Headlines News :
Home » » ਸ਼ੀਸ਼ਾ ਝੂਠ ਨਹੀਂ ਬੋਲਦਾ - ਪਰਸ਼ੋਤਮ ਲਾਲ ਸਰੋਏ

ਸ਼ੀਸ਼ਾ ਝੂਠ ਨਹੀਂ ਬੋਲਦਾ - ਪਰਸ਼ੋਤਮ ਲਾਲ ਸਰੋਏ

Written By Unknown on Sunday, 19 January 2014 | 13:23

 ਦੁਨੀਆਂ ਕੀ ਹੈ? ਜਦ ਅਸੀਂ ਦੁਨੀਆਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਸਾਹਮਣੇ ਉਨ੍ਹਾਂ ਜੀਵਾਂ ਦੀ ਤਸਵੀਰ ਘੁੰਮਦੀ ਹੋਈ ਨਜ਼ਰ ਆਉਂਦੀ ਹੈ, ਜੋ ਇਸ ਦੁਨੀਆਂ ਦਾ ਹਿੱਸਾ ਹਨ। ਇਸ ਵਿੱਚ ਕੀ ਕੁਝ ਵਾਪਰ ਰਿਹਾ ਹੈ। ਜੀਵ ਪ੍ਰਾਣੀ ਆਪਣੇ ਵਰਗੇ ਜੀਵ-ਪ੍ਰਾਣੀਆਂ ਨਾਲ ਕਿਹੋ ਜਿਹਾ ਕਾਰ-ਵਿਹਾਰ ਕਰਦੇ ਹਨ। ਅਜਿਹਾ ਹੀ ਨਹੀਂ ਇਹ ਜੀਵ-ਪ੍ਰਾਣੀ ਨਿਰਜੀਵਾਂ ਨਾਲ ਕੀ ਕਰਦੇ ਹਨ ਦੀ ਗੱਲ ਵੀ ਸਾਹਮਣੇ ਰੂਪਮਾਨ ਹੁੰਦੀ ਹੋਈ ਨਜ਼ਰ ਆਉਂਦੀ ਹੈ। ਇਸ ਸਭ ਕਾਸੇ ਦੀ ਗੱਲ ਜਦੋਂ ਇਨ੍ਹਾਂ ਦੇ ਸਾਹਮਣੇ ਰੂਪਮਾਨ ਹੁੰਦੀ ਹੈ ਤਾਂ ਇਹ ਇਸ ਸਭ ਕਾਸੇ ਦਾ ਅਕਸ ਹੋ ਨਿਬੜਦਾ ਹੈ। 
ਜ਼ਰਾ ਧਿਆਨ ਨਾਲ ਸੋਚ ਕੇ ਦੇਖੋ ਤਾਂ ਇਕ ਗੱਲ ਇਹ ਵੀ ਦੇਖਣ ਸੁਣਨ ਨੂੰ ਮਿਲਦੀ ਹੈ ਉਹ ਇਹ ਹੈ ਕਿ ਸ਼ੀਸ਼ਾ ਝੂਠ ਨਹੀਂ ਬੋਲਦਾ।  ਪਰ ਜਦੋਂ ਇਹ ਸ਼ੀਸ਼ਾ ਸੱਚ ਬੋਲਣ ਦਾ ਜ਼ੇਰਾ ਜ਼ੁਟਾਉਂਦਾ ਹੈ ਤਾਂ ਨੁਕਸਾਨਿਆ ਜਾਂਦਾ ਹੈ। ਅਰਥਾਤ ਆਪਣਾ ਕੀਤਾ ਹੋਇਆ ਸੱਚ ਦੇਖ ਕੇ ਦੁਨੀਆਂ ਨੂੰ ਆਪਣਾ ਅਕਸ ਵੀ ਫਿਰ ਕੜਵਾ ਦਿਖਾਈ ਦਿੰਦਾ ਹੈ ਤੇ ਉਸ ਨੂੰ ਸ਼ੀਸ਼ੇ ਵਿੱਚ ਆਪਣੇ ਅਕਸ ਨੂੰ ਦੇਖਣਾ ਵੀ ਗਵਾਰਾ ਨਹੀਂ ਹੁੰਦਾ। 
ਹੁਣ ਗੱਲ ਆਉਂਦੀ ਹੈ ਸ਼ੀਸ਼ੇ ਵਿੱਚ ਆਪਣੇ ਅਕਸ ਨੂੰ ਦੇਖਣ ਦੀ। ਇਹ ਅਕਸ ਕੌਣ ਦਿਖਾਉਂਦਾ ਹੈ ਤਾਂ ਉਸ ਵੇਲੇ ਸਾਨੂੰ ਸਾਡੇ ਲੇਖਕ, ਕਵੀ, ਕਲਾਕਾਰ, ਸਾਹਿਤ, ਮੀਡੀਆਂ ਜਿਵੇਂ ਅਖ਼ਬਾਰਾਂ ਜਾਂ ਟੀ.ਵੀ. ਚੈਨਲ ਆਦਿ। ਇਹਨਾਂ ਦੀ ਮਦਦ ਨਾਲ ਦੁਨੀਆਂ ਦੀ ਤਸਵੀਰ ਦੁਨੀਆਂ ਦੇ ਹੀ ਸਾਹਮਣੇ ਰੂਬਰੂ ਹੁੰਦੀ ਦਿਖਾਈ ਦਿੰਦੀ ਹੈ ਤਾਂ ਕੁਝ ਇਕ ਖੁਸ਼ ਹੁੰਦੇ ਪਰ ਕੁਝ ਇਕ ਨੂੰ ਦੁੱਖ ਲਗਦਾ ਹੈ ਕਿ ਇਹ ਤਾਂ ਮੇਰਾ ਅਕਸ ਮੇਰੇ ਸਾਹਮਣੇ ਆ ਗਿਆ।  
ਕਈ ਵਾਰੀ ਇਹ ਦੁਨੀਆਂ ਦੇ ਸੱਚ ਦਾ ਅਕਸ ਦਿਖਾਉਣ ਦਾ ਜ਼ੇਰਾ ਜਟਾਂਉਣ ਵਾਲਾ ਸ਼ੀਸ਼ਾ ਵੀ ਨੁਕਸਾਨਿਆ ਜਾਂਦਾ ਹੈ। ਕਿਉਂਕਿ ਸੱਚ ਹਮੇਸ਼ਾਂ ਕੜਵਾ ਹੁੰਦਾ ਹੈ। ਆਪਣੇ ਅਕਸ ਦੀ ਝਲਕ ਦੇਖ ਕੇ ਬਹੁਤ ਸਾਡੇ ਕ੍ਰੋਧਿਤ ਹੋ ਜਾਂਦੇ ਹਨ ਤੇ ਕੁਝ ਹੋਰ ਨਵਾਂ ਚਿਹਰਾ ਸਾਹਮਣੇ ਲਿਆਉਣ ਦੀ ਕੋਸ਼ਿਸ਼ ਸ਼ੁਰੂ ਹੋ ਜਾਂਦੀ ਹੈ। ਹੁਣ ਸਮਾਜ ਵਿਚਲੇ ਮੂਰਖ ਨੇਤਾਵਾਂ ਦੀ ਗੱਲ ਕਰੀਏ ਤਾਂ ਇਹ ਆਪਣੇ ਆਪ ਨੂੰ ਦੁਨੀਆਂ ਦਾ ਮਾਲਕ ਸਮਝਣ ਦਾ ਭੁਲੇਖਾ ਮਨ ’ਚ ਪਾਲ ਲੈਂਦੇ ਹਨ। 
ਮੂਰਖ ਨੇਤਾਵਾਂ ਦਾ ਅਸਲ ਚਿਹਰਾ ਇਹ ਸ਼ੀਸ਼ਾ ਹੀ ਸਾਹਮਣੇ ਲਿਆਉਂਦਾ ਹੈ ਤੇ ਜਦ ਇਹ ਜ਼ਲੀਲ ਤੇ ਕਮੀਨੇ ਲੀਡਰ ਆਪਣਾ ਅਸਲ ਅਕਸ ਇਸ ਸ਼ੀਸ਼ੇ ਦੇ ਜ਼ਰੀਏ ਦੇਖਦੇ ਹਨ ਤਾਂ ਸੱਚ ਨੂੰ ਝੁਠਲਾਉਣ ਲਈ ਆਪਣੇ ਸਕੇ ਪਿਓ ਨੂੰ ਹੀ ਭੁੱਲ ਜਾਂਦੇ ਹਨ ਤੇ ਆਪਣੀ ਹੋਰ ਔਕਾਤ ਦਿਖਾਉਣਾ ਸ਼ੁਰੂ ਕਰ ਦਿੰਦੇ ਹਨ। ਸਾਡੇ ਵਿਚੋਂ ਹੀ ਮੂਰਖ ਇਨ੍ਹਾਂ ਘਟੀਆਂ ਲੋਕਾਂ ਦਾ ਸਾਥ ਦਿੰਦੇ ਹਨ। ਇਨ੍ਹਾਂ ਦੀ ਮੂਰਖਤਾ ਨੂੰ ਸਾਡੇ ਦੀ ਮੂਰਖ ਲੋਕ ਬੜਾਵਾ ਦੇਣ ਦੀ ਕੋਸ਼ਿਸ਼ ਕਰ ਕੇ ਆਪਣੇ ਪੈਰਾਂ ’ਚ ਆਪ ਹੀ ਕੁਹਾੜਾ ਮਾਰ ਲੈਂਦੇ ਹਨ। ਕੋਈ ਇਨ੍ਹਾਂ ਦੇ ਜੁੱਤੀ ਚੁੱਕ ਕੇ ਸਿਰ ਦੇ ਵਾਲ ਤੱਕ ਝਾੜਣ ਲਈ ਵੀ ਤਿਆਰ ਨਹੀਂ। 
ਚਲੋ ਇਸ ਸ਼ੀਸ਼ੇ ਦੇ ਜ਼ਰੀਏ ਜੁੱਤੀ ਚੱਕਣ ਦੀ ਗੱਲ ਵੀ ਸਾਹਮਣੇ ਆ ਗਈ ਹੈ। ਜੁੱਤੀ ਚੱਕੇ ਕੌਣ ਸਾਡੀਆਂ ਜੁੱਤੀਆਂ ਹੀ ਟੁੱਟੀਆਂ ਹੋਈਆਂ ਹਨ।  ਜੇਕਰ ਕੋਈ ਮਸੀਹਾ ਆ ਕੇ ਸਾਡੀਆਂ ਤਕਦੀਰਾਂ ਨੂੰ ਗੰਢ ਦੇਵੇ ਤਾਂ ਸ਼ਾਇਦ ਸਾਡੀ ਜੁੱਤੀ ਵੀ ਕਾਇਮ ਹੋ ਜਾਵੇਗੀ। ਪਰ ਚਲੋ ਸਾਡੇ ਵਿੱਚੋਂ ਕੋਈ ਜਣਾ ਟੁੱਟੀ ਜੁੱਤੀ ਵੀ ਚੁੱਕਦਾ ਹੈ ਤਾਂ ਇਹਨਾਂ ਘਟੀਆਂ ਲੀਡਰਾਂ ਨੂੰ ਕਿਹੜਾ ਸ਼ਰਮ-ਹਯਾ ਹੁੰਦੀ ਹੈ।  ਇਹ ਪਹਿਲਾਂ ਸਿਰ ਤੋਂ ਵਾਲ ਕਟਾ ਕੇ ਰੜੇ ਪਟੱਕ ਹੋ ਕੇ ਫਿਰਦੇ ਹਨ ਤੇ ਸਿਰ ਤੇ ਪਿਆ ਹੋਇਆ ਛਿੱਤਰ ਵੀ ਤਿਲਕ ਕੇ ਡਿੱਗ ਪੈਂਦਾ ਹੈ। 
ਹੁਣ ਇਹ ਵੀ ਦੇਖੋ ਮਾਸਟਰ ਡਿਗਰੀਆਂ ਕਰ ਕੇ ਬਹੁਤ ਸਾਰੇ ਤਾਂ ਬੇਰੁਜ਼ਗਾਰੀ ਦੀ ਚੱਕੀ ਵਿੱਚ ਪਿਸਦੇ ਹੋਏ ਦਿਖਾਈ ਦਿੰਦੇ ਹਨ ਪਰ ਬਹੁਤ ਸਾਰੇ ਅਜਿਹੇ ਹਨ ਜਿਹੜੇ ਅਧਿਆਪਕ ਲੱਗ ਕੇ ਵੀ ਕਈ ਕਈ ਤੰਗੀਆਂ ਤੁਰਸੀਆਂ ਨਾਲ ਜੂਝਦੇ ਹਨ ਤੇ ਹਰਾਮੀਂ ਨੇਤਾਵਾਂ ਦੀ ਸਹਿ ’ਤੇ ਉਨ੍ਹਾਂ ਦੇ ਆਪਣੇ ਅਧਿਕਾਰਾਂ ਦੀ ਮੰਗ ਕਰਨ ’ਤੇ ਪੁਲਿਸ ਹੀ ਉਨ੍ਹਾਂ ’ਤੇ ਲਾਠੀਚਾਰਜ਼ ਕਰਦੀ ਹੋਈ ਦਿਖਾਈ ਦਿੰਦੀ ਹੈ।
