ਪੰਜਾਬੀ ਗੀਤਕਾਰੀ ਖੇਤਰ ਅੰਦਰ ਸਿੱਧੂ ਸਰਬਜੀਤ ਦਾ ਨਾਂਅ ਨੌਜ਼ਵਾਨ ਗੀਤਕਾਰਾਂ ਵਿਚ ਸ਼ੁਮਾਰ ਹੈ। ਜ਼ਿਲ੍ਹਾ ਮੋਗਾ ਦੇ ਪਿੰਡ ਚੂਹੜਚੱਕ ਵਿਚ ਸਤੰਬਰ 1980 ਮਾਤਾ ਜਸਵਿੰਦਰ ਕੌਰ ਅਤੇ ਪਿਤਾ ਰੇਸ਼ਮ ਸਿੰਘ ਦੇ ਘਰ ਜਨਮੇ ਸਿੱਧੂ ਨੂੰ ਲਿਖਣ ਦਾ ਸੌਂਕ ਪੜ੍ਹਦਿਆਂ ਹੀ ਲੱਗ ਗਿਆ ਸੀ, ਪ੍ਰੰਤੂ ਲਿਖਣ ਦੀ ਚੇਟਕ ਨੇ ਸਿੱਧੂ ਨੂੰ ਅਜਿਹਾ ਆਪਣੇ ਵਲ ਖਿੱਚਿਆ ਕਿ ਸਾਲ 2006 ਵਿਚ ਗਾਇਕ ਦੀਪ ਸਿੱਧੂ ਦੀ ਐਲਬਮ ਵਿਚ ਸਿੱਧੂ ਦੇ 6 ਗੀਤ ਰਿਕਾਰਡ ਹੋਏ। ਜਿਸ ਨਾਲ ਸਿੱਧੂ ਦੀ ਕਲਮ ਨੂੰ ਇਸ ਕਦਰ ਹੁੰਗਾਰਾ ਮਿਲਿਆ ਕਿ ਸਿੱਧੂ ਸਰਬਜੀਤ ਦੀ ਕਲਮ ਚੋਂ ਉਪਜਿਆ ਗੀਤ ‘ਰਫਲ ਦੁਨਾਲੀ’ ਪ੍ਰਸਿੱਧ ਗਾਇਕ ਰਾਜਾ ਬਾਠ ਦੀ ਅਵਾਜ਼ ਵਿਚ ਸੁਪਰਹਿੱਟ ਸਾਬਤ ਹੋਇਆ। ਉਪਰੰਤ ਪੰਜਾਬ ਦੇ ਸੁਪ੍ਰਸਿੱਧ ਗਾਇਕ ਗੁਰਕਿਰਪਾਲ ਸੂਰਾਪੁਰੀ ਦੀ ਅਵਾਜ਼ ਵਿਚ ‘ਆਫਰਾਂ’ ਗੀਤ ਨੇ ਸਿੱਧੂ ਸਰਬਜੀਤ ਦਾ ਨਾਂਅ ਨੌਜ਼ਵਾਨ ਗੀਤਕਾਰਾਂ ਦੀ ਮੂਹਰਲੀ ਕਤਾਰ ਵਿਚ ਲਿਆ ਖੜ੍ਹਾ ਕੀਤਾ। ਹਾਲ ਹੀ ਵਿਚ ਪ੍ਰਸਿੱਧ ਪੰਜਾਬੀ ਗਾਇਕ ਜੈਲੀ ਦੀ ਐਲਬਮ ‘ਸਰਚਿੰਗ ਹੀਰਾਂ’ ਵਿਚ ਸਿੱਧੂ ਵੱਲੋਂ ਲਿਖਿਆ ਗੀਤ ‘ਬਾਪੂ’ ਅਤੇ ਗਾਇਕ ਗੁਰਕਿਰਪਾਲ ਸੂਰਾਪੁਰੀ ਦੀ ਐਲਬਮ ‘ਸੁਪਨੇ’ ਦਾ ਟਾਈਟਲ ਗੀਤ ‘ਸੁਪਨੇ’ ਤੋਂ ਇਲਾਵਾ ‘ਗੁਆਚਿਆ ਮੋਬਾਇਲ’ ਅਤੇ ‘ਅਲਵਿਦਾ’ ਗੀਤ ਰਿਕਾਰਡ ਹੋਏ। ਜਿੰਨ੍ਹਾਂ ਨੂੰ ਸਰੋਤਿਆਂ ਵੱਲੋਂ ਖੂਬ ਪਿਆਰ ਮਿਲਿਆ। ਉਪਰੋਕਤ ਗੀਤਾਂ ਵਿਚੋਂ ਗਾਇਕ ਰਾਜਾ ਬਾਠ ਵੱਲੋਂ ਗਾਇਆ ‘ਰਫਲ ਦੁਨਾਲੀ’, ਗਾਇਕ ਸੂਰਾਪਰੀ ਦੇ ‘ਆਫਰਾਂ’ ਅਤੇ ‘ਗੁਆਚਿਆ ਮੋਬਾਇਲ’ ਗੀਤ ਦੇ ਵੱਖ-ਵੱਖ ਚੈਨਲਾਂ ਤੇ ਚੱਲੇ ਫਿਲਮਾਂਕਣ ਨੂੰ ਦਰਸ਼ਕਾਂ ਵੱਲੋਂ ਖੂਬ ਸਲਾਹਿਆ ਗਿਆ। ਲਿਖਣ ਦੀ ਗੱਲ ਕਰੀਏ ਤਾਂ ਸਿੱਧੂ ਸਰਬਜੀਤ ਹਰ ਤਰ੍ਹਾਂ ਦੇ ਗੀਤ ਲਿਖਣ ਦੇ ਸਮਰੱਥ ਹੈ। ਗਾਇਕ ਜਸਵੰਤ ਗਿੱਲ ਤੇ ਪ੍ਰਸਿੱਧ ਗਾਇਕਾ ਸੁਦੇਸ਼ ਕੁਮਾਰੀ, ਸੰਦੀਪ ਸੰਧੂ, ਗਾਇਕ ਜੋੜੀ ਕੁਲਵਿੰਦਰ ਕਮਲ ਤੇ ਸਪਨਾ ਕਮਲ ਅਤੇ ਅਮਨਦੀਪ ਆਦਿ ਕਲਾਕਾਰਾਂ ਵੱਲੋਂ ਸਿੱਧੂ ਸਰਬਜੀਤ ਦੇ ਗੀਤਾਂ ਨੂੰ ਆਪਣੀ ਅਵਾਜ਼ ਦਿੱਤੀ ਗਈ। ਜਿੱਥੇ ਸਿੱਧੂ ਸਰਬਜੀਤ ਨੇ ਗੀਤਕਾਰੀ ਦੇ ਖੇਤਰ ਵਿਚ ਅਪਣੀ ਕਲਮ ਦਾ ਲੋਹਾ ਮੰਨਵਾਇਆ, ਉੱਥੇ ਉਹ ਕਬੱਡੀ ਦੇ ਖੇਤਰ ਵਿਚ ਵੀ ਉਹ ਆਪਣੀ ਧਾਂਕ ਜਮਾ ਚੁੱਕਾ ਹੈ। ਉਸਨੇ ਆਪਣੇ ਪਿੰਡ ਚੂਹੜਚੱਕ ਦੀ ਪ੍ਰਸਿੱਧ ਕਬੱਡੀ ਟੀਮ ਨੂੰ ਆਪਣੀ ਚੰਗੀ ਖੇਡ ਦੇ ਪ੍ਰਦਰਸ਼ਨ ਸਦਕਾ ਅਨੇਕਾਂ ਕਬੱਡੀ ਕੱਪ ਜਿੱਤਣ ਵਿਚ ਸਹਿਯੋਗ ਦਿੱਤਾ। ਸਿੱਧੂ ਵਿਸ਼ੇਸ਼ ਤੌਰ ਤੇ ਧੰਨਵਾਦੀ ਹੈ ਆਪਣੀ ਮਾਤਾ ਜਸਵਿੰਦਰ ਕੌਰ, ਗੀਤਕਾਰ ਰੂੰਮੀ ਰਾਜ, ਗਿੱਲ ਹਰੀ ਨੌਂ, ਬਿੰਦਰ ਗਿੱਲ ਕੈਨੇਡਾ, ਮੇਘੀ ਕੈਨੇਡਾ ਅਤੇ ਸਿਮਰਾ ਯੂ. ਐਸ. ਏ. ਦਾ ਜਿੰਨ੍ਹਾਂ ਨੇ ਸਿੱਧੂ ਨੂੰ ਗੀਤਕਾਰੀ ਦੇ ਖੇਤਰ ਵਿਚ ਅਗਾਂਹ ਵਧਣ ਦਾ ਹੌਂਸਲਾ ਦਿੱਤਾ। ਆਉਣ ਵਾਲੇ ਸਮੇਂ ਵਿਚ ਸਿੱਧੂ ਦੇ ਕਲਮ ਵਿਚੋਂ ਉਪਜੇ ਗੀਤ ਪੰਜਾਬ ਦੇ ਪ੍ਰਸਿੱਧ ਗਾਇਕਾਂ ਦੀ ਆਵਾਜ਼ ਵਿਚ ਸੁਣਨ ਨੂੰ ਮਿਲਣਗੇ।ਅਜੀਤ ਸਿੰਘ ਅਖਾੜਾ
ਪਿੰਡ ਤੇ ਡਾਕ.ਅਖਾੜਾ (ਲੁਧਿਆਣਾ)
95925-51348


0 comments:
Speak up your mind
Tell us what you're thinking... !