ਕਮੇਡੀ ਇੱਕ ਅਜਿਹੀ ਕਲਾ ਹੈ, ਜਿਸ ਵਿਚ ਇੱਕ ਕਲਾਕਾਰ ਵੱਲੋਂ ਆਪਣੇ ਦੁੱਖਾਂ ਸੁੱਖਾਂ ਨੂੰ ਮਨ ਅੰਦਰ ਦਬੋਚ ਕੇ ਦਰਸ਼ਕਾਂ ਦੇ ਚਿਹਰਿਆ ਤੇ ਮੁਸਕਰਾਹਟ ਫੈਲਾਈ ਜਾਂਦੀ ਹੈ। ਕਮੇਡੀ ਦੀ ਇਸ ਕਲਾ ਦਾ ਅਹਿਮ ਪਾਤਰ ਹੈ ਹੈਪੀ ਉਰਫ ਜੀਤ ਪੈਂਚਰਾਂ ਵਾਲਾ। ਜ਼ਿਲ੍ਹਾ ਸੰਗਰੂਰ ਦੇ ਪਿੰਡ ਈਲਵਾਲ ਵਿਖੇ ਪਿਤਾ ਗੁਰਚਰਨ ਸਿੰਘ ਅਤੇ ਮਾਤਾ ਬਲਵੀਰ ਕੌਰ ਦੇ ਗ੍ਰਹਿ ਜਨਮੇ ਹੈਪੀ ਨੇ ਪਿੰਡ ਦੇ ਸਰਕਾਰੀ ਸਕੂਲ ਤੋਂ ਸਿੱਖਿਆ ਗ੍ਰਹਿਣ ਕਰਨ ਮਗਰੋਂ ਮਾਲਵਾ ਕਾਲਜ ਸੰਗਰੂਰ ਤੋਂ ਗ੍ਰੈਜੂਏਟ ਕੀਤੀ। ਉਪਰੰਤ ਹੈਪੀ ਨੇ ਆਪਣੀ ਪਲੇਠੀ ਟੈਲੀਫਿਲਮ ‘ਫੈਮਲੀ ਛੜਿਆ ਦੀ’ ਵਿਚ ਜੀਤ ਪੈਂਚਰਾਂ ਵਾਲਾ ਦੇ ਕਿਰਦਾਰ ਨੂੰ ਇਸ ਕਦਰ ਨਿਭਾਇਆ ਕਿ ਦਰਸ਼ਕ ਹੈਪੀ ਨੂੰ ਭੁੱਲ ਕੇ ਜੀਤ ਪੈਂਚਰਾਂ ਵਾਲੇ ਦੇ ਨਾਮ ਨਾਲ ਜਾਣਨ ਲੱਗੇ ਅਤੇ ਜੀਤ ਪੈਂਚਰਾਂ ਵਾਲੇ ਦੇ ਕਿਰਦਾਰ ਨੂੰ ਵੇਖਣ ਲਈ ਉਤਾਵਲੇ ਰਹਿੰਦੇ। ਜੀਤ ਪੈਂਚਰਾਂ ਵਾਲੇ ਦੇ ਕਿਰਦਾਰ ’ਚ ਜੀਤ ਦਾ ਡਾਇਲਾਗ ‘ਜੀਤ ਜਦੋਂ ਲਾਉਾਂਦਾ ੱਕਾ ਪੈਂਚਰ ਲਾਉਾਂਦਾ’ਦਰਸ਼ਕਾਂ ਵਿਚ ਅਜਿਹਾ ਮਕਬੂਲ ਹੋਇਆ ਕਿ ਫਿਰ ਜੀਤ ਨੇ ਮੁੜ ਪਿੱਛੇ ਨਹੀਂ ਵੇਖਿਆ ‘ਫੈਮਲੀ 420 ਤੋਂ ਫੈਮਲੀ 428 ਤੱਕ, ਨਾਨਕ ਨਾਮ ਚੜਦੀ ਕਲਾ, ਬਾਬਾ ਬਾਲਕ ਨਾਥ, ਗਾਲ੍ਹ ਨਾ ਕੱਢੀ ਅਤੇ ਨਾਟਕ ‘ਬੇਬੇ ਜੀ ਮੈਂ ਸੰਤ ਬਣ ਗਿਆ, ‘ਜੀਜਾ ਜੀ ਐਨ.