 ਹੁਣ ਸਾਨੂੰ ਇਹ ਸਮਝ ਨਹੀਂ ਆ ਰਿਹਾ ਕਿ ਪੁਲਿਸ ’ਚ ਭਰਤੀ ਜਿਹੜੇ ਕੀਤੇ ਹੁੰਦੇ ਹਨ ਉਹ ਵੀ ਤਾਂ ਇਨਸਾਨ ਹੁੰਦੇ ਹਨ ਕਿਤੇ ਡੰਗਰ ਤਾਂ ਨਹੀਂ ਹੁੰਦੇ। ਉਨ੍ਹਾਂ ਦੇ ਵੀ ਬਾਲ ਬੱਚੇ ਹੁੰਦੇ ਹਨ ਤੇ ਸਮਾਜ ’ਚ ਇੱਜ਼ਤ ਮਾਣ ਵਾਲਾ ਰੁਤਬਾ ਹਾਸਲ ਕਰਨ ਲਈ ਉਨ੍ਹਾਂ ਅਧਿਆਪਕਾਂ ਕੋਲੋਂ ਹੀ ਸਿਖਿਆ ਗ੍ਰਹਿਣ ਕਰਨੀ ਹੁੰਦੀ ਹੈ।  ਦੂਜੇ ਪਾਸੇ ਇਹ ਦੇਖੋ ਅੱਠਵੀਂ-ਦਸਵੀਂ ਵਾਲੇ ਨੇਤਾ ਬਣੇ ਸ਼ੈਤਾਨਾਂ ਦੇ ਨਾਂ ਤੇ ਮਾਸਟਰ ਦੀ ਮੋਹਰ ਲਗਾ ਕੇ ਮਾਰਗਾਂ ਦੇ ਨਾਂ ਵੀ ਰੱਖ ਦਿੱਤੇ ਜਾਂਦੇ ਹਨ। ਇਹ ਉਨ੍ਹਾਂ ਨੇਤਾਵਾਂ ਦੀ ਮੂਰਖਤਾ ਹੈ ਜਾਂ ਸਾਡੇ ਲੋਕਾਂ ਦੀ?
ਵਿਦਿਆ ਦਾ ਵਪਾਰੀ ਕਰਨ ਹੋ ਚੁੱਕਾ ਹੈ। ਕਿੰਨੇ ਸਕੂਲ ਕਾਲਜ ਖੁੱਲ੍ਹ ਗਏ ਜਿਹੜੇ ਬਹੁਤ ਜ਼ਿਆਦਾ ਪੈਸਾ ਲੈ ਕੇ ਸਿਖਿਆ ਦੇਣ ਦਾ ਕਾਰੋਬਾਰ ਕਰ ਰਹੇ ਹਨ।  ਇਹ ਸਿੱਖਿਆ ਦਾ ਪ੍ਰਸਾਰ ਹੈ ਜਾਂ ਕੁਝ ਹੋਰ? ਕੀ ਇਹ ਦੁਨੀਆਂ ਵਾਲੇ ਆਪਣੇ ਬੱਚਿਆਂ ਨੂੰ ਇਨਸਾਨ ਬਣਾਉਣ ਦਾ ਸੁਪਨਾ ਮਨ ’ਚ ਪਾਲ ਬੈਠੇ ਹਨ ਜਾਂ ਉਹ ਇਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਆਉਣ ਵਾਲੀ ਔਲਾਦ ਵੀ ਉਨ੍ਹਾਂ ਦੀ ਤਰ੍ਹਾਂ ਘਟੀਆਂ ਤੇ ਜ਼ਲੀਲ ਲੀਡਰਾਂ ਦੀ ਗ਼ੁਲਾਮੀਂ ਕਬੂਲ ਕਰੇ।  ਜੇਕਰ ਇਸ ਤਰ੍ਹਾਂ ਹੀ ਹੈ ਤਾਂ ਸਮੇਂ ਤੇ ਪੈਸੇ ਦੀ ਬਰਾਬਾਦੀ ਕਿਉਂ? ਫਿਰ ਕਾਲਾ ਅੱਖਰ ਭੈਂਸ ਬਰਾਬਰ ਹੋਣ ਦਿਓ। ਜੇਕਰ ਸਮਾਜ ’ਚ ਸੁਧਾਰ ਲਿਆਉਣਾ ਹੈ ਤਾਂ ਕਿਸੇ ਘਟੀਆਂ ਤੇ ਜ਼ਲੀਲ ਲੀਡਰ ਦੀ ਸੋਚ ਨੂੰ ਤਿਆਗ ਕੇ ਆਪਣੀ ਸੋਚ ਨਾਲ ਸੋਚ ਕੇ ਦੇਖੋ। 
