ਪੰਜਾਬ ਤੇ ਪੰਜਾਬੀ ਸਿਨੇਮਾਂ ਦਿਨੋ ਦਿਨ ਨਵੇ-ਨਵੇ ਤਜ਼ਰਬਿਆਂ ਦਾ ਹਾਣੀ ਹੁੰਦਾ ਜਾਂ ਰਿਹਾ । ਪੰਜਾਬੀ ਸਿਨੇਮਾ ਅੱਜ਼ਕੱਲ ਪੂਰੀ ਬੁਲੰਦੀਆਂ ਨੂੰ ਛੂਹ ਰਿਹਾ । ਜਿਥੇ ਪੰਜਾਬੀ ਫ਼ਿਲਮਾਂ ਬਾਲੀਵੁੱਡ ਦੀਆਂ ਫ਼ਿਲਮਾਂ ਨੂੰ ਟੱਕਰ ਦੇ ਰਹੀਆਂ ਹਨ । ਉਥੇ ਹੀ ਪੰਜਾਬ ਦੇ ਕਈ ਕਸਬਿਆਂ ਤੇ ਸ਼ਹਿਰਾਂ ਵਿੱਚ ਪੰਜਾਬੀ ਫ਼ਿਲਮਾਂ ਦੀ ਸ਼ੂਟਿੰਗ ਪੂਰੇ ਜ਼ੋਰਾ-ਸ਼ੋਰਾ ਨਾਲ ਚੱਲ ਰਹੀ ਹੈ । ਜਿਥੇ ਪੰਜਾਬੀ ਸਿਨੇਮੇ ਵਿੱਚ ਕਾਮੇਡੀ ਦਾ ਦੌਰ ਚੱਲ ਰਿਹਾ ਸੀ ਤੇ ਹੁਣ ਪੰਜਾਬੀ ਸਿਨੇਮੇ ਵਿੱਚ ਨਵੇ ਤੇ ਮਿਆਰੀ ਵਿਸ਼ੇ ਤੇ ਫਿਲਮਾਂ ਸਾਹਮਣੇ ਲਿਆਉਣ ਲਈ ਵੀ ਕਈ ਨਿਰਦੇਸ਼ਕ ਵਿਸ਼ੇਸ਼ ਪਹਿਲ ਕਦਮੀ ਕਰ ਰਹੇ ਹਨ ਤੇ ਪੰਜਾਬੀ ਫ਼ਿਲਮਾਂ ਨੂੰ ਹੋਰ ਬੁਲੰਦੀਆਂ ਤੇ ਲੈ ਜਾਣ ਵਿੱਚ ਜੁੱਟੇ