![]() |
ਦਮਨਜੀਤ ਕੌਰ
ਐਮ.ਜੇ.ਐਮ.ਸੀ-1
ਪੰਜਾਬੀ ਯੂਨੀਵਰਸਿਟੀ,
ਪਟਿਆਲਾ
88722-30357
|
ਹੁਣ ਗੱਲ ਇਹ ਹੈ ਕਿ ਭਾਰਤ ਵਿੱਚ ਰਾਜਨੀਤਕ ਖੇਤਰ ਹਮੇਸ਼ਾ ਚਰਚਾ ਵਿੱਚ ਹੀ ਰਹਿੰਦਾ ਹੈ ਤੇ ਇੱਥੋਂ ਦੀ ਰਾਜਨੀਤਕ ਪ੍ਰਣਾਲੀ ਪੂਰੀ ਦੁਨੀਆਂ ਚ ਮਸ਼ਹੂਰ ਹੈ, ਸਰਕਾਰ ਹਮੇਸ਼ਾ ਲੋਕਾਂ ਦੁਆਰਾ ਹੀ ਬਣਾਈ ਜਾਂਦੀ ਹੈ ਤਾਂ ਜੋ ਲੋਕ ਦੁਆਰਾ ਚੁਣਿਆ ਹੋਇਆ ਪ੍ਰਤੀਨਿੱਧ ਹੀ ਦੇਸ਼ ਨੂੰ ਚਲਾਵੇ। ਇਸ ਲਈ ਹਰ ਇੱਕ ਨੂੰ ਅੱਗੇ ਆਉਣਾ ਚਾਹੀਦਾ ਹੈ ਜਿਵੇਂ ਇਸ ਵਾਰ ਅਰਵਿੰਦ ਕੇਜਰੀਵਾਲ ਨੇ ਇਹ ਸਾਬਤ ਕਰ ਦਿਖਾਇਆ ਹੈ। ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਕੋਈ ਨਵਾਂ ਪ੍ਰਤੀਨਿਧ ਜਾਂ ਪਾਰਟੀ ਰਾਜਨੀਤਕ ਖੇਤਰ ਚ ਕਦਮ ਰੱਖਦਾ ਹੈ ਤਾਂ ਉਸਦੇ ਵਿਰੋਧੀ ਬਹੁਤ ਹੁੰਦੇ ਹਨ ਤੇ ਕੋਈ ਵੀ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਰਸਤੇ ਚ ਕੋਈ ਆਵੇ, ਪਰ ਇਸਦੇ ਨਾਲ ਹੀ ਉਨ੍ਹਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਅਗਰ ਕਿਤੇ ਕੋਈ ਬਦਲਾਵ ਆਉਂਦਾ ਹੈ ਇਹ ਪੂਰੇ ਦੇਸ਼ ਦੀ ਭਲਾਈ ਲਈ ਹੀ ਹੈ, ਸਾਨੂੰ ਆਪਣਾ ਨਾ ਸੋਚ ਕੇ ਪੂਰੇ ਦੇਸ਼ ਬਾਰੇ ਸੋਚਣਾ ਚਾਹੀਦਾ ਹੈ ਤੇ ਜਿਵੇਂ ਕਿ ਬਦਲਾਵ ਇੱਕ ਕੁਦਰਤ ਦਾ ਨਿਯਮ ਹੈ ਉਸੇ ਤਰ੍ਹਾਂ ਹਰ ਖੇਤਰ ਚ ਬਦਲਾਵ ਆਉਣਾ ਕੋਈ ਬੁਰੀ ਗੱਲ ਨਹੀਂ। ਇਸਦੇ ਨਾਲ ਹੀ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਨਵੇਂ ਪ੍ਰਤੀਨਿਧ ਬਾਰੇ ਸੋਚਣ ਉਸ ਬਾਰੇ ਵਿਚਾਰ ਜ਼ਰੂਰੀ ਨਹੀਂ ਕਿ ਜੋ ਅਸੀਂ ਸ਼ੁਰੂ ਤੋਂ ਕਰਦੇ ਆ ਰਹੇ ਹਾਂ ਉਸ ਤਰ੍ਹਾਂ ਹੀ ਅੱਗੇ ਕਰੀਏ? ਦਿੱਲੀ ਵਿੱਚ ‘ ਆਪœ’ ਨੇ ਬਹੁਤ ਘੱਟ ਸਮੇਂ ਵਿੱਚ ਜਿੱਤ ਹਾਸਲ ਕਰਕੇ ਇਹ ਸਾਬਤ ਕਰ ਦਿੱਤਾ ਕਿ ਇੱਕ ਆਮ ਇਨਸਾਨ ਵੀ ਮੁੱਖਮੰਤਰੀ ਬਣ ਸਕਦਾ ਹੈ, ਇਸ ਤਰ੍ਹਾਂ ਸਾਡੇ ਦੇਸ਼ ਦੇ ਨੌਜਵਾਨਾਂ ਦੀ ਸੋਚ ਚ ਵੀ ਆਏਗਾ ਕਿ ਉਹ ਰਾਜਨੀਤਕ ਖੇਤਰ ਚ ਆ ਸਕਦੇ ਹਨ। ਸਾਡੇ ਦੇਸ਼ ਵਿੱਚ ਨੌਜਵਾਨ ਸਮਝਦੇ ਹਨ ਰਾਜਨੀਤਕ ਖੇਤਰ ਵਧੀਆ ਨਹੀਂ ਪਰ ਇਹ ਸੋਚਣਾ ਜਾਂ ਕਹਿਣਾ ਗਲਤ ਹੋਵੇਗਾ ਜੇ ਇੱਕ ਦੇਸ਼ ਦਾ ਨਾਗਰਿਕ ਹੀ ਇਸ ਤਰ੍ਹਾਂ ਸੋਚੇਗਾ ਤਾਂ ਦੇਸ਼ ਕਿਸਦੇ ਸਹਾਰੇ ਚਲੇਗਾ?
ਸੋ ਗੱਲ ਸਿਰਫ਼ ਇੰਨ੍ਹੀ ਜਿਹੀ ਹੈ ਕਿ ਆਪਣੀ ਮੈਂ ਦੀ ਸੋਚ ਤੋਂ ਹੱਟ ਕੇ ਸਾਨੂੰ ਸਿਰਫ਼ ਆਪਣੇ ਦੇਸ਼ ਬਾਰੇ ਸੋਚਣਾ ਚਾਹੀਦਾ ਹੈ ਤੇ ਅਗਰ ਕੋਈ ਨਵਾਂ ਪ੍ਰਤੀਨਿਧ ਜਾਂ ਪਾਰਟੀ ਖੜ੍ਹੀ ਹੁੰਦੀ ਹੈ ਤਾਂ ਉਸਦਾ ਹੌਸਲਾਂ ਵਧਾਉਣਾ ਚਾਹੀਦਾ ਕਿਉਂਕਿ ਅਗਰ ਦੇਸ਼ ਦਾ ਕਲਿਆਣ ਹੋਵੇਗਾ ਤਾਂ ਸਮੁੱਚੇ ਲੋਕਾਂ ਦੀ ਭਲਾਈ ਹੋਏਗੀ।


0 comments:
Speak up your mind
Tell us what you're thinking... !