Headlines News :
Home » » ਨੀਂਦ ‘ਚ ਹੀ ਬਣਾਈ ਗਈ ਹੈ ''ਪਟਿਆਲਾ ਡਰੀਮਜ਼ '' - ਸਪਨ ਮਨਚੰਦਾ

ਨੀਂਦ ‘ਚ ਹੀ ਬਣਾਈ ਗਈ ਹੈ ''ਪਟਿਆਲਾ ਡਰੀਮਜ਼ '' - ਸਪਨ ਮਨਚੰਦਾ

Written By Unknown on Tuesday, 14 January 2014 | 22:47

ਇਸ ਸਾਲ ਦੀ ਦੂਜੀ ਪੰਜਾਬੀ ਫ਼ਿਲਮ ''ਪਟਿਆਲਾ ਡਰੀਮਜ਼ '' ਬੇਸ਼ੱਕ ਹੋਰਾਂ ਪੰਜਾਬੀ ਫ਼ਿਲਮਾਂ ਨਾਲੋਂ ਵੱਖਰੀ ਹੈ। ਪਰ ਫ਼ਿਲਮ ਦਾ ਨਿਰਦੇਸ਼ਕ ਅਭਿਸ਼ੇਕ ਸਕਸੈਨਾ ਫ਼ਿਲਮ ਬਣਾਉਂਦਿਆਂ ਭੁੱਲ ਗਿਆ ਕਿ ਫ਼ਿਲਮ ਸੁਪਨੇ ਦੇ ਨਹੀਂ ਹਕੀਕਤ ਦੇ ਕੈਨਵਸ ‘ਤੇ ਬਣਦੀ ਹੈ। ਫ਼ਿਲਮ ਬਣਾਉਂਦਿਆਂ ਸ਼ਾ‌ਇਦ ਉਹ ਅੱਖਾਂ ਖੋਲਣੀਆਂ ਹੀ ਭੁੱਲ ਗਿਆ ਅਤੇ ਸੁੱਤੇਸਿੱਧ ਹੀ ਸਾਰੀ ਫ਼ਿਲਮ ਬਣਾ ਗਿਆ। ਖ਼ੈਰ ! ਫ਼ਿਲਮ ਦੀ ਕਹਾਣੀ ‌ਇਕ ਸੁਪਨੇ ‘ਤੇ ਟਿਕੀ ਹੈ। ਫ਼ਿਲਮ ਦੇ ਨਾ‌ਇਕ (ਸਰਵਰ ਅਹੂਜਾ) ਨੂੰ ਵਾਰ ਵਾਰ ‌ਇਕੋ ਸੁਪਨਾ ਆਉਂਦਾ ਹੈ। ਕੈਨੇਡਾ ‘ਚ ਪਲੇ ਤੇ ਜਵਾਨ ਹੋਏ ਨਾ‌ਇਕ ਨੂੰ ਸੁਪਨੇ ‘ਚ ‌ਇਕ ਹਵੇਲੀ ਅਤੇ ‌ਇਕ ਬੱਚੇ ਨੂੰ ਲੈ ਕੇ ਦੌੜਦੀ ‌ਔਰਤ ਤੇ ਉਸ ਪਿੱਛੇ ਭੱਜਦੇ ਕੁਝ ਵਿਅਕਤੀ ਦਿਖਾਈ ਦਿੰਦੇ ਹੈ। ਅਚਾਨਕ ਜਦੋਂ ਉਹ ‌‌ਇਸ ਹਵੇਲੀ ਦੇ ‌ਦ੍ਰਿਸ਼ ਦੀ ਤਸਵੀਰ ਬਣਾਉਂਦਾ ਹੈ ਤਾਂ ਉਸ ਨੂੰ ਉਸ ਦੀ ਪ੍ਰੇਮਿਕਾ ਯਾਨੀਕਿ ਨਾ‌ਇਕਾ (ਮਦਲਾਸਾ ਸ਼ਰਮਾ) ਦੇਖ ਲੈਂਦੀ ਹੈ। ਉਸ ਮੁਤਾਬਕ ‌ਇਹ ਹਵੇਲੀ ਪਟਿਆਲਾ ‘ਚ ਹੈ ਅਤੇ ਹਵੇਲੀ ਦਾ ਮਾਲਕ ਉਸਦਾ ਅੰਕਲ ਹੈ। ਫ਼ਿਲਮ ਦਾ ਨਾ‌ਇਕ ਆਪਣੇ ਮਾਂ ਬਾਪ ਨੂੰ ਝੂਠ ਬੋਲ ਕੇ ਆਪਣੀ ਪ੍ਰੇਮਿਕਾ ਨਾਲ ‌ਇਹ ਹਵੇਲੀ ਦੇਖਣ ਲਈ ਪੰਜਾਬ ਆਉਂਦਾ ਹੈ। ਪਟਿਆਲਾ ਪਹੁੰਚ ਕੇ ਉਸ ਨੂੰ ਪਤਾ ਲੱਗਦਾ ਹੈ ਕਿ ‌ਇਸ ਹਵੇਲੀ ਨਾਲ ਉਸ ਦਾ ਨਾਤਾ ਕੀ ਹੈ। ‌ਇਸ ਹਵੇਲੀ ਦਾ ਮਾਲਕ ਉਸ ਦਾ ਮਾਮਾ ਲੱਗਦਾ ਹੈ, ਜਿਸ ਨੇ ਦੌਲਤ ਖ਼ਾਤਰ ਉਸ ਦੇ ਬਾਪ ਨੂੰ ਮਾਰ ਮੁਕਾ‌ਇਆ ਸੀ। ਊਸ ਦੀ ਅਸਲ ਮਾਂ ਉਸ ਨੂੰ ਬਚਾਉਣ ਖ਼ਾਤਰ ਕਿਸੇ ਅਣਜਾਣ ਔਰਤ ਕੋਲ ਉਸ ਨੂੰ ਛੱਡ ਦਿੰਦੀ ਹੈ। ‌ਇਹ ਅਣਜਾਣ ਔਰਤ ਨੇ ਹੀ ਉਸਨੂੰ ਮਾਂ ਵਾਂਗ ਪਾਲਿਆ ਹੈ। ਫ਼ਿਲਮ ਦੇ ਅੰਤ ‘ਚ ‌ਇਹ ਸਭ ਗੱਲਾਂ ਸਾਫ਼ ਹੋ ਜਾਂਦੀਆਂ ਅਤੇ ਫ਼ਿਲਮ ਦੇ ਖਲਨਾ‌ਇਕ ਦਾ ਅੰਤ ਹੋ ਜਾਂਦਾ ਹੈ। ‌ਇਸ ਦੌਰਾਨ ਰੁਮਾਂਸ, ਹਲਕੀ ਕਾਮੇਡੀ ਚੱਲਦੀ ਹੈ। ਪਰ ਫ਼ਿਲਮ ‘ਚੋਂ ਦਰਸ਼ਕਾਂ ਨੂੰ ਬੰਨ੍ਹ ਕੇ ਬਿਠਾਉਣ ਵਾਲਾ ਡਰਾਮਾ ਗਾ‌ਇਬ ਹੈ। ਫ਼ਿਲਮ ਦੀ ਕਹਾਣੀ ਹੋਰ ਨਿਖਰ ਸਕਦੀ ਸੀ ਜੇ ਸ੍ਰਕੀਨ ਪਲੇਅ ‘ਤੇ ਕੰਮ ਕੀਤਾ ਹੁੰਦਾ। ਡਾ‌ਇਰੈਕਸ਼ਨ ਪੱਖੋਂ ਵੀ ਫ਼ਿਲਮ ਮਾੜੀ ਹੈ। ਫ਼ਿਲਮ ਦਾ ਪਹਿਲਾ ਹਾਫ਼ ਅੱਤ ਦਰਜੇ ਦਾ ਢਿੱਲਾ ਹੈ। ਨਿਰਦੇਸ਼ਕ ਨੂੰ ਕਹਾਣੀ ਦੀ ਪੇਸ ਹੀ ਨਹੀਂ ਬਣਾਉਣੀ ਆਈ। ਹਰ ਦ੍ਰਿਸ਼ ਟੁੱਟਵਾ ਹੈ, ਕੁਝ ਤਕਨੀਕੀ ਗਲਤੀਆਂ ਨੇ ਅਤੇ ਕੁਝ ਨਿਰਦੇਸ਼ਨ ਪੱਖੋਂ ਕਮਜ਼ੋਰੀਆਂ ਹਨ। ਆਰਟ ਵਰਕ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ। ਫ਼ਿਲਮ ਦਾ ਦੂਜਾ ਹਾਫ਼ ਪਹਿਲੇ ਨਾਲੋਂ ਬਿਹਤਰ ਹੈ। ਦੂਜੇ ਹਾਫ ‘ਚ ਜਦੋਂ ਖਲਨਾ‌ਇਕ ਸਾਹਮਣੇ ਆਉਂਦਾ ਹੈ ਤਾਂ ਨਿਰਦੇਸ਼ਕ ਖਲਨਾ‌ਇਕ ਦੇ ਮਾ‌ਇਨੇ ਭੁੱਲ ਜਾਂਦਾ ਹੈ। ਫ਼ਿਲਮ ਦੇ ਖਲਨਾ‌ਇਕ (ਸਰਦਾਰ ਸੋਹੀ) ਨੂੰ ‌ਇਲਾਕੇ ਦਾ ਬਹੁਤ ਵੱਡਾ ਬਦਮਾਸ਼ ਵਜੋਂ ਪੇਸ਼ ਕੀਤਾ ਗਿਆ ਹੈ। ਪਰ ਜਦੋਂ ਉਸ ਨੂੰ ਫ਼ਿਲਮ ਦੇ ਨਾ‌ਇਕ ਸਾਹਮਣੇ ਲਿਆਂਦਾ ਜਾਂਦਾ ਹੈ ਤਾਂ ਉਸ ਦਾ ਕੱਦ ਕਿਸੇ ਮਹੁੱਲਾ ਪੱਧਰ ਦੇ ਗੁੰਡੇ ਦਾ ਬਰਾਬਰ ਦਾ ਲੱਗਦਾ ਹੈ। ਜੇ ਖਲਨਾ‌ਇਕ ਦਾ ਪ੍ਰਭਾਵ ਥੋੜਾ ਹੋਰ ਦਿਖਾ‌ਇਆ ਜਾਂਦਾ ਤਾਂ ਨਾ‌ਇਕ ਅਤੇ ਖਲਨਾ‌ਇਕ ਦੇ ਆਪਸੀ ਝਗੜੇ ਨੇ ਹੀ ਫ਼ਿਲਮ ‘ਚ ਰੰਗਤ ਲਿਆ ਦੇਣੀ ਸੀ। ‌ਇਸ ਫ਼ਿਲਮ ਜ਼ਰੀਏ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸਰਵਰ ਅਹੂਜਾ ਨੇ ਆਪਣਾ ਪ੍ਰਭਾਵ ਛੱਡਿਆ ਹੈ। ਉਸ ‘ਚ ਚੰਗੇ ਕਲਾਕਾਰ ਵਾਲੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਹਨ। ਮਦਲਾਸਾ ਸ਼ਰਮਾ ਨੇ ਵੀ ਆਪਣਾ ਕੰਮ ‌ਇਮਾਨਦਾਰੀ ਨਾਲ ਕੀਤਾ ਹੈ। ਸਰਦਾਰ ਸੋਹੀ ਖਿਡਾਰੀ ਬੰਦਾ ਹੈ। ਨਿਰਦੇਸ਼ਕ ਉਸ ਤੋਂ ਕੰਮ ਲੈਣ ‘ਚ ਬਹੁਤਾ ਕਾਮਯਾਬ ਨਹੀਂ ਹੋ‌ਇਆ। ਬਾਕੀ ਦੇ ਕਿਰਦਾਰ ਵੀ ਠੀਕ ਠਾਕ ਹਨ। ਪੂਰੀ ਫ਼ਿਲਮ ‘ਚ ਜੇ ਕੁਝ ਢੰਗ ਦੀ ਚੀਜ਼ ਹੈ ਤਾਂ ਉਹ ਸਿਰਫ ਫ਼ਿਲਮ ਦੇ ਕੁਝ ਗੀਤ ਹਨ। ਤਿੰਨ ਗੀਤਾਂ ਨੂੰ ਛੱਡ ਕੇ ਬਾਕੀ ਗੀਤ ਬਿਨਾਂ ਲੋੜ ਤੋਂ ਧੱਕੇ ਨਾਲ ਪਾਏ ਗਏ ਹਨ ਜਾਂ ‌ਇੰਝ ਕਿਹਾ ਜਾ ਸਕਦਾ ਹੈ ਕਿ ਗੀਤਾਂ ਦੇ ਲਈ ਮਾਹੌਲ ਹੀ ਤਿਆਰ ਨਹੀਂ ਕੀਤਾ ਜਾ ਸਕਿਆ। ਚਲੋ ਜੋ ਹੋਣਾ ਸੀ ਹੋ ਗਿਆ ਅੱਗੇ ਤੋਂ ਹੋਰ ਨਿਰਦੇਸ਼ਕ ਵੀ ਸਬਕ ਲੈਣ ਕਿ ਫ਼ਿਲਮ ਅੱਖਾਂ ਬੰਦ ਕਰਕੇ ਨਹੀਂ ਬਣਦੀ।




ਸਪਨ ਮਨਚੰਦਾ
95016 33900 
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template