Headlines News :
Home » » ਕਿਵੇਂ ਹੋਂਦ ਵਿੱਚ ਆਇਆ ਦੁਨੀਆਂ ਦਾ ਸਭ ਤੋਂ ਵੱਡਾ ਵੱਡਾ ਲਿਖਤੀ ਸੰਵਿਧਾਨ ? - ਡਾ. ਬਲਪ੍ਰੀਤ ਸਿੰਘ

ਕਿਵੇਂ ਹੋਂਦ ਵਿੱਚ ਆਇਆ ਦੁਨੀਆਂ ਦਾ ਸਭ ਤੋਂ ਵੱਡਾ ਵੱਡਾ ਲਿਖਤੀ ਸੰਵਿਧਾਨ ? - ਡਾ. ਬਲਪ੍ਰੀਤ ਸਿੰਘ

Written By Unknown on Sunday, 19 January 2014 | 13:36

ਭਾਰਤ ਦੇਸ਼ ਦੁਨੀਆ ਭਰ ਵਿੱਚ ਆਪਣੇ ਸਭਿਆਚਾਰ ਅਤੇ ਖੁਸ਼ਹਾਲੀ ਭਰੀ ਵਿਭਿੰਨਤਾ ਲਈ ਜਾਣਿਆ ਜਾਂਦਾ ਹੈ ਲ  ਸਿਰਫ ਇਹੀ ਨਹੀ, ਭਾਰਤ ਦੁਨੀਆ ਦਾ ਸਭ ਤੋ ਵੱਡਾ ਜਮਹੂਰੀ ਦੇਸ਼ ਵੀ ਹੈ; ਜਿਸ ਕੋਲ ਦੁਨੀਆ ਦਾ ਸਭ ਤੋ ਵੱਡਾ ਲਿਖਤੀ ਸੰਵਿਧਾਨ ਹੋਣ ਦਾ ਮਾਣ ਵੀ ਹਾਸਿਲ ਹੈ ਲ ਪਰ ਆਖਿਰਕਰ ਇਹ ਸੰਵਿਧਾਨ ਹੁੰਦਾ ਕੀ ਹੈ ਅਤੇ ਇਹ ਕਿਵੇਂ ਹੋਂਦ ਵਿੱਚ ਆਇਆ ? ਆਓ ਇਸ ਬਾਰੇ ਜਾਣੀਏ ਲ ਕਿਸੇ ਵੀ ਦੇਸ਼ ਨੂੰ ਵਿਧੀਬਧ ਤਰੀਕੇ ਨਾਲ ਚਲਾਉਣ ਲਈ ਕਈ ਤਰ੍ਹਾ ਦੇ ਨਿਯਮਾਂ ਦੀ ਜ਼ਰੂਰਤ ਹੁੰਦੀ ਹੈ ਲ ਜਿਹਨਾ ਦੇ ਸੰਗ੍ਰਹਿ ਨੂੰ ਸੰਵਿਧਾਨ ਕਿਹਾ ਜਾਂਦਾ ਹੈ ਲ ਭਾਰਤ ਦਾ ਸੰਵਿਧਾਨ 26  ਜਨਵਰੀ, 1950 ਨੂੰ ਪੂਰੇ ਦੇਸ਼ ਵਿੱਚ ਲਾਗੂ ਕੀਤਾ ਗਿਆ ਸੀ ਲ ਉਸ ਸਮੇ ਇਸ ਵਿੱਚ ਭੂਮਿਕਾ , 22 ਭਾਗ ,8 ਸ਼ੇਡਿਊਲ  ਅਤੇ 395 ਆਰਟੀਕਲ ਸਨ ਲ ਪ੍ਰੰਤੂ ਸਮੇ-ਸਮੇ ਨਾਲ ਹੋਈਆਂ  ਸੋਧਾਂ ਤੋ ਬਾਅਦ ਮੌਜੂਦਾ ਸਮੇ ਇਸ ਵਿੱਚ ਭੂਮਿਕਾ  ਤੋ ਬਿਨਾ 24 ਭਾਗ,12  ਸ਼ੇਡਿਊਲ ਅਤੇ 465  ਆਰਟੀਕਲ ਹਨ ਲ ਸੰਵਿਧਾਨ ਨੂੰ ਬਣਾਉਣ ਦਾ ਕੰਮ  ਆਜ਼ਾਦੀ ਤੋ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਲ ਜਦ ਕੈਬਿਨਟ ਮਿਸ਼ਨ ਪਲਾਨ 1946 ਦੇ ਅਧੀਨ ਸੰਵਿਧਾਨ ਬਣਾਉਣ ਵਾਲੀ ਅਸੈਮਬਲੀ ਦਾ ਗਠਨ ਕੀਤਾ ਗਿਆ ਲ ਇਸਦੀ ਪਹਲੀ ਮੀਟਿੰਗ 9 ਦਸੰਬਰ 1946  ਨੂੰ ਹੋਈ; ਡਾਕਟਰ ਸਚਿਦਾਨੰਦ ਸਿਨਹਾ ਨੂੰ ਇਸਦਾ ਅਸਥਾਈ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਡਾਕਟਰ ਰਾਜਿੰਦਰ ਪ੍ਰਸ਼ਾਦ ਨੂੰ ਸਥਾਈ ਚੇਅਰਮੈਨ ਲ ਆਜ਼ਾਦੀ ਤੋ ਪਹਿਲਾ, ਇਸਦੇ ਕੁਲ 389 ਮੈਮਬਰ ਸਨ; ਜੋ ਬਾਅਦ ਵਿੱਚ ਵੰਡ ਹੋਣ ਪਿਛੋ 299 ਰਹਿ ਗਏ ਲ ਅਸੈਮਬਲੀ ਵੱਲੋਂ ਵਖ-ਵਖ ਕੰਮ-ਕਾਜ ਲਈ ਕੁੱਲ 22 ਕਮੇਟੀਆਂ ਬਣਾਈਆਂ ਗਈਆਂ ਲ ਇੰਨਾ ਕਮੇਟੀਆਂ ਨੇ ਆਪਣੇ-ਆਪਣੇ ਖੇਤਰ ਨਾਲ ਸੰਬੰਧਿਤ ਕੰਮਾਂ ਦੀ ਰਿਪੋਰਟ ਤਿਆਰ ਕਰਕੇ ਖਰੜਾ ਕਮੇਟੀ ਨੂੰ ਸੋਂਪੀ ਲ ਖਰੜਾ ਕਮੇਟੀ ਦੇ ਕੁੱਲ 7 ਮੈਬਰ ਸਨ ਜਿਸ ਵਿੱਚ ਡਾਕਟਰ ਬੀ ਆਰ ਅੰਬੇਦਕਰ ਇਸਦੇ ਚੇਅਰਮੈਨ ਸਨ ਲ ਖਰੜਾ ਕਮੇਟੀ ਵੱਲੋਂ ਸਾਰੀਆਂ ਰਿਪੋਰਟਾਂ ਦਾ ਵਿਸ਼ਲੇਸ਼ਣ ਕਰਨ ਤੋ ਬਾਅਦ ਸੰਵਿਧਾਨ ਦਾ ਖਰੜਾ ਤਿਆਰ ਕੀਤਾ ਗਿਆ ਲ ਇਸ ਪ੍ਰੀਕਿਰਿਆ ਵਿੱਚ ਲੋਕਾਂ ਨੂੰ ਸ਼ਾਮਿਲ ਕਰਨ ਲਈ ਜਨਵਰੀ 1948 ਨੂੰ ਪ੍ਰਕਾਸ਼ਿਤ ਕੀਤਾ ਗਿਆਅਤੇ ਵਿਚਾਰਣ ਲਈ 8 ਮਹੀਨੇ ਦਾ ਸਮਾਂ ਦਿੱਤਾ ਗਿਆ ਲ ਇਸ ਸਮੇ ਦੌਰਾਨ ਇਹ ਖਰੜਾ ਦੇਸ਼ ਦੇ ਵਖ-ਵਖ ਅਖਬਾਰਾਂ, ਪੰਚਾਇਤਾਂ ਅਤੇ ਅਸੈਮਬਲੀਆਂ ਵਿੱਚ ਵਿਚਾਰਿਆ  ਗਿਆ ਲ 8 ਮਹੀਨੇ ਬਾਅਦ ਵਖ-ਵਖ ਵਿਚਾਰਾਂ ਨੂੰ ਧਿਆਨ ਵਿੱਚ ਰਖਦੇ ਹੋਏ, ਕਈ ਸੋਧਾਂ ਤੋ ਬਾਅਦ ਸੰਵਿਧਾਨ ਦਾ ਅੰਤਿਮ ਖਰੜਾ ਤਿਆਰ ਕਰ ਲਿਆ ਗਿਆ ਅਤੇ 26 ਨਵੰਬਰ 1949 ਨੂੰ ਅਸੈਮਬਲੀ ਦੇ ਪ੍ਰਧਾਨ ਦੇ ਦਸਤਾਖਰ ਕਰਨ ਤੋ ਬਾਅਦ ਅਪਣਾ ਲਿਆ ਗਿਆ ਅਤੇ 24 ਜਨਵਰੀ 1950 ਨੂੰ ਬਾਕੀ ਸਾਰੇ ਅਸੈਮਬਲੀ ਮੈਮਬਰਾਂ ਦੇ ਹਸਤਾਖਰ ਕਰਨ ਉਪਰੰਤ 26 ਜਨਵਰੀ 1950 ਨੂੰ ਪੂਰੇ ਦੇਸ਼ ਵਿੱਚ ਲਾਗੂ ਕਰ ਦਿੱਤਾ ਗਿਆ ਲ ਜਿਸਨੂੰ ਕਿ ਗਣਤੰਤਰ ਦਿਵਸ ਵਜੋਂ ਹਰ ਸਾਲ ਮਨਾਇਆ  ਜਾਂਦਾ ਹੈ ਲ ਸੋ, ਦੋਸਤੋ ਇਸ ਤਰਾ 2 ਸਾਲ,11 ਮਹੀਨੇ ਅਤੇ 18 ਦਿਨ ਦਾ ਸਮਾਂ ਲੱਗਣ ਤੋ ਬਾਅਦ  ਹੋਂਦ ਵਿੱਚ ਆਇਆ ਦੁਨੀਆਂ ਦਾ ਸਭ ਤੋ ਵੱਡਾ ਸੰਵਿਧਾਨ  

-ਡਾ. ਬਲਪ੍ਰੀਤ ਸਿੰਘ 
ਬਠਿੰਡਾ 
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template