਕਿੰਝ ਲਿਖਾਂ ਹਰ ਪਾਸੇ ਆਦਮ-ਬੋ ਪਈ ਹੁੰਦੀ ਏ
ਬਿਨ ਨਾਗੇ ਅਖਬਾਰ ਮੇਰੇ ਘਰ ਰੋ ਰਹੀ ਹੁੰਦੀ ਏ।
ਜੀਅ ਕਰਦਾ ਮੈਂ ਗੀਤ ਲਿਖਾਂ, ਬੁੱਢੀ ਮਜ਼ਦੂਰਨ ਦਾ
ਨਸ਼ਿਆਂ ਘਰ ਉਜਾੜ ਦਿੱਤਾ, ਜਿਸ ਦੇ ਪੁੱਤ ਪੂਰਨ ਦਾ
ਪਰ ਕਿੰਝ ਲਿਖਾਂ ਇਹ ਗੀਤ ਉਹਦੇ ਤੋਂ ਪੜ੍ਹ ਵੀ ਹੋਣਾ ਨਹੀਂ
ਮਰਨ ਕਿਨਾਰੇ ਪਈ ਕੋਲੋਂ ਤਾਂ ਮਰ ਵੀ ਹੋਣਾ ਨਹੀਂ।
ਜੀਅ ਕਰਦਾ ਮੈਂ ਗੀਤ ਲਿਖਾਂ ਘਰ ਦੀ ਕੱਢੀ ਦਾ
ਗਾਉਣ ਵਾਲਿਆਂ ਗਾ ਦੇਣਾ ਨਾਂ ਲੈ ਕੇ ਨੱਢੀ ਦਾ
ਲਿਖ ਦਿੱਤਾ ਤਾਂ ਦੌਲਤ-ਸ਼ੋਹਰਤ ਘਾਟਾ ਨਹੀਂ ਰਹਿਣਾ
ਪਰ ਅਪਣੇ ਆਪ ਨੂੰ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਹਿਣਾ।
ਰੰਗ ਦੀ ਗੋਰੀ-ਚਿੱਟੀ, ਬਈ ਗਾਡਰ ਬਾਹਲੀ ਤੇ
ਪਰ ਕਿੰਝ ਲਿਖਾਂ ਅਪਣੇ ਪੈਰੀਂ ਕੰਡੇ ਉੱਗ ਆਉਣੇ ਨੇ
ਇੱਕ ਦਿਨ ਧੀ ਮੇਰੀ ਤੇ ਵੀ ਤਾਂ ਆਹ ਦਿਨ ਆਉਣੇ ਨੇ।
ਜੀਅ ਕਰਦਾ ਮੈਂ ਗੀਤ ਲਿਖਾਂ, ਮੰਗਤੀ ਦੀਆਂ ਢਾਕਾਂ ਦਾ
ਪਤਾ ਨਹੀਂ ਕਿਹੜਾ ਬਾਪ ਉਹਦੇ ਅਣਜੰਮੇ ਜੁਆਕਾਂ ਦਾ
ਪਰ ਕਿੰਝ ਲਿਖਾਂ ਇਹ ਵੀ ਤਾਂ ਕਿਸੇ ਆਦਮ ਜਾਈ ਏ
ਜਿਸਨੇ ਅਪਣੇ ਢਿੱਡ ਖਾਤਰ, ਇੱਜ਼ਤ ਲੁਟਵਾਈ ਏ।
ਜੀਅ ਕਰਦਾ ਮੈਂ ਗੀਤ ਲਿਖਾਂ ਅਣਜੰਮੀਆਂ ਧੀਆਂ ਦਾ
ਬੰਜਰ ਧਰਤੀ ਉੱਤੇ ਖਿੱਲਰੇ ਸੋਧੇ ਬੀਆਂ ਦਾ
ਪਰ ਕਿੰਝ ਲਿਖਾਂ ਹਰ ਪਾਸੇ ਆਦਮ-ਬੋ ਪਈ ਹੁੰਦੀ ਏ
ਬਿਨ ਨਾਗੇ ਅਖਬਾਰ ਮੇਰੇ ਘਰ ਰੋ ਰਹੀ ਹੁੰਦੀ ਏ।
ਜੀਅ ਕਰਦਾ ਮੈਂ ਗੀਤ ਲਿਖਾਂ, ਬੁੱਢੀ ਮਜ਼ਦੂਰਨ ਦਾ
ਨਸ਼ਿਆਂ ਘਰ ਉਜਾੜ ਦਿੱਤਾ, ਜਿਸ ਦੇ ਪੁੱਤ ਪੂਰਨ ਦਾ
ਪਰ ਕਿੰਝ ਲਿਖਾਂ ਇਹ ਗੀਤ ਉਹਦੇ ਤੋਂ ਪੜ੍ਹ ਵੀ ਹੋਣਾ ਨਹੀਂ
ਮਰਨ ਕਿਨਾਰੇ ਪਈ ਕੋਲੋਂ ਤਾਂ ਮਰ ਵੀ ਹੋਣਾ ਨਹੀਂ।ਜੀਅ ਕਰਦਾ ਮੈਂ ਗੀਤ ਲਿਖਾਂ ਘਰ ਦੀ ਕੱਢੀ ਦਾ
ਗਾਉਣ ਵਾਲਿਆਂ ਗਾ ਦੇਣਾ ਨਾਂ ਲੈ ਕੇ ਨੱਢੀ ਦਾ
ਲਿਖ ਦਿੱਤਾ ਤਾਂ ਦੌਲਤ-ਸ਼ੋਹਰਤ ਘਾਟਾ ਨਹੀਂ ਰਹਿਣਾ
ਪਰ ਅਪਣੇ ਆਪ ਨੂੰ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਹਿਣਾ।
ਸੁਰਜੀਤ 'ਗੱਗ'
(ਗੱਗ-ਬਾਣੀ)
94633-89628
94633-89628

0 comments:
Speak up your mind
Tell us what you're thinking... !