Headlines News :
Home » » ਕਦੀ ਚਿੱਤ ਕਰਦਾ ਹੈ - ਸੀਮਾ ਸੰਧੂ

ਕਦੀ ਚਿੱਤ ਕਰਦਾ ਹੈ - ਸੀਮਾ ਸੰਧੂ

Written By Unknown on Saturday, 4 January 2014 | 21:21

ਕਦੀ ਚਿੱਤ ਕਰਦਾ ਹੈ
ਸਾਰੇ ਸਵਾਲਾਂ ਦਾ ਇੱਕ ਝੱਗਾ ਸਿਉਂ ਕੇ
ਅੰਬਰ ਦੇ  ਗਲ ਪਾ ਦਿਆਂ
ਕੀ ਜਦ ਵੇਹਲ ਮਿਲੇ
ਤੈਨੂ ਫਰਜਾਂ ਤੋਂ
ਜਾਂ ਥਕ ਜਾਣ ਤੇਰੇ ਨੈਣ
ਭੰਬੂਤਾਰਿਆਂ ਦੀ ਪ੍ਰਕਰਮਾ ਕਰਦੇ    .
ਤਾਂ ਰੂਹਾਨੀਅਤ ਦੀਆਂ ਪੌਣਾ
ਚੌਰ ਕਰਨ !!
ਜਾਂ ਫਿਰ ਇਸ਼ਕ਼ ਦੀ ਅਗਨ
ਪਿਘਲਾ ਦੇਵੇ
ਦੁਨਿਆਵੀ  ਪਿੰਜਰੇ ਦੀਆਂ ਸੀਖਾਂ ਨੂੰ
ਤੇ ਸਵਾਲਾਂ ਨੂੰ  ਹਕ਼ ਮਿਲੇ
ਆਪਣੀ  ਹੋਂਦ ਤੇ ਰਸ਼ਕ ਕਰਨ ਦਾ
ਕਿ ਕਿਹੜੀਆਂ ਮੋਹ ਦੀਆਂ  ਤੰਦਾ ਦੀ ਗੱਲ
ਤੇਰੇ ਕਥਨ ਵਿਚ ਹੁੰਦੀ ਹੈ
ਜਦ ਕੀ  ਤਲਖੀਆਂ ਦਾ
ਸਿਪਾਹਸਲਾਰ ਤੂੰ ਆਪ  ਹੈ
ਫਿਰ ਕਿਹੜੀ ਬੇਬਸੀ
ਦਾ ਜਿਕਰ ਹੈ ਤੇਰੇ ਕਥਨ ਵਿਚ !!
ਜੋ ਰੂਹ ਦੇ ਭੁਰ ਜਾਣ ਦਾ ਰੁਦਨ ਕਰਦਾ ਹੈ
ਡਰ, ਚੇਤਨਾ, ਵੇਦਨਾ  ਦੇ  ਭੰਬੂਤਾਰਿਆਂ
ਦੀ  ਡੰਗੋਰੀ ਤੇਰੇ ਹਥ ਦਾ ਸ਼ਿੰਗਾਰ ਹੈ !!

ਸੀਮਾ ਸੰਧੂ
l6/2829 krishna Nagar
T.T Road Amritsar...
09888940106


Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template