ਕੋਈ ਜਨਮ ਤੋ ਪਿਹਲੋ ਮਾਰ ਦਿਤੀ ਗਈ ,
ਕੋਈ ਦਹੇਜ ਦੀ ਬਲੀ ਚੜ੍ਹ ਗਈ ।
ਕਿਸੇ ਨੂ ਕੀਤਾ ਬੇਇਜਤ ,
ਤੇ ਕੋਈ ਦੁਨੀਆ ਤੋ ਰੁਕ੍ਸਤ ਹੋ ਗਈ ।
ਅੱਜ ਸਾਲ ਦੀ ਆਖਰੀ ਤਾਰੀਖ ਵੀ ਆਈ,
ਲੋਕ ਦੇਣ ਇਕ ਦੂਜੇ ਨੂ ਨਵੇ ਸਾਲ ਦੀ ਵਧਾਈ ।
ਕੁੜੀਆਂ ਬਹੁਤ ਕੁਝ ਸਿਹ ਲਿਆ,
ਬਹੁਤ ਦੇਰ ਚੁਪ ਰਹ ਲਿਆ।
ਹਿਮ੍ਮਤ ਨਾ ਹੋਵੇ ਕੋਈ ਕੁਝ ਕਹ ਜਾਵੇ,
ਜੇ ਦੇ ਦੇਵੋ ਜਵਾਬ ਮੁਹ ਤੇ।
ਏਵੈ ਇਨਸਾਨ ਜਾਨਵਰ ਦਾ ਫ਼ਰਕ ਕੀ ਰਹ ਜਾਵੇਗਾ,
ਜੇ ਆਪਣੇ ਸੰਸਾਰ ਚ ਓਹ ਆਪ ਹੀ ਨਾ ਰਹ ਪਾਵੇਗਾ.....??
ਕੁਝ ਵਿਚਾਰੋ ਦੂਜੇ ਦੀ ਜਗ੍ਹਾ ਹੋ ਕੇ ,
ਸੋਚੋ ਨਾ ਸਦਾ ਆਪਣਾ ਸ੍ਵਾਰਥ ।
ਕਲ ਨੀ ਰਿਹਾ ਤਾ ਅੱਜ ਬੀ ਬਦਲ ਜਾਵੇਗਾ,
ਸਚ ਸਾਹਮਣੇ ਝੂਠ ਵੀ ਨਾ ਟਿਕ ਪਾਵੇਗਾ ।
ਯਾਦ ਰਖੋ..." ਜਿਸ ਤੇ ਜਾਂਦੇ ਓ ਜ਼ੁਲਮ ਕਮਾਈ ,
ਓਹੀ ਹੈ ਜੋ ਹਰ ਘਰ ਵਧਾਉਣ ਆਈ "।
ਜੇ ਕੁੜੀਆਂ ਨੂ ਬੇਇਜਤ ਕਰੋਗੇ ,
ਤਾ ਆਪਣੀ ਇਜੱਤ ਕਿਵੇਂ ਬ੍ਨਾਵੋਗੇ.....???
ਇਨਸਾਨ ਹੋ ਤਾ ਪ੍ਰਣ ਕਰੋ...
" ਦੇਵੋਗੇ ਮਾਂ-ਭੈਣ ਜੇਹੀ ਇੱਜ਼ਤ ਹਰ ਕੁੜੀ ਨੂ ,
ਖੁਦ ਆਪਣੇ ਹਥ੍ਹੋ ਆਪਣੀ ਪੱਤ ਨਾਂ ਗਵਾਓਗੇ ।
ਕੁਝ ਕਦਰ ਕਰੋ ਜੋ ਪੁਰਖਾ ਨੇਂ ਰੀਤ ਬਣਾਈ,
ਤਾਂ ਹੀ ਬਣਦੀ ਆ ਨਵੇਂ ਸਾਲ ਦੀ ਵਧਾਈ ......
ਕੁੱਜ ਓਹਨੇ ਵੀ ਤਾ ਗਵਾਇਆ ਹੋਵੇਗਾ
ਜੇ ਹੰਜੂ ਮੇਰੇ ਨਈ ਸੁਕੇ,
ਦੁੱਖ ਓਹਨੁ ਵੀ ਤਾ ਹੋਇਆ ਹੋਵੇਗਾ।
ਯਾਦ ਕਰਕੇ ਸਾਡੀ ਦੋਸਤੀ ਨੂ,
ਦਿਲ ਓਹਦਾ ਵੀ ਤਾ ਰੋਇਆ ਹੋਵੇਗਾ।
ਮੇਰੇ ਇਕ ਮੈਸੇਜ ਬਿਨ ਜਿਹਦਾ ਲੰਘਦਾ ਨਾ ਸੀ ਦਿਨ,
ਕੁਝ ਮਜਬੂਰ ਓਹ ਵੀ ਤਾ ਹੋਇਆ ਹੋਵੇਗਾ।
ਜੇ ਘੱਟ ਗਈ ਅੱਜ ਮੇਰੇ ਦੋਸਤਾ ਦੀ ਗਿਣਤੀ,
ਕੁੱਜ ਓਹਨੇ ਵੀ ਤਾ ਗਵਾਇਆ ਹੋਵੇਗਾ।
ਸ਼ਾਯਦ ਸੋਚਦੇ ਹੋਣ,
"ਪਵਨ" ਦਾ ਦਿਲ ਦੋਸਤੀ'ਚ,
ਪਯਾਰ ਬਿਨ ਕੀ ਦੇ ਪਵੇਗਾ।
ਕਯੋ ਦੂਰ ਹੋ ਗਏ ਇੰਝ ਓਹ,
ਖੋਰੇ ਕਦ ਇਹ ਮੰਨ ਸਮਝ ਪਾਵੇਗਾ।
ਪਵਨਦੀਪ ਕੌਰ

0 comments:
Speak up your mind
Tell us what you're thinking... !