ਅੱਧ ਖਿੜਿਆ ਫੁੱਲ ਹਾਂ ਮਾਏ,
ਮੈਂ ਤੇਰੇ ਘਰ ਵਿਚਲੇ ਬਾਗ਼ ਦਾ,
ਕਿਉਂ ਚੰਦਰਾ ਇਹ ਜ਼ਮਾਨਾ ਮਾਏ,
ਕੁੱਖਾਂ ’ਚ ਆਉਣ ’ਤੇ,
ਛੁਰਾ ਹੈ ਦਾਗਦਾ।
ਅੱਧ ਖਿੜਿਆ ਫੁੱਲ ਹਾਂ3...........।
ਕੋਈ ਮੈਂ ਦੇਖਿਆ ਜਨਮ ਤੋਂ ਪਹਿਲਾਂ,
ਟੈਸਟ ਹੈ ਫਿਰੇ ਕਰਾਉਂਦਾ,
ਪਤਾ ਲੱਗੇ ਜਦ ਧੀ ਹੈ ਜੰਮਣੀ,
ਤਦ ਕੁੱਖ ਵਿੱਚ ਕਤਲ ਕਰਾਉਂਦਾ,
ਉਸ ਵੇਲੇ ਮਮਤਾ ਦਾ ਕਿਉਂ ਨਹੀਂ!
ਮੋਹ ਤੇਰੇ ਵਿਚ ਜਾਗਦਾ।
ਅੱਧ ਖਿੜਿਆ ਫੁੱਲ ਹਾਂ3...........।
ਇਕ ਅੱਧ ਹੋਵੇ ਜਿਹੜੀ ਮਾਏ
ਪਿਓ ਪੱਗ ਨੂੰ ਦਾਗ਼ ਹੈ ਲਾਉਂਦੀ,
ਉਹਨੂੰ ਦੇਖ ਕੇ ਮਾਏ ਮੈਨੂੰ,
ਕਿਉਂ ਕੁੱਖ ’ਚ ਕਤਲ ਕਰਾਉਂਦੀ,
ਕਿੰਜ਼ ਅੰਦਾਜ਼ਾ ਲਾ ਲੈਂਦੀ ਤੂੰ,
ਮੇਰੇ ਲਿਖੇ ਮੱਥੇ ਦੇ ਭਾਗ ਦਾ।
ਅੱਧ ਖਿੜਿਆ ਫੁੱਲ ਹਾਂ3...........।
ਮੈਂ ਸਦਾ ਰਹਾਂਗੀ ਮਾਏ,
ਬਣ ਕੇ ਵਿਹੜੇ ਦੀ ਬਹਾਰ,
ਪਰਸ਼ੋਤਮ ਆਖੇ ਮਾਏ,
ਇਉਂ ਨਾ ਕੁੱਖ ’ਚ ਧੀ ਨੂੰ ਮਾਰ,
ਬਣ ਨਾਗ਼ ਹੈ ਧੀ ਨੂੰ ਡੰਗਦਾ,
ਜ਼ਹਿਰ ਕੱਢ ਦੇ ਐਸੇ ਨਾਗ਼ ਦਾ।
ਅੱਧ ਖਿੜਿਆ ਫੁੱਲ ਹਾਂ3...........।
ਮੈਂ ਤੇਰੇ ਘਰ ਵਿਚਲੇ ਬਾਗ਼ ਦਾ,
ਕਿਉਂ ਚੰਦਰਾ ਇਹ ਜ਼ਮਾਨਾ ਮਾਏ,
ਕੁੱਖਾਂ ’ਚ ਆਉਣ ’ਤੇ,
ਛੁਰਾ ਹੈ ਦਾਗਦਾ।
ਅੱਧ ਖਿੜਿਆ ਫੁੱਲ ਹਾਂ3...........।
ਕੋਈ ਮੈਂ ਦੇਖਿਆ ਜਨਮ ਤੋਂ ਪਹਿਲਾਂ,
ਟੈਸਟ ਹੈ ਫਿਰੇ ਕਰਾਉਂਦਾ,
ਪਤਾ ਲੱਗੇ ਜਦ ਧੀ ਹੈ ਜੰਮਣੀ,
ਤਦ ਕੁੱਖ ਵਿੱਚ ਕਤਲ ਕਰਾਉਂਦਾ,
ਉਸ ਵੇਲੇ ਮਮਤਾ ਦਾ ਕਿਉਂ ਨਹੀਂ!
ਮੋਹ ਤੇਰੇ ਵਿਚ ਜਾਗਦਾ।
ਅੱਧ ਖਿੜਿਆ ਫੁੱਲ ਹਾਂ3...........।
ਇਕ ਅੱਧ ਹੋਵੇ ਜਿਹੜੀ ਮਾਏ
ਪਿਓ ਪੱਗ ਨੂੰ ਦਾਗ਼ ਹੈ ਲਾਉਂਦੀ,
ਉਹਨੂੰ ਦੇਖ ਕੇ ਮਾਏ ਮੈਨੂੰ,
ਕਿਉਂ ਕੁੱਖ ’ਚ ਕਤਲ ਕਰਾਉਂਦੀ,
ਕਿੰਜ਼ ਅੰਦਾਜ਼ਾ ਲਾ ਲੈਂਦੀ ਤੂੰ,
ਮੇਰੇ ਲਿਖੇ ਮੱਥੇ ਦੇ ਭਾਗ ਦਾ।
ਅੱਧ ਖਿੜਿਆ ਫੁੱਲ ਹਾਂ3...........।
ਮੈਂ ਸਦਾ ਰਹਾਂਗੀ ਮਾਏ,ਬਣ ਕੇ ਵਿਹੜੇ ਦੀ ਬਹਾਰ,
ਪਰਸ਼ੋਤਮ ਆਖੇ ਮਾਏ,
ਇਉਂ ਨਾ ਕੁੱਖ ’ਚ ਧੀ ਨੂੰ ਮਾਰ,
ਬਣ ਨਾਗ਼ ਹੈ ਧੀ ਨੂੰ ਡੰਗਦਾ,
ਜ਼ਹਿਰ ਕੱਢ ਦੇ ਐਸੇ ਨਾਗ਼ ਦਾ।
ਅੱਧ ਖਿੜਿਆ ਫੁੱਲ ਹਾਂ3...........।
ਪਰਸ਼ੋਤਮ ਲਾਲ ਸਰੋਏ,
ਮੋਬਾ: 92175-44348

0 comments:
Speak up your mind
Tell us what you're thinking... !