ਦੁਨੀਆ ਵਿਚ ਜੋ ਮਨੁੱਖੀ ਜੀਵ ਰਹਿੰਦੇ ਹਨ ਉਹਨਾਂ ਨੂੰ ਆਮ ਕਰਕੇ ਪ੍ਰਾਣੀ ਕਿਹਾ ਜਾਂਦਾ ਹੈ । ਪ੍ਰਾਣੀ ਸ਼ਬਦ ਦਾ ਅਰਥ ਜਿਸ ਵਿਚ ਪ੍ਰਾਣ ਮਤਲਬ ਕਿ ਸਾਂਹ ਚਲਦੇ ਹੋਣ । ਜਦੋ ਕਿਸੇ ਮਨੁੱਖੀ ਜੀਵ ਦੀ ਮੌਤ ਹੋ ਜਾਂਦੀ ਹੈ ਤਾ ਇਹ ਕਿਹਾ ਜਾਂਦਾ ਹੈ ਕਿ ਉਸਦੇ ਪ੍ਰਾਣ ਨਿਕਲ ਗਏ । ਮਥਿਆਸ ਅਨੁਸਾਰ ਮਨੁੱਖੀ ਦੇਹ 84 ਲੱਖ ਜੂਨੀਆਂ ਕੱਟਣ ਤੋ ਬਾਅਦ ਪ੍ਰਾਪਤ ਹੁੰਦੀ ਹੈ । ਜੂਨੀਆਂ ਤੋ ਭਾਵ ਅਲੱਗ ਅਲੱਗ ਜੀਵ ਜੰਤੂ ,ਪਸ਼ੂ ਪੰਛੀ ,ਜਾਨਵਰ ਅਤੇ ਹੋਰ ਪ੍ਰਕਾਰ ਦੇ ਕੀੜੇ ਮਕੋੜੇ । ਇਹਨਾਂ 84 ਲੱਖ ਜੂਨੀਆਂ ਵਿਚ ਘੁੰਮ ਕੇ ਕਿਸੇ ਕਿਸਮਤ ਵਾਲੇ ਨੂੰ ਹੀ ਇਹ ਮਨੁੱਖੀ ਦੇਹ ਪ੍ਰਾਪਤ ਹੁੰਦੀ ਹੈ । ਕਿਸੇ ਮਨੁੱਖ ਨੂੰ ਇਹ ਪਤਾ ਕਿ ਇਹ ਦੇਹ ਉਹਨਾਂ ਨੂੰ ਇੰਨੇ ਸਮੇˆ ਬਾਅਦ ਕਿੳ ਪ੍ਰਾਪਤ ਹੁੰਦੀ ਹੈ ? ਅਲੱਗ ਅਲੱਗ ਜੂਨੀਆਂ ਅਨੁਸਾਰ ਪਿਛਲੇ ਕਿਤੇ ਪਾਪ ਪੁੰਨ ਅਨੁਸਾਰ ਜੂਨੀ ਬਦਲਦੀ ਰਹਿੰਦੀ ਹੈ । ਇਸੇ ਕਰਕੇ ਲੋਕਾਂ ਵੱਲੋ ਇਹ ਕਿਹਾ ਜਾਂਦਾ ਹੈ ਕਿ ਹੁਣ ਇਸ ਧਰਤੀ ਤੇ ਕੀਤੇ ਪਾਪ ਪੁੰਨ ਅਗਲੇ ਜਨਮ ਵਿਚ ਕਿਸੇ ਹੋਰ ਜੂਨੀ ਵਿਚ ਜਨਮ ਦਵਾੳਣਗੇ । ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਜੋ ਮਨੁੱਖੀ ਜੀਵ ਇਸ ਧਰਤੀ ਤੇ ਚੰਗੇ ਕੰਮਕਾਰ ਅਤੇ ਪੁੰਨ ਕਰ ਜਾਂਣਗੇ ਉਹ ਇਹਨਾਂ 84 ਲੱਖ ਜੂਨੀਆਂ ਵਿਚੋ ਛੁਟਕਾਰਾ ਪਾ ਕੇ ਉਸ ਪਰਮਾਤਮਾ ਦੇ ਚਰਨੀ ਲੱਗ ਜਾਣਗੇ । ਮਨੁੱਖ ਨੂੰ ਇਹ ਦੇਹ ਪਰਮਾਤਮਾ ਦੀ ਭਗਤੀ ਕਰਨ ਲਈ ਅਤੇ ਇਥੇ ਇਸ ਦੁਨੀਆ ਤੇ ਰਹਿ ਕੇ ਚੰਗੇ ਕੰਮ ਕਰਨ ਲਈ ਪ੍ਰਾਪਤ ਹੁੰਦੀ ਹੈ ।
ਅਸੀ ਸਭ ਲੋਕ ਆਪਣੀ ਜਿੰਦਗੀ ਲਘਾਉਣ ਲਈ ਤਰਾਂ ਤਰਾਂ ਦੇ ਕੰਮ ਕਰਦੇ ਹਾਂ ਅਤੇ ਆਪਣਾ ਪੇਟ ਭਰ ਕੇ ਸੌ ਜਾਂਦੇ ਹਾਂ । ਅਗਲੇ ਦਿਨ ਤੋ ਫਿਰ ਇਹੀ ਪ੍ਰਕਿਰਿਆ ਚਲਦੀ ਹੈ । ਇਸੇ ਤਰਾਂ ਹੌਲੀ ਹੌਲੀ ਅਸੀ ਬੱਚੇ ਤੋ ਬੁੱਢੇ ਹੋ ਜਾਂਦੇ ਹਾਂ । ਪਰਮਾਤਮਾ ਵੱਲੋ ਦਿੱਤਾ ਇਹ ਜੀਵਨ ਚੱਕਰ ਇਸੇ ਤਰਾਂ ਚਲਦਾ ਰਹਿੰਦਾ ਹੈ । ਨਵੇ ਲੋਕਾਂ ਦੇ ਜਨਮ ਅਤੇ ਮੌਤਾਂ ਹੁੰਦੀਆਂ ਰਹਿੰਦੀਆਂ ਹਨ ।
ਕਿਸੇ ਮਨੁੱਖ ਨੂੰ ਇਹ ਪਤਾ ਹੁੰਦਾ ਕਿ ਮੈ ਕਿਸ ਘਰ ਵਿਚ ਜਨਮ ਲੈਣਾ ਹੈ ਅਤੇ ਕਿੰਨੇ ਕੁ ਅਮੀਰ ਜਾਂ ਗਰੀਬ ਘਰ ਵਿਚ ਜਨਮ ਲੈਣਾ ਹੈ ? ਇਸ ਤਰਾਂ ਦੀਆ ਗੱਲਾ ਆਮ ਕਰਕੇ ਕਿਸੇ ਮਨੁੱਖੀ ਜੀਵ ਨੂੰ ਨਹੀ ਪਤਾ ਹੁੰਦੀਆ । ਪ੍ਰਾਣੀ ਦੇ ਪਹਿਲੇ ਕਰਮਾਂ ਅਨੁਸਾਰ ਜੋ ਕੁਝ ਉਸ ਪਰਮਾਤਮਾ ਨੇ ਦੇਣਾ ਹੁੰਦਾ ਉਹ ਉਸੇ ਤਰਾਂ ਹੀ ਉਸ ਮਨੁੱਖ ਨੂੰ ਉਸ ਘਰ ਵਿਚ ਜਨਮ ਦਿੰਦਾ ਹੈ ,ਉਹ ਚਾਹੇ ਅਮੀਰ ਹੋਵੇ ਜਾਂ ਗਰੀਬ , ਜਾਂ ਫਿਰ ਕਿਸੇ ਵੀ ਧਰਮ ਦਾ ਹੋਵੇ । ਪਰ ਸਾਡੇ ਮਨੁੱਖੀ ਜੀਵ ਦੇਖ ਲਵੋ ਇਹ ਜਾਤਾਂ ਪਾਤਾਂ ਵਿਚ ਹਮੇਸ਼ਾ ਫਰਕ ਸਮਝਦੇ ਹਨ । ਕੋਈ ਕਿਸੇ ਧਰਮ ਦਾ ਹੈ ਤੇ ਕੋਈ ਕਿਸੇ ਦਾ । ਕਈ ਲੋਕ ਤਾਂ ਇਸ ਜਾਤਾਂ ਪਾਤਾਂ ਦੇ ਆਧਾਰ ਤੇ ਜਾਣਾਂ ਵੀ ਗੁਆ ਬੈਠਦੇ ਹਨ । ਇਹਨਾਂ ਗੱਲਾਂ ਨੂੰ ਛੱਡ ਕੇ ਸਾਨੂੰ ਪਰਮਾਤਮਾ ਦੀ ਭਗਤੀ ਵਿਚ ਲੀਣ ਹੋ ਕਿ ਸਭ ਪ੍ਰਾਣੀਆਂ ਨੂੰ ਇਕ ਪ੍ਰਕਾਰ ਸਮਝਣਾ ਚਾਹੀਦਾ ਹੈ ਅਤੇ ਇਹ ਸੋਚਣਾ ਚਾਹੀਦਾ ਕਿ ਉਸ ਪਰਮਾਤਮਾ ਨੇ ਸਾਨੂੰ ਜਿਥੇ ਜਨਮ ਦਿੱਤਾ ਵਧੀਆ ਹੀ ਦਿੱਤਾ ਹੈ ।
ਅੱਜ ਕੱਲ ਭੱਜ ਦੌੜ ਵਾਲੀ ਜਿੰਦਗੀ ਵਿਚ ਲੋਕਾਂ ਵਿਚ ਤਣਾਅ ਦਿਨੋ ਦਿਨ ਵੱਧ ਰਿਹਾ ਹੈ । ਉਹ ਹਮੇਸ਼ਾ ਪੈਸਾ ਕਮਾਉਣ ਦੀ ਦੌੜ ਵਿਚ ਰਹਿੰਦੇ ਹਨ , ਪੈਸਾ ਕਮਾਉਣ ਲਈ ਸਿੱਧਾ ਢੰਗ ਹੋਵੇ ਚਾਹੇ ਕੋਈ ਪੁਠਾ ,ਉਹਨਾਂ ਬਸ ਦੌੜ ਵਿਚ ਲੱਗਿਆ ਰਹਿੰਣਾ ਹੁੰਦਾ ਹੈ । ਕਈ ਲੋਕ ਘਰ ਦੀਆ ਤਕਲੀਫਾ ਕਾਰਨ ਤਣਾਅ ਵਿਚ ਰਹਿੰਦੇ ਹਨ ਜਾਂ ਫਿਰ ਕਿਸੇ ਹੋਰ ਕੰਮ ਕਾਰਨ । ਕਈ ਤਰਾਂ ਦੇ ਵਿਦਿਆਰਥੀ ਆਪਣੀ ਪੜਾਈ ਕਾਰਨ ਤਣਾਅ ਵਿਚ ਰਹਿੰਦੇ ਹਨ । ਇਸ ਤਣਾਅ ਵਿਚ ਗ੍ਰਸਤ ਉਹਨਾਂ ਲੋਕਾਂ ਦਾ ਦੁਨੀਆ ਵਿਚ ਰਹਿਣ ਨੂੰ ਦਿਲ ਨਹੀ ਕਰਦਾ , ਉਹਨਾਂ ਨੂੰ ਕਿਸੇ ਨਾਲ ਪਿਆਰ ਨਹੀ ਰਹਿੰਦਾ । ਉਹ ਆਪਣੇ ਮਨ ਵਿਚ ਮਰਨ ਦੀ ਸੋਚ ਰੱਖਣ ਲੱਗ ਜਾਂਦੇ ਹਨ । ਹਰ ਸਮੇˆ ਉਹ ਨਵੇ ਨਵੇ ਤਰੀਕੇ ਲੱਭਦੇ ਹਨ ਮੌਤ ਨੂੰ ਗਲੇ ਲਾਉਣ ਲਈ । ਉਹ ਕਦੇ ਇਹ ਨਹੀ ਸੋਚਦੇ ਕਿ ਇਹ ਜੀਵਨ ਉਹਨਾਂ ਨੂੰ ਇਨੀਆਂ ਮੌਤਾਂ ਤੋ ਬਾਅਦ ਪ੍ਰਾਪਤ ਹੋਈਆਂ ,ਜਿਸ ਨੂੰ ਉਹ ਮਿੰਟਾ ਸੰਕਿਡਾਂ ਵਿਚ ਹੀ ਖਤਮ ਕਰ ਦਿੰਦੇ ਹਨ ,ਇਸ ਤੋ ਬਾਅਦ ਇਹ ਮਨੁੱਖੀ ਦੇਹ ਮਿਲੂ ਜਾਂ ਨਹੀ । ਬਸ ਉਹਨਾਂ ਤਣਾਅ ਵਿਚ ਆ ਕੇ ਇਹ ਕਦਮ ਚੁਕਣਾ ਹੁੰਦਾ । ਪਿਛੇ ਰਹਿੰਦੇ ਉਹਨਾਂ ਦੇ ਪਰਿਵਾਰ ਵਾਲੇ ਜਿੳਦੇ ਹੀ ਮਰੇ ਵਾਂਗ ਲੱਗਣ ਲੱਗਦੇ ਹਨ । ਲੋਕ ਸੋਚਦੇ ਹਨ ਕਿ ਮਰਨ ਨਾਲ ਉਹਨਾਂ ਦੀਆ ਤਕਲੀਫਾ ਖਤਮ ਹੋ ਜਾਣਗੀਆਂ ,ਪਰ ਇਹ ਨਹੀ ਸੋਚਦੇ ਕਿ ਮਰਨ ਤੋ ਬਾਅਦ ਵੀ ਅਸੀ ਮਿੱਟੀ ਵਿਚ ਮਿਲ ਜਾਣਾ ਹੈ । ਪਰਮਾਤਮਾ ਹਰੇਕ ਮਨੁੱਖ ਨੂੰ ਸੁੱਖ ਵੀ ਦਿੰਦਾ ਹੈ ਅਤੇ ਨਾਲ ਨਾਲ ਦੁੱਖ ਵੀ । ਸਾਨੂੰ ਸੁੱਖਾਂ ਦੇ ਨਾਲ ਰਹਿ ਕਿ ਜੀਵਨ ਵਤੀਤ ਨਹੀ ਕਰਨਾ ਚਾਹੀਦਾ ਸਗੋ ਦੁੱਖਾਂ ਦਾ ਸਾਹਮਣਾ ਵੀ ਕਰਨਾ ਚਾਹੀਦਾ ਹੈ । ਨਾਲ ਹੀ ਇਹ ਵੀ ਦੇਖੋ ਕਿ ਦੁੱਖ ਕੁਝ ਸਮੇ ਲਈ ਹੀ ਹੁੰਦੇ ਹਨ । ਬਾਕੀ ਬਚਿਆ ਜੀਵਨ ਤਾ ਅਸੀ ਸੁੱਖਾ ਵਿਚ ਹੀ ਵਤੀਤ ਕਰਦੇ ਹਾਂ । ਇਹ ਸੋਚ ਲੈਣਾ ਚਾਹੀਦਾ ਕਿ ਇਹ ਦੁੱਖ ਸਾਡੇ ਪਿਛਲੇ ਜਨਮਾਂ ਦਾ ਕਾਰਨ ਹੀ ਹਨ । ਬਲਕਿ ਇਹ ਨਹੀ ਕਿ ਇਸ ਜੀਵਨ ਨੂੰ ਹੀ ਨਸ਼ਟ ਕਰ ਦੇਈਏ ।