ਆਰ.ਆਈ ਆਦਿ ਅਨੇਕਾਂ ਨਾਟਕਾਂ ਅਤੇ ਟੈਲੀਫਿਲਮਾਂ ਵਿਚ ਜੀਤ ਪੈਂਚਰਾਂ ਵਾਲੇ ਦੇ ਕਿਰਦਾਰ ਨਾਲ ਦਰਸ਼ਕਾਂ ਦੀ ਖੂਬ ਵਾਹ ਵਾਹੀ ਖੱਟੀ। ਪੰਜਾਬੀ ਫਿਲਮਾਂ ਵਿਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਜੀਤ ਪੈਂਚਰਾਂ ਵਾਲਾ ਆਪਣੇ ਇਸ ਮੁਕਾਮ ਤੇ ਪਹੁੰਚਣ ਬਦਲੇ ਆਪਣੇ ਮਾਤਾ ਪਿਤਾ ਅਤੇ ਕਮੇਡੀ ਟੈਲੀਫਿਲਮ ਦੇ ਪ੍ਰਸਿੱਧ ਨਿਰਦੇਸ਼ਕ ਅਤੇ ਅਦਾਕਾਰ ਗੁਰਚੇਤ ਚਿੱਤਰਕਾਰ ਦਾ ਵਿਸੇਸ਼ ਤੌਰ ਤੇ ਧੰਨਵਾਦੀ ਹੈ। ਜੀਤ ਨੇ ਗੱਲਬਾਤ ਕਰਦਿਆ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਗੁਰਚੇਤ ਚਿੱਤਰਕਾਰ ਦੀ ਅਗਵਾਈ ਵਿਚ ਜਿੱਥੇ ਉਹ ਪਹਿਲਾ ਵੀ ਕੈਨੇਡਾ, ਸਿੰਘਾਪੁਰ ਆਦਿ ਦੇਸ਼ਾਂ ਵਿਚ ‘ਬੇਬੇ ਜੀ ਮੈਂ ਸੰਤ ਬਣ ਗਿਆ, ਜੀਜਾ ਜੀ ਐਨ.ਆਰ.ਆਈ ਨਾਟਕਾਂ ਦੇ ਸਫਲ ਸ਼ੋਅ ਕਰਕੇ ਆਏ ਹਨ, ਉੱਥੇ ਉਹ ਇਸ ਵਾਰ ‘ਕੈਰੀ ਆਨ ਬਾਬੇ’ ਦਾ ਨਾਟਕ ਲੈ ਕੇ ਅਸਟ੍ਰੇਲੀਆ ਦੇ ਦਰਸ਼ਕਾਂ ਦੇ ਸਨਮੁੱਖ ਹੋਣਗੇ। ਬਹੁਤ ਹੀ ਜਲਦ ਜੀਤ ਪੈਂਚਰਾਂ ਵਾਲੇ ਨੂੰ ਪੰਜਾਬੀ ਫੀਚਰ ਫਿਲਮਾਂ ਵਿਚ ਵੀ ‘ਪੱਕਾ ਪੈਂਚਰ’ ਲਾਉਾਂਦਿਆ ਦੇਖਿਆ ਜਾਵੇਗਾ।
ਅਜੀਤ ਸਿੰਘ ਅਖਾੜਾ
ਪਿੰਡ ਤੇ ਡਾਕ. ਅਖਾੜਾ (ਲੁਧਿਆਣਾ)
95925-51348


0 comments:
Speak up your mind
Tell us what you're thinking... !