Headlines News :
Home » » ਜੰਗ ਲੜਾਈ - ਸ੍ਰ. ਸੁਰਿੰਦਰ ਸਿੰਘ "ਖਾਲਸਾ"

ਜੰਗ ਲੜਾਈ - ਸ੍ਰ. ਸੁਰਿੰਦਰ ਸਿੰਘ "ਖਾਲਸਾ"

Written By Unknown on Sunday, 19 January 2014 | 13:08

ਜੰਗ  ਦੇ  ਵਿੱਚ  ਤਲਵਾਰਾਂ  ਖੜਕਣ,
ਬੁਜ਼ਦਿਲਾਂ  ਦੇ  ਦਿੱਲ  ਪਏ  ਧੜਕਣ ।

ਸੂਰਮੇਂ   ਅੱਗੇ  ਹੋ  (ਹੋ)  ਕੇ  ਲੜਦੇ,
ਡਰਪੋਕ  ਦਿੱਲ  ਭੱਜ  ਗਏ  ਨੇ ਡਰਦੇ ।

ਜਿਸ ਦੇ ਹੱਥ  ਹਥਿਆਰ ਜੋ  ਆਇਆ,
ਉਹੀਉ  ਉਸਨੇ  ਆਣ  ਚਲਾਇਆ ।

ਕਿਸੇ  ਉਠਾਈ   ਬੰਦੂਕ  ਦੋ ਨਾਲੀ,    
ਫੜ੍ਹੀ  ਕਿਸੇ   ਨੇ  ਏ.ਕੇ    ਸੰਤਾਲੀ ।
     
ਕਿਸੇ  ਧਰਮ  ਯੁਧ   ਬਣਾਇਆ,    
ਬਗਾਵਤ  ਕਿਸੇ   ਨੇ    ਠਹਿਰਾਇਆ ।
                                                                 
ਕੋਈ   ਏਥੇ  ਸ਼ਹੀਦ  ਕਹਾਉ,        
ਕੋਈ   ਗੱਦਾਰ  ਬਣ  ਮੈਡਲ  ਪਾਊ ।

‘ਪੁੱਤ’ ਭਾਈ  ਕਿਸੇ  ਦਾ  ਮਰਿਆ,  
 ਕੰਤ  ਕਿਸੇ  ਦਾ  ਘਰ   ਨਾ  ਮੁੜਿਆ ।
                                                                   
ਕਈ   ਭੈਣਾਂ  ਦੇ   ਵੀਰ  ਨੇ   ਗੁਜ਼ਰੇ,  
ਕਈਆਂ  ਦੇ  ਸੁਹਾਗ  ਨੇ   ਉਝੜੇ ।

ਕੱਲ ਕਿਸੇ ਨੇ ਮੰਗਣਾ ਕਰਵਾਇਆ,
ਸੀ ਵਿਆਹ  ਕਿਸੇ ਦਾ  ਨੇੜੇ  ਆਇਆ ।
                                                                     
ਬੱਚੇ,  ਬੁੱਢੇ,  ਜਵਾਨੀਆਂ  ਰੁਲੀਆਂ,
ਮੌਤ  ਨੇ  ਸੁੰਝੀਆਂ  ਕੀਤੀਆਂ  ਗਲੀਆਂ ।

ਲਾਸ਼ਾਂ  ਦੇ  ਪਏ  ਢੇਰ  ਨੇ  ਲੱਗੇ,    
ਅੱਧ  ਵਿਚਕਾਰੋਂ  ਕਈ  ਪਏ  ਵੱਢੇ ।

ਜ਼ਖਮੀ  ਬੰਦਾ  ਹਰ  ਇਕ  ਦਿਸਦਾ,  
ਜ਼ਖਮਾਂ  ਵਿੱਚੋ  ਖੂਨ  ਪਿਆ  ਰਿਸਦਾ ।

