ਮੈਂ ਅਹਿਸਾਸ ਲਿਖੇ , ਜਜ਼ਬਾਤ ਲਿਖੇ
ਹਰ ਹਰਫ਼ ਮੈਂ ਤੇਰੇ ਨਾਮ ਲਿਖੇ ..
ਮੈਂ ਸਵੇਰ ਲਿਖੇ , ਹਰ ਸ਼ਾਮ ਲਿਖੇ
ਸਭ ਖਿਆਲ ਮੈਂ ਤੇਰੇ ਨਾਮ ਲਿਖੇ ..
ਤੂੰ ਸਤਰੰਗੀ ਕੋਈ ਪੀਂਘ ਜਿਹਾ
ਮੈਂ ਮੋਹ 'ਚ ਰੰਗਾ ਕੇ ਰਾਗ ਲਿਖੇ ..
ਮੈਂ ਕਮਲੀ ਤੂੰ ਜੋਗੀ ਪੀਰ ਜਿਹਾ
ਆਪਣੇ ਹਰ ਸਾਹ ਤੇਰੇ ਨਾਮ ਲਿਖੇ ..
ਤੇਰੀ ਦੀਦ ਹੀ ਮੇਰੀ ਈਦ ਜਿਹੀ
ਇਹ ਨੈਣ ਨਜਾਰੇ ਮੈਂ ਤੇਰੇ ਨਾਮ ਲਿਖੇ ..
ਸਭ ਜਜ਼ਬਾਤ ਪਿਰੋ ਕੇ ਹਰਫਾਂ ਵਿੱਚ
ਸੱਜਣਾ ਮੈਂ ਤੇਰੇ ਨਾਮ ਲਿਖੇ ..
ਹਰ ਹਰਫ਼ ਮੈਂ ਤੇਰੇ ਨਾਮ ਲਿਖੇ ..
ਮੈਂ ਸਵੇਰ ਲਿਖੇ , ਹਰ ਸ਼ਾਮ ਲਿਖੇ
ਸਭ ਖਿਆਲ ਮੈਂ ਤੇਰੇ ਨਾਮ ਲਿਖੇ ..
![]() |
ਰਸ਼ਮੀ ਸ਼ਰਮਾ
# 892 , ਉੱਚਾ ਖੇੜਾ ,
ਰੋਪੜ
|
ਤੂੰ ਸਤਰੰਗੀ ਕੋਈ ਪੀਂਘ ਜਿਹਾ
ਮੈਂ ਮੋਹ 'ਚ ਰੰਗਾ ਕੇ ਰਾਗ ਲਿਖੇ ..
ਮੈਂ ਕਮਲੀ ਤੂੰ ਜੋਗੀ ਪੀਰ ਜਿਹਾ
ਆਪਣੇ ਹਰ ਸਾਹ ਤੇਰੇ ਨਾਮ ਲਿਖੇ ..
ਤੇਰੀ ਦੀਦ ਹੀ ਮੇਰੀ ਈਦ ਜਿਹੀ
ਇਹ ਨੈਣ ਨਜਾਰੇ ਮੈਂ ਤੇਰੇ ਨਾਮ ਲਿਖੇ ..
ਸਭ ਜਜ਼ਬਾਤ ਪਿਰੋ ਕੇ ਹਰਫਾਂ ਵਿੱਚ
ਸੱਜਣਾ ਮੈਂ ਤੇਰੇ ਨਾਮ ਲਿਖੇ ..


0 comments:
Speak up your mind
Tell us what you're thinking... !