Headlines News :
Home » » ਕੋਈ ਨਾ ਇੱਥੇ ਫਿਕਰ - ਗੋਗੀ ਜੀਰਾ

ਕੋਈ ਨਾ ਇੱਥੇ ਫਿਕਰ - ਗੋਗੀ ਜੀਰਾ

Written By Unknown on Tuesday, 14 January 2014 | 09:33

                                ਕੋਈ ਨਾ ਇੱਥੇ ਫਿਕਰ ਕਿਸੇ ਦਾ ਕਰਦਾ ਹੈ,
ਜਿਹਨੂੰ ਦੇਖੋ ਆਪਣਾ ਹੀ ਘਰ ਭਰਦਾ ਹੈ।

ਤਕੜੇ ਦਾ ਤਾਂ ਸੱਤੀਂ ਵੀਹੀਂ ਸੋ ਹੁੰਦਾ,
ਮਾੜਾ ਦੰਗਿਆਂ ਦੇ ਵਿੱਚ ਪਿਸ ਕੇ ਮਰਦਾ ਹੈ।

ਰਾਜਨੀਤੀ ਬਣ ਗਈ ਖੇਡ ਬਦਮਾਸ਼ਾਂ ਦੀ,
ਸਾਊ ਆਦਮੀ ਵਿੱਚ ਪੈਰ ਰੱਖਣ ਤੋਂ ਡਰਦਾ ਹੈ।

ਅੱਜ-ਕੱਲ੍ਹ ਦਾ ਇਸ਼ਕ ਤਾਂ ਯਾਰੋ ਬੱਸ ਇੱਕ ਫੈਸ਼ਨ ਹੈ,
ਪਿਆਰ ਦੀ ਖਾਤਰ ਕਿਹੜਾ ਸੂਲੀ ਚੜਦਾ ਹੈ।

‘ਗੋਗੀ’ ਤੂੰ ਵੀ ਨਾਲ ਜਮਾਨੇ ਬਦਲਦਾ ਜਾ,
ਪਿੱਛੇ ਰਹਿ ਗਏ ਦੀ ਬਾਂਹ ਕੋਈ ਨਾ ਫੜਦਾ ਹੈ।
                         
                                                                ਗੋਗੀ ਜੀਰਾ    
ਸੁਭਾਸ਼ ਕਲੋਨੀ ਜੀਰਾ (ਫਿਰੋਜ਼ਪੁਰ) 
ਮੋਬਾਇਲ: 97811-36240 
         



Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template