ਦੋਸਤੋ, ਪ੍ਰਮਾਤਮਾ ਨੇ ਹਰ ਇਨਸਾਨ ਨੂੰ ਕੋਈ ਨਾ ਕੋਈ ਕਲਾ ਬਖਸ਼ੀ ਏ ਤੇ ਇਹ ਕਲਾ ਇਨਸਾਨ ਦੇ ਅੰਦਰ ਛੁਪੀ ਹੁੰਦੀ ਹੈ। ਬੱਸ ਲੋੜ ਹੁੰਦੀ ਏ ਆਪਦੇ ਅੰਦਰ ਝਾਤ ਮਾਰਨ ਦੀ ਤੇ ਇਸ ਕਲਾਂ ਨੂੰ ਹੀਰਿਆ ਵਾਂਗ ਤਰਾਸ਼ ਕੇ ਦੁਨੀਆਂ ਸਾਹਮਣੇ ਲਿਆਉਣ ਦੀ। ਜ਼ੋ ਇਨਸਾਨ ਆਪਣੇ ਅੰਦਰ ਛੁਪੀ ਹੋਈ ਇਸ ਕਲਾ ਨੂੰ ਲੋਕਾਂ ਦੇ ਸਾਹਮਣੇ ਲੈ ਆਉਂਦਾ ਹੈੇ ਤਾਂ ਉਸਦੀ ਕਲਾਂ ਦੀਆ ਸਿਫਤਾ ਦੁਨੀਆਂ ਦੇ ਕੋਨੇ ਕੋਨੇ ਵਿੱਚ ਹੋਣ ਲੱਗ ਪੈਂਦੀਆਂ ਹਨ ਅਤੇ ਉਸਦਾ ਨਾਮ ਬੱਚੇ ਬੱਚੇ ਦੀ ਜੁਬਾਨ ਤੇ ਚੜ੍ਹ ਜਾਦਾਂ ਹੈ। ਇਸੇ ਤਰ੍ਹਾਂ ਨੇਕ ਬਰੰਗ ਦਾ ਨਾਮ ਵੀ ਉਸ ਪ੍ਰਮਾਤਮਾ ਵੱਲੋਂ ਬਖਸ਼ੀ ਹੋਈ ਗੀਤਕਾਰ ਦੀ ਕਲਾ ਸਦਕਾ ਹੀ ਅੱਜ ਬੱਚੇ ਬੱਚੇ ਦੀ ਜੁਬਾਨ ਤੇ ਚੜ੍ਹਿਆ ਹੋਇਆ ਹੈ।ਇਸ ਮਾਣ ਮੱਤੇ ਗੀਤਕਾਰ ਦਾ ਜਨਮ ਸਵਰਗਵਾਸੀ ਪਿਤਾ ਸ. ਗੁਰਦਿਆਲ ਸਿੰਘ ਦੇ ਘਰ ਮਾਤਾ ਸੁਖਦੇਵ ਕੌਰ ਦੀ ਕੁੱਖੋ 15 ਜਨਵਰੀ 1982 ਨੂੰ ਨੂਰ ਮਹਿਲ ਦੇ ਲਹਿੰਦੇ ਪਾਸੇ ਵਸੇ ਪਿੰਡ ਜ਼ੌੜੇ ਉਪਲਾ ਵਿੱਚ ਹੋਇਆ ’ਤੇ ਸ. ਗੁਰਦਿਆਲ ਸਿੰਘ ਦੇ ਘਰ ਦਾ ਵੇਹੜਾ ਮਿੱਠੀਆ ਮਿੱਠੀਆ ਕਿਲਕਾਰੀਆਂ ਦੀ ਗੂੰਜ ਨਾਲ ਮਹਕਿ ਉੱਠਿਆ ਅਤੇ ਉਨ੍ਹਾਂ ਨੇ ਆਪਣੇ ਇਸ ਲਾਡਲੇ ਪੁੱਤਰ ਦਾ ਨਾਮ ਨੇਕ ਰੱਖਿਆ। ਜਿਵੇਂ ਸਮਾਂ ਬੀਤਦਾ ਗਿਆ ਨੇਕ ਆਪਣੇ ਘਰ ਦੇ ਵੇਹੜੇ ’ਚੋਂ ਨਿੱਕੀਆਂ ਨਿੱਕੀਆਂ ਪੁਲਾਘਾਂ ਪੁੱਟਦਾ ਵੱਡਾ ਹੁੰਦਾ ਗਿਆ ਤੇ ਮਾਂ ਬਾਪ ਨੇ ਪੜ੍ਹਨ ਲਈ ਸਕੂਲ ਪਾ ਦਿੱਤਾ। ਨੇਕ ਨੇ ਆਪਣੀ ਬਾਰਵੀਂ ਜਮਾਤ ਦੀ ਮੁੱਢਲੀ ਪੜ੍ਹਾਈ ਪਿੰਡ ਜ਼ੋੜੇ ਉਪਲਾਂ ਦੇ ਸਰਕਾਰੀ ਸਕੂਲ ਵਿੱਚ ਹੀ ਪੂਰੀ ਕੀਤੀ ਅਤੇ ਪੜਨ ਦੇ ਨਾਲ ਨਾਲ ਗੀਤ ਲਿਖਣ ਦੀ ਚੇਟਕ ਵੀ ਲੱਗ ਗਈ ਤੇ ਨੇਕ ਨੇ ਅਨੇਕਾਂ ਹੀ ਸੁਪਰਹਿੱਟ ਗੀਤ ਲਿਖੇ। ਨੇਕ ਨੇ ਆਪਣਾ ਪਹਿਲਾ ਗੀਤ ਕੇ.ਐਸ. ਮੱਖਣ ਦੀ ਅਵਾਜ਼ ਵਿੱਚ ਰਿਕਾਰਡ ਕਰਵਾਇਆ।ਪਰ ਇਸ ਸ਼ੁਰੂਆਤੀ ਦੌਰ ਵਿੱਚ ਨੇਕ ਆਪਣੀ ਚੰਗੀ ਪਹਿਚਾਣ ਨਾ ਬਣਾ ਸਕਿਆ ਅਤੇ ਨੇਕ ਨੇ ਆਪਣੀ ਵੱਖਰੀ ਪਛਾਣ ਬਣਾਉਣ ਲਈ ਹੋਰ ਮਿਹਨਤ ਸ਼ੁਰੂ ਕੀਤੀ ਅਤੇ ਆਪਣੀ ਖਾਸ ਪਹਿਚਾਣ ਲਈ ਆਪਣੇ ਨਾਮ ਦੇ ਨਾਲ ਬਰੰਗ ਸ਼ਬਦ ਲਗਾ ਲਿਆ ਅਤੇ ਨੇਕ ਤੋਂ ਨੇਕ ਬਰੰਗ ਬਣ ਗਿਆ।ਫਿਰ ਇੱਕ ਦਿਨ ਨੇਕ ਦੀ ਪਹਿਚਾਣ ਸੀਰਾ ਜ਼ਸਵੀਰ ਨਾਲ ਹੋਈ ਸੀਰਾ ਜ਼ਸਵੀਰ ਦੀ ਅਵਾਜ਼ ਵਿੱਚ ਨੇਕ ਦਾ ਲਿਖਿਆ ਹੋਇਆ ਗੀਤ ’’ ਸਾਡਾ ਕੀ ਬਣੂਗਾ ਕੁੱਝ ਸੋਚ ਨੀ’’ ਰਿਕਾਰਡ ਹੋ ਕੇ ਮਾਰਕਿਟ ਵਿੱਚ ਆਇਆ ਤਾਂ ਇਸ ਗੀਤ ਨੇ ਚਾਰੇ ਪਾਸੇ ਧੁੰਮਾ ਪਾ ਦਿੱਤੀਆਂ ਤੇ ਇਹ ਗੀਤ ਹਰ ਪਾਸੇ ਗੂੰਜਣ ਲੱਗ ਇਸ ਗੀਤ ਨੇ ਨੇਕ ਬਰੰਗ ਨੂੰ ਫਰਸ਼ ਤੋਂ ਅਰਸ਼ ਤੇ ਪਹੁੰਚਾ ਦਿੱਤਾ।ਇਸ ਗੀਤਾ ਤੋਂ ਉਸਨੂੰ ਅਜਿਹਾ ਹੌਸਲਾਂ ਮਿਲਿਆ ਕਿ ਫਿਰ ਕਦੇ ਵਾਪਸ ਮੁੜ ਕੇ ਨਹੀਂ ਵੇਖਿਆ ਅਤੇ ਤਰੱਕੀ ਦੇ ਰਾਹ ਵੱਲ ਵੱਧਦਾ ਗਿਆ।