ਅੱਜ ਸਾਡੇ ਭਾਰਤ ਦੇਸ਼ ਵਿਚ ਲੋਕਾਂ ਵੱਲੋ ਖਾਸ ਕਰਕੇ ਮਾਪਿਆਂ ਵੱਲੋ ਉਹ ਪਾਪ ਕੀਤੇ ਜਾਂਦੇ ਹਨ ਜੋ ਪਰਮਾਤਮਾ ਦੇ ਘਰ ਵਿਚ ਕਦੇ ਵੀ ਮਾਫ਼ੀ ਯੋਗ ਨਹੀ ਹਨ । ਨਾਲੇ ਸਾਨੂੰ ਸਭ ਨੂੰ ਪਤਾ ਕਿ ਇਹ ਮਨੁੱਖੀ ਦੇਹ ਸਾਨੂੰ ਮਸਾ ਮਸਾ ਪ੍ਰਾਪਤ ਹੁੰਦੀ ਹੈ । ਪਰ ਮਾਪੇ ਲਗਾਤਾਰ ਭਰੂਣ ਹੱਤਿਆ ਕਰ ਰਹੇ ਹਨ । ਉਹ ਮਨੁੱਖ ਦੇ ਰੂਪ ਵਿਚ ਕੁੜੀ , ਪਤਾ ਨਹੀ ਉਸਨੇ ਅਜਿਹੇ ਕਿਹੜੇ ਪਾਪ ਕੀਤੇ ਹੁੰਦੇ ਹਨ ਜੋ ਲੋਕ ਉਸ ਨੂੰ ਜਨਮ ਲੈਣ ਤੋ ਪਹਿਲਾ ਹੀ ਮਾਰ ਦਿੰਦੇ ਹਨ । ਇਸ ਤੋ ਵੱਡਾ ਪਾਪ ਹੋਰ ਹੋਵੇਗਾ ਕੋਈ ? ਇਹ ਲੋਕ ਹਮੇਸ਼ਾ ਮੁੰਡੇ ਦੀ ਚਾਹਤ ਵਿਚ ਲਗਾਤਾਰ ਭਰੂਣ ਹੱਤਿਆ ਕਰ ਰਹੇ ਹਨ । ਨਾਲ ਹੀ ਇਹ ਵੀ ਦੇਖਿਆ ਜਾਂਦਾ ਹੈ ਕਿ ਜਦੋ ਤੱਕ ਮੁੰਡਾ ਨਹੀ ਹੁੰਦਾ ਇਹ ਇਸੇ ਤਰਾਂ ਲਗਾਤਾਰ ਕੁੜੀਆਂ ਨੂੰ ਮਾਰਦੇ ਰਹਿੰਦੇ ਹਨ । ਉਸ ਪ੍ਰਾਣੀ ਦਾ ਕਸੂਰ ਦੱਸ ਸਕਦਾ ਕੋਈ ਮੈਨੂੰ ,ਜਿਸਨੂੰ ਸਾਡਾ ਭਾਰਤ ਦੇਸ਼ ਦੇਵੀ ਦਾ ਦਰਜ਼ਾ ਦਿੰਦਾ ਹੈ । ਉਸਨੇ ਵੀ ਇਸ ਰੰਗਲੀ ਦੁਨੀਆ ਦਾ ਨਜ਼ਾਰਾ ਲੈਣਾ ,ਅਤੇ ਪਰਮਾਤਮਾ ਦੀ ਭਗਤੀ ਵਿਚ ਲੀਣ ਹੋ ਕੇ ਇਹਨਾਂ ਜੂਨੀਆਂ ਤੋ ਛੁਟਕਾਰਾ ਪਾੳਣਾ ਹੁੰਦਾ ਹੈ । ਉਹ ਮਾਂ ਨਹੀ ਸੋਚਦੀ ਕਿ ਜੇ ਉਸ ਨੂੰ ਵੀ ਇਸੇ ਤਰਾਂ ਮਾਰ ਦਿੱਤਾ ਜਾਂਦਾ ਤਾ ਉਹ ਇਸ ਦੁਨੀਆ ਦਾ ਲੁਤਫ ਕਿਵੇ ਉਠਾੳਦੀ ? ਵੈਸੇ ਤਾ ਮਾਂ ਨੂੰ ਵੀ ਸਾਡੇ ਦੇਸ਼ ਦੇ ਲੋਕ ਬਹੁਤ ਉਚਾ ਦਰਜ਼ਾ ਦਿੰਦੇ ਹਨ ,ਪਰ ਉਸ ਸਮੇ ਉਹ ਮਾਂ ਅੱਗੇ ਆ ਕੇ ਆਵਾਜ਼ ਕਿੳ ਨਹੀ ਉਠਾੳਦੀ । ਕਿਉ ਉਹ ਵੀ ਇਸ ਕੰਮ ਵਿਚ ਦੂਜਿਆ ਦਾ ਸਾਥ ਦਿੰਦੀ ਹੈ । ਇਸ ਤਰਾਂ ਦੇ ਪਾਪ ਕਰਕੇ ਅਸੀ ਇਸ ਦੁਨੀਆ ਵਿਚ ਕਿੰਨੇ ਹੀ ਚੰਗੇ ਕੰਮ ਕਰ ਲਈਏ ,ਪਰ ਇਸ ਤਰਾਂ ਦੇ ਕੀਤੇ ਪਾਪ ਕਦੇ ਧੋਤੇ ਨਹੀ ਜਾਂਦੇ । ਸੋ ਸਾਨੂੰ ਚਾਹੀਦਾ ਹੈ ਕਿ ਲੋੜ ਅਨੁਸਾਰ ਬੱਚੇ ਪੈਦਾ ਕਰੀਏ ਅਤੇ ਭਰੂਣ ਹੱਤਿਆ ਵਰਗੇ ਪਾਪ ਨੂੰ ਛੱਡ ਕੇ ਉਸ ਬੱਚੀ ਨੂੰ ਆਪਣੀ ਜ਼ਿਦੰਗੀ ਜਿੳਣ ਦੇਈਏ ,ਹਰੇਕ ਕੰਮ ਵਿਚ ਉਸਦਾ ਸਾਥ ਦਿੳ । ਫਿਰ ਦੇਖੋ ਕਿਸ ਤਰਾਂ ਉਹ ਬੱਚੀ ਤੁਹਾਡਾ ਅਤੇ ਆਪਣਾ ਨਾਂ ਰੋਸ਼ਣ ਕਰੇਗੀ । ਅੱਜ ਕੱਲ ਦੀਆ ਕੁੜੀਆਂ ਪੜਾਈ ਵਿਚ ਬਹੁਤ ਅੱਗੇ ਵੱਧ ਰਹੀਆ ਹਨ ਅਤੇ ਚੰਗੀਆ ਪਦਵੀਆਂ ਤੇ ਲੱਗੀਆ ਹੋਈਆ ਹਨ ।
ਬਸ ਹੁਣ ਤਾ ਸਭ ਤਰਾਂ ਦੇ ਪ੍ਰਾਣੀਆਂ ਨੂੰ ਚਾਹੀਦਾ ਹੈ ਕਿ ਉਹ ਪਰਮਾਤਮਾ ਦੇ ਦਿੱਤੇ ਜੀਵਨ ਨੂੰ ਵਧੀਆ ਢੰਗ ਨਾਲ ਜਿਉਣ ਅਤੇ ਹੋ ਰਹੇ ਇਸ ਤਰਾਂ ਦੇ ਪਾਪਾਂ ਨੂੰ ਰੋਕਣ ਦੀ ਕੋਸ਼ੀਸ਼ ਕਰਨ । ਤਾ ਜੋ ਸਭ ਮਨੁੱਖ ਆਪਣਾ ਸਮਾਂ ਬਿਤਾ ਕੇ ਅਤੇ ਪਰਮਾਤਮਾ ਦੀ ਭਗਤੀ ਨਾਲ ਇਸ 84 ਲੱਖ ਜੂਨੀਆਂ ਤੋ ਛੁਟਕਾਰਾ ਪਾ ਸਕਣ ।
ਪਤਾ - ਵਾਰਡ ਨੰ 10,
ਸ਼ਕਤੀ ਨਗਰ,
ਲੱਲੂਆਣਾ ਰੋਡ, ਮਾਨਸਾ , ਮੋਬਾਇਲ 9872565003


0 comments:
Speak up your mind
Tell us what you're thinking... !