Headlines News :
Home » » ਇੱਕ ਔਰਤ - ਸਵਰਨਜੀਤ ਸਿੰਘ

ਇੱਕ ਔਰਤ - ਸਵਰਨਜੀਤ ਸਿੰਘ

Written By Unknown on Sunday, 19 January 2014 | 10:05

ਦੁਨਿਆ ਦੇ ਕਈ,
ਨਾਕਾਮ ਰਿਸ਼ਤਿਆ ਚੋ ਆਂ..
ਜੇ ਹਾਂ ਤੇ ਇੱਕ ਔਰਤ,
ਨਹੀ ਤੇ ਕਈ ਬਦਨਾਮ ਕਿਸਿਆ ਚੋ ਆਂ..
ਜੇ ਹਾਂ ਤੇ ਇੱਕ ਮੈਲੀ ਸਫੇਦ ਚਾਦਰ,
ਨਹੀ ਤੇ ਇਜ਼ਤ ਦੇ ਦੋ-ਚਾਰ ਦਾਗਾਂ ਚੋ ਆਂ..
ਦੁਖ ਚੋ ਆ,
ਜਾਂ
ਸੁਖ ਚੋ ਆਂ,
ਮੈ ਵੀ ਆਪਣੀ ਮਾਂ ਦੀ ਕੁਖ ਚੋ ਆਂ..


ਸੁਪਨੇਆਂ ਚ ਸਜੀ,
ਕਿਸੇ ਹੀਰ ਚੋ ਆਂ..
ਜੇ ਹਾਂ ਤੇ ਇੱਕ ਔਰਤ,
ਨਹੀ ਤੇ ਵੰਝਲੀ ਵਜਾਉਂਦੇ ਕਿਸੇ ਫਕੀਰ ਚੋ ਆਂ..
ਜੇ ਹਾਂ ਤੇ ਕਿਸੇ ਘਰ ਦਾ ਕਲੇਸ਼,
ਨਹੀ ਤੇ ਲਹੁ ਦੀ ਵਹਿੰਦੀ ਚਿੱਟੀ ਲੀਹ ਚੋ ਆਂ..
ਸਾਜ ਚੋ ਆਂ,
ਜਾਂ
ਪਹਿਨੇ ਤਾਜ ਚੋ ਆਂ,
ਮੈ ਬਾਬਲ ਦੀ ਪੱਗ ਦੀ ਲਾਜ ਚੋ ਆਂ..

ਅਖਾ ਨਾਲ ਬੁਣੇ,
ਕਿਸੇ ਖਵਾਬ ਚੋ ਆਂ..
ਜੇ ਹਾਂ ਤੇ ਇੱਕ ਔਰਤ,
ਨਹੀ ਤੇ ਦੁਲਹਨ ਦੇ ਪਹੇਨੇ ਕਿਸੇ ਪਸ਼ਾਕ ਚੋ ਆਂ..
ਜੇ ਹਾਂ ਤੇ ਇਲਮ ਦਾ ਗਹਿਣਾ,
ਨਹੀ ਤੇ ਨਜ਼ਰਾ ਨਾਲ ਤਕਦੇ ਬਿਨ ਲਿਬਾਸ ਚੋ ਆਂ..
ਯਾਦ ਚੋ ਆ,
ਜਾਂ
ਕਿਸੇ ਲਾਭ ਚੋ ਆਂ,
ਮੈ ਅੱਜ ਦੇ ਮਰਦੇ ਸਮਾਜ ਚੋ ਆਂ

ਸਵਰਨਜੀਤ ਸਿੰਘ 

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template