ਹੁਣ ਬੀਬੀਆਂ ਦੀ ਗੱਲ ’ਤੇ ਆ ਜਾਓ ਆਪਣੇ ਘਰ ਵਾਲਾ ਤਾਂ ਭਾਵੇਂ ਮੂਰਖ ਨਜ਼ਰ ਆਉਣ ਲੱਗਦਾ ਹੈ ਪਰ ਕਿਸੇ ਨੇਤਾ ਨੂੰ ਹੱਸ ਹੱਸ ਕੇ ਬੁਲਾਉਣਗੀਆਂ ਤੇ ਨਾਲ-ਨਾਲ ਲੱਗ ਕੇ ਬੈਠਣਗੀਆਂ ਤੇ ਹੱਦ ਤਾਂ ਉਦੋਂ ਹੁੰਦੀ ਹੋਈ ਨਜ਼ਰੀ ਪੈਂਦੀ ਹੈ ਜਦੋਂ ਕਈ ਆਪਣਾ ਅਜਿਹਾ ਰੂਪ ਦਿਖਾਉਂਦੀਆਂ ਹਨ ਕਿ ਔਰਤ ਜ਼ਾਤ ਨੂੰ ਹੀ ਬਦਨਾਮ ਕਰ ਕੇ ਰੱਖ  ਦਿੰਦੀਆਂ ਹਨ। ਬੰਦਾ ਤਾਂ ਬੰਦੇ ਦਾ ਦੁਸ਼ਮਣ ਹੋਇਆ ਤਾਂ ਮੰਨਿਆਂ ਏਥੇ ਤਾਂ ਔਰਤ ਹੀ ਔਰਤ ਦੀ ਦੁਸ਼ਮਣ ਹੋਈ ਫਿਰਦੀ ਹੈ। ਇਹ ਘਟੀਆਂ ਨੇਤਾਵਾਂ ਨੂੰ ਇਸ ਸ਼ੀਸ਼ੇ ਵਿੱਚੋਂ ਜਦ ਆਪਣਾ ਅਸਲੀ ਅਕਸ ਨੂੰ ਛੁਪਾਉਣ ਦਾ ਕੋਈ ਚਾਰਾ ਦਿਖਾਈ ਨਹੀਂ ਦਿੰਦਾ ਤਾਂ ਉਸ ਕੇਸ ਵਿੱਚ ਕੋਈ ਨਾ ਕੋਈ ਬੀਬੀ ਤਿਆਰ ਕਰ ਲਈ ਜਾਂਦੀ ਹੈ ਜਿਹੜੀ ਸ਼ੀਸ਼ੇ ਨੂੰ ਦਾਗ਼ੀ ਕਰਾਰ ਦੇ ਕੇ ਆਪਣੇ ਉਸ ਭਲੇ ਮਾਨਸ ਨੇਤਾ ਨਾਲ ਰਲ ਕੇ ਉਸ ਸ਼ੀਸ਼ਾ ਦਿਖਾਉਣ ਵਾਲੇ ਨੂੰ ਚਾਲ-ਚਲਣਹੀਣ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਇਹ ਇਸ ਲਈ ਹੈ ਕਿਉਂਕਿ ਬੰਦੇ ਨਾਲੋ ਔਰਤ ਦੀ ਜ਼ਿਆਦਾ ਪੁੱਛ ਗਿੱਛ ਹੈ। 
ਹੁਣ ਕਹਿੰਦੇ ਨੇ ਕਿ ਔਰਤ ਤੇ ਮਰਦ ਦੋਨੋਂ ਇੱਕੋ ਜਿਹੇ ਹਨ ਪਰ ਅੱਜ ਦੇ ਯੁੱਗ ਵਿੱਚ ਜ਼ਿਆਦਾਤਰ ਔਰਤ ਚਾਹੇ ਤਾਂ ਕਿਸੇ ਦੇ ਵੀ ਦਾਗ ਲਗਾ ਕੇ ਇਨ੍ਹਾਂ ਘਟੀਆਂ ਨੇਤਾਵਾਂ ਦੀ ਹਰਾਮਜ਼ਾਦਗੀ ਨੂੰ ਜ਼ਿਆਦਾ ਬੜ੍ਹਾਵਾ ਦੇਣ ’ਚ ਮਦਦ ਕਰਦੀ ਹੈ।  