ਜਦ ਮਸਤੀ ਦੇ ਵਿੱਚ ਗਾਉਂਦੀ, ਸੱਚੇ ਰੱਬ ਦੀ ਗੱਲ ਸੁਣਾਉਦੀ,ਸਭ ਨੂੰ ਰਾਹ ਫੱਕਰਾਂ ਦੇ ਪਾਉਂਦੀ, ਮੇਰੇ ਯਾਰ ਦੀ ਡੱਫ਼ਲੀ।
ਸਭ ਧਰਮਾਂ ਤੇ ਯਕੀਨ ਕਰੇ, ਨਾ ਕਿਸੇ ਦੀ ਇਹ ਤੌਹੀਨ ਕਰੇ,
ਸਗੋਂ ਸਭ ਨੂੰ ਰਾਮ ’ਚ ਲੀਨ ਕਰੇ, ਮੇਰੇ ਯਾਰ ਦੀ ਡੱਫ਼ਲੀ।
ਇਹ ਪ੍ਰੇਮ ਦੀ ਬੋਲੀ ਬੋਲਦੀ ਏ, ਨਾ ਗਊ-ਗਰੀਬ ਨੂੰ ਰੋਲਦੀ ਏ,
ਨਾ ਦੁੱਖਾਂ ਦੇ ਵਿੱਚ ਡੋਲਦੀ ਏ, ਮੇਰੇ ਯਾਰ ਦੀ ਡੱਫ਼ਲੀ।
ਨਾ ਜ਼ੁਲਮ ਕਿਸੇ ਦਾ ਸਹਿੰਦੀ ਏ, ਨਾ ਮਾੜਾ ਕਿਸੇ ਨੂੰ ਕਹਿੰਦੀ ਏ,
ਸਦਾ ਰੱਬ ਦੇ ਰੰਗ ਵਿੱਚ ਰਹਿੰਦੀ ਏ, ਮੇਰੇ ਯਾਰ ਦੀ ਡੱਫ਼ਲੀ।

ਇਹ ਜਿਸ ਦੀ ਹੋਈ ਮੁਰੀਦ ਏ, ਉਹ ਰਹਿੰਦਾ ਸਦਾ ਕਰੀਬ ਏ,
ਤਾਹੀਂਓ ਕਰ ਲੈਂਦੀ ਨਿੱਤ ਦੀਦ ਏ, ਮੇਰੇ ਯਾਰ ਦੀ ਡੱਫ਼ਲੀ।
ਜਦ ਬੁਰਜ ਮਹਿਮੇ ਜਾਵੇਗੀ, ਗੈਵੀ ਮਾਨ ਨੂੰ ਗਲ ਨਾਲ ਲਾਵੇਗੀ,
ਸਦਾ ਓਸ ਤੋਂ ਸੱਚ ਲਿਖਾਵੇਗੀ, ਮੇਰੇ ਯਾਰ ਦੀ ਡੱਫ਼ਲੀ।
ਗੈਵੀ ਮਾਨ
ਪਿੰਡ ਬੁਰਜ ਮਹਿਮਾ, ਜ਼ਿਲਾ ਬਠਿੰਡਾ (ਪੰਜਾਬ)
ਮੋਬਾਇਲ 94786-88793, 95011-15730

0 comments:
Speak up your mind
Tell us what you're thinking... !