ਨੇਕ ਬਰੰਗ ਹੁਣ ਤੱਕ ਤਕਰੀਬਨ 240 ਦੇ ਕਰੀਬ ਗੀਤ ਲਿੱਖ ਚੁੱਕਿਆ ਹੈ ਅਤੇ ਅਨੇਕਾਂ ਹੀ ਸੁਪਰਹਿੱਟ ਗੀਤਾ ਦਰਸ਼ਕਾਂ ਦੀ ਝੌਲ ਵਿੱਚ ਪਾ ਚੁੱਕਾ ਹੈ ਜਿਨ੍ਹਾਂ ਵਿੱਚੋਂ ਬਹੁ-ਚਰਚਿਤ ’’ਸਾਡਾ ਕੀ ਬਣੂਗਾ ਕੁੱਝ ਸੋਚ ਨੀ (ਸੀਰਾ ਜ਼ਸਵੀਰ), ਖਤਾਂ ਦੇ ਟੁਕੜੇ ਦੋ ਕਰਕੇ (ਕਲੇਰ ਕੰਠ), ਸੰਗਦੀ-ਸੰਗਦੀ (ਕੁਲਵਿੰਦਰ ਬਿੱਲਾ), ਚੰਨ ਵਰਗਾ (ਸੰਗਰਾਮ), ਸਵਾਲ ਤਾਂ ਬੜੇ ਨੇ (ਸੰਗਰਾਮ) ਅਤੇ ਕਾਫੀ ਹੋਰ। ਨੇਕ ਨੂੰ ਇੱਥੋ ਤੱਕ ਪਹੁੰਚਉਣ ਲਈ ਸ. ਗੁਰਦਿਆਲ ਸਿੰਘ ਨੇ ਵੱਧ ਤੋਂ ਵੱਧ ਸਾਥ ਅਤੇ ਹੌਸਲਾ ਦਿੱਤਾ ਜ਼ੋ ਅੱਜ਼ ਇਸ ਦੁਨਆਂ ਨੂੰ ਅਲਵਿਦਾ ਕਹਿ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਨੇ।ਆਊ ਆਪਾਂ ਵੀ ਇਸ ਮਾਣ-ਮੱਤੇ ਗੀਤਕਾਰ ਨੂੰ ਹੌਸਲਾਂ ਦਈਏ ਅਤੇ ਦੁਆ ਕਰੀਏ ਕਿ ਪ੍ਰਮਾਤਮਾ ਸਾਡੇ ਇਸ ਨਿਮਾਣੇ ਜਿਹੇ ਗੀਤਕਾਰ ਨੂੰ ਸਦਾ ਚੜ੍ਹਦੀ ਕਲਾਂ ਵਿੱਚ ਰੱਖੇ ਅਤੇ ਹੋਰ ਚੰਗੇ ਗੀਤ ਲਿਖਣ ਦਾ ਮਾਣ ਬਖਸ਼ੇ।
Home »
Personality
» ਪੰਜਾਬੀ ਗੀਤਕਾਰੀ ਚ ਚਰਚਿੱਤ ਨਾਮ ਨੇਕ ਬਰੰਗ - ਵਿਕਰਮ ਸਿੰਘ ਵਿੱਕੀ
ਪੰਜਾਬੀ ਗੀਤਕਾਰੀ ਚ ਚਰਚਿੱਤ ਨਾਮ ਨੇਕ ਬਰੰਗ - ਵਿਕਰਮ ਸਿੰਘ ਵਿੱਕੀ
Written By Unknown on Monday, 13 January 2014 | 23:14

Labels:
Personality

0 comments:
Speak up your mind
Tell us what you're thinking... !