ਅੱਜ ਦੇ ਕਲਯੁੱਗ ਦੇ ਜ਼ਮਾਨੇ ਵਿੱਚ ਕਈ ਪੱਤਰਕਾਰਾਂ ਤੇ ਲੇਖਕਾਂ ਨੇ ਅਖ਼ਬਾਰਾਂ ਮੈਗਜ਼ੀਨਾਂ ਜ਼ਰੀਏ ਇਨ੍ਹਾਂ ਦੀ ਔਕਤ ਨੂੰ ਦੁਨੀਆਂ ਸਾਹਮਣੇ ਰੂਬਰੂ ਕੀਤਾ ਹੈ। ਅਜਿਹਾ ਸੱਚ ਬਿਆਨ ਕਰਨ ’ਤੇ ਉਨ੍ਹਾਂ ਨੂੰ ਆਪਣੀ ਇੱਜ਼ਤ ਤੱਕ ਵੀ ਦਾਅ ’ਤੇ ਲਾਉਣੀ ਪਈ ਹੈ। ਕਈ ਉਦਾਹਰਨਾਂ ਸਾਡੇ ਸਾਹਮਣੇ ਵੀ ਆ ਚੁੱਕੀਆਂ ਹਨ।  
ਇਹ ਸ਼ੀਸਾ ਦਿਖਾਉਣ ਵਾਲੇ ਲੋਕ ਜਿਹੜੇ ਘਟੀਆਂ ਨੇਤਾਵਾਂ ਨੂੰ ਹਿਲਾਉਣ ਦਾ ਜ਼ੇਰਾ ਆਪਣੇ ਮਨਾਂ ’ਚ ਪਾਲਦੇ ਹਨ ਨੂੰ ਇਹ ਜ਼ਲੀਲ ਔਰਤ ਦਾ ਸਹਾਰਾ ਨਾਲ ਦਾਗਦਾਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਜਿਸ ਵਿੱਚ ਸੱਚ ਦੀ ਬਜ਼ਾਇ ਪੈਸਾ ਪ੍ਰਧਾਨ ਹੁੰਦਾ ਨਜ਼ਰ ਆਇਆ ਹੈ। ਪੈਸੇ ਪਿੱਛੇ ਇੱਜ਼ਤਾਂ ਦੀ ਵਿਕਰੀ ਕਿੱਥੋਂ ਤੱਕ ਜਾਇਜ਼ ਹੈ? ਕੀ ਇਸ ਤਰ੍ਹਾਂ ਹੋਣ ਨਾਲ ਸ਼ੀਸ਼ਾ ਸੱਚਾ ਅਕਸ ਦਿਖਾਉਣਾ ਛੱਡ ਦੇਵੇਗੇ? ਮੇਰੇ ਤੇ ਖ਼ਿਆਲ ਨਾਲ ਇਹ ਸ਼ੀਸ਼ਾ ਹਮੇਸ਼ਾਂ ਸੱਚ ਦਾ ਅਕਸ ਦਿਖਾਉਂਦਾ ਰਹੇਗਾ।  ਕਹਿੰਦੇ ਨੇ ਕਿ ਸ਼ੀਸ਼ਾ ਝੂਠ ਨਹੀਂ ਬੋਲਦਾ। ਹਾਂ ਸ਼ੀਸ਼ਾ ਹਮੇਸਾ ਸੱਚ ਬੋਲਦਾ ਤੇ ਸੱਚ ਦਿਖਾਉਣ ਦਾ ਧਰਮ ਨਿਭਾਉਂਦਾ ਰਹੇਗਾ। ਕਿਉਂਕਿ ਅੱਜ ਦੇ ਕਲਯੁਗੀ ਪ੍ਰਧਾਨ ਸਮੇਂ ਵਿੱਚ ਸੱਚ ਦੀ ਬਹੁਤ ਸੱਚ ਸਖ਼ਤ ਲੋੜ ਹੈ।




ਪਰਸ਼ੋਤਮ ਲਾਲ ਸਰੋਏ,
 ਮੋਬਾ:  92175-44348

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template