ਏਧਰ   ਹਾਏ  ਹਾਏ,  ਉਧਰ  ਚੀਕਾਂ,      
ਜ਼ਖਮਾਂ  ਵਿੱਚੋਂ   ਉਠਣ  ਚੀਸਾਂ ।

ਵੈਣ   ਸਿਆਪੇ  ਦੋਹੀਂ    ਪਾਸੇ,  
ਲੁੱਕ  ਗਏ  ਦੂਰ  ਹਨ੍ਹੇਰੇ  ਹਾਸੇ ।

ਹਰ ਪਲ ਪ੍ਰਛਾਵਾਂ  ਮੌਤ  ਦਾ  ਵਧਦਾ,
ਸ਼ਮਸ਼ਾਨ  ਦਾ  ਪਿਆ  ਵੇਹੜਾ  ਭਰਦਾ ।

ਅੰਨ ਅਨਾਜ ਦਾ  ਪੈ  ਗਿਆ  ਘਾਟਾ,
ਖੂਨ  ਦੇ  ਨਾਲੋਂ   ਮਹਿੰਗਾ  ਆਟਾ ।

ਕਾਣੀਂ  ਵੰਡ  ਦੀ  ਲੜਾਈ  ਏਥੇ,        
ਬੇ ਈਮਾਨਾ  ਕੀਤੀ  ਕਮਾਈ  ਏਥੇ ।

ਮੇਹਨਤੀ ਨੇ ਹੱਕ ਜਦ  ਵੀ   ਮੰਗੇ,  
ਲੁਟੇਰਿਆਂ  ਲਾ  ਲਏ  ਧਨ  ਨੂੰ  ਜਿੰਦੇ ।

ਆਖਿਰ   ਮੇਹਨਤੀ  ਲੱਠ  ਖੜਕਾਈ,  
ਤਾਂ ਹੀ  ਤਾਂ  ਇਹ  ਹੁੰਦੀ  ਲੜਾਈ ।

ਜਿਨ੍ਹਾਂ ਚਿਰ ਹਾਲਾਤ  ਇਹ  ਰਹਿਣੇ,  
ਉਨਾਂ  ਚਿਰ  ਜੰਗ  ਹੁੰਦੇ  ਰਹਿਣੇ ।

ਇਕ ਚੋਰ ਨੂੰ ਮਾਰ ਜਨਤਾ ਸਾਹ ਨਹੀਂ ਲੈਂਦੀ,
 ਚੋਰ ਦੀ ਮਾਂ ਦਸ ਹੋਰ ਜੰਦ ਦਿੰਦੀ ।

ਚੋਰ ਨੂੰ ਛੱਡ ਮਾਂ ਨੂੰ  ਮਾਰੋ  ‘ਸੁਰਿੰਦਰ’,
ਤਾਂ  ਹੀ  ਹੋਰ  ਨਾ  ਜੰਮੇ  ਪੱਤੰਦਰ ।

ਲੜਾਈ  ਘਰ  ਦੀ  ਜਾਂ  ਮੈਦਾਨ  ਦੀ ,
ਹਮੇਸ਼ਾ  ਦੁਸ਼ਮਨ  ਬਣਦੀ   ਜਾਨ  ਦੀ ।

‘ਸੁਰਿੰਦਰ’ ਅਮਨ ਦਾ ਦਿਸਦੈ ਹੁੰਦਾ,    
ਖੁਸ਼ੀਆਂ  ਦੇ  ਘਰ  ਨੂੰ  ਲਗਾ  ਜਿੰਦਾ।                                                                        .                                
                            ਸ੍ਰ. ਸੁਰਿੰਦਰ ਸਿੰਘ "ਖਾਲਸਾ"
 ਮਿਉਂਦ ਕਲਾਂ,ਫਤਿਹਾਬਾਦ
                                      ਮੋਬਾਈਲ -97287 43287,
 94662 66708,

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template