![]() |
ਸੰਦੀਪ ਜੈਤੋ
8146573901
ਮਿਲਕ ਕਲੋਨੀ ਧਨਾਸ,
ਚੰਡੀਗੜ੍ਹ- 160014
|
ਕਾਫੀ ਸਮਾਂ ਬਾਅਦ ਹੁਕਮ ਚੰਦ ਦੀ ਰਿਟਾਇਰਮੈਂਟ ਦੇ ਲਗਭਗ ਦੋ ਕੁ ਸਾਲ ਰਹਿ ਗਏ। ਜ਼ਿਆਦਾ ਸ਼ਰਾਬ ਪੀਣ ਕਰਕੇ ਹੁਕਮ ਚੰਦ ਦੀ ਤਬੀਅਤ ਖਰਾਬ ਰਹਿਣ ਲੱਗ ਪਈ। ਦਵਾਈਆਂ ਖਾਂਦਾ ਰਿਹਾ, ਤੇ ਨੌਕਰੀ ’ਤੇ ਜਾਂਦਾ ਰਿਹਾ। ਕਿਸੇ ਨੇ ਸਲਾਹ ਦਿੱਤੀ ਹੁਕਮ ਚੰਦ ਤੂੰ ਮੈਡੀਕਲ ਕਰਵਾ ਕੇ ਦੇ ਦੇ ਤੇ ਆਪਣੇ ਵੱਡੇ ਮੁੰਡੇ ਲਈ ਨੌਕਰੀ ਦਾ ਜੁਗਾੜ ਕਰ ਜਾ, ਕਦੋਂ ਤੱਕ ਮਨਿਆਰੀ ਦੀਆਂ ਦੁਕਾਨਾਂ ’ਤੇ ਧੱਕੇ ਖਾਂਦਾ ਰਹੂ, ਵੱਡੇ ਨੂੰ ਨੌਕਰੀ ਮਿਲ ਗਈ ਤਾਂ ਛੋਟਿਆਂ ਦਾ ਵੀ ਭਲਾ ਹੋ ਜਾਊ। ਆਖਿਰ ਭਰਾਵਾਂ ਦਾ ਭਰਾਵਾਂ ਨੂੰ ਬੜ੍ਹਾ ਸਹਾਰਾ ਹੁੰਦਾ। ਕਈ ਦਿਨ ਸੋਚ ਵਿਚਾਰ ਤੋਂ ਬਾਅਦ ਹੁਕਮ ਚੰਦ ਨੇ ਸੋਚਿਆ ਕਿ ਚਲੋ ਇਹ ਕੰਮ ਵੀ ਕਰ ਲੈਂਦੇ ਹਾਂ, ਕੀ ਪਤਾ ਮੁੰਡੇ ਨੂੰ ਨੌਕਰੀ ਮਿਲ ਹੀ ਜਾਵੇ। ਜਦ ਤੱਕ ਹੁਕਮ ਚੰਦ ਨੇ ਆਪਣੀ ਅਰਜੀ ਲਗਾਈ ਉਦੋਂ ਤੱਕ ਹੁਕਮ ਚੰਦ ਦੇ ਰਿਟਾਇਰ ਹੋਣ ਦੇ ਥੋੜ੍ਹੇ ਦਿਨ ਹੀ ਬਚੇ ਸਨ। ਅਰਜੀ ਮਨਜੂਰ ਹੋਣ ਤੋਂ ਪਹਿਲਾਂ ਹੁਕਮ ਚੰਦ ਰਿਟਾਇਰ ਹੋ ਗਿਆ। ਰਿਟਾਇਰਮੈਂਟ ਤੋਂ ਬਾਅਦ ਜੋ ਕੁਝ ਮਿਲਿਆ ਹੁਕਮ ਚੰਦ ਨੇ ਤਿੰਨੇ ਮੁੰਡਿਆਂ ਲਈ ਥਾਂ ਖਰੀਦ ਕੇ ਮਕਾਨ ਬਣਵਾ ਦਿੱਤਾ। ਕੁਝ ਸਮੇਂ ਬਾਅਦ ਹੁਕਮ ਚੰਦ ਦੀ ਮੌਤ ਹੋ ਗਈ। ਮੁੰਡੇ ਆਪਸ ’ਚ ਲੜਨ ਝਗੜਨ ਲੱਗ ਗਏ। ਪਿਓ ਦੀ ਮੌਤ ਤੋਂ ਬਾਅਦ ਮਾਂ ਨੂੰ ਆਉਂਦੀ ਬੁਢਾਪਾ ਪੈਂਸ਼ਨ ’ਚੋਂ ਵੀ ਪੈਸੇ ਮੰਗਣ ਲੱਗ ਗਏ। ਸ਼ਰਾਬ ਦੇ ਅਜਿਹੇ ਆਦਿ ਬਣੇ ਕਿ ਤਿੰਨ ਹਿੱਸਿਆਂ ’ਚੋਂ ਘਰ ਦਾ ਇੱਕ ਹਿੱਸਾ ਵੇਚ ਦਿੱਤਾ। ਮਾਂ ਸਮਝਾਉਂਦੀ ਰਹੀ, ਪੁੱਤ ਇਹ ਕੰਮ ਨਾ ਕਰੋ, ਤੁਹਾਡੇ ਹੀ ਕੰਮ ਆਉਣਾ ਹੈ, ਪਰ ਸ਼ਰਾਬ ਦੇ ਭੁੱਸ ਨੇ ਘਰ ਵਿਕਵਾ ਦਿੱਤਾ। ਪੁੱਤਾਂ ਦੀਆਂ ਹਰਕਤਾਂ ਤੋਂ ਦੁਖੀ ਕੁਝ ਸਮੇਂ ਬਾਅਦ ਮਾਂ ਦੀ ਮੌਤ ਵੀ ਹੋ ਗਈ, ਮਾਂ ਦੇ ਭੋਗ ਲਈ ਪੈਸੇ ਇਕੱਠੇ ਨਹੀਂ ਹੋਏ ਤਾਂ ਘਰ ਦਾ ਇੱਕ ਹਿੱਸਾ ਹੋਰ ਵੇਚ ਦਿੱਤਾ। ਪਿਓ ਦੇ ਜਿਊਂਦੇ ਜੀਅ ਵੱਡੇ ਮੁੰਡੇ ਦਾ ਵਿਆਹ ਤਾਂ ਹੋ ਗਿਆ ਸੀ ਪਰ ਪਿਓ ਤੇ ਮਾਂ ਦੇ ਮਰਣ ਤੋਂ ਬਾਅਦ ਦੋਵੇਂ ਛੋਟੇ ਮੁੰਡੇ ਕੁਆਰੇ ਹੀ ਹਨ।


0 comments:
Speak up your mind
Tell us what you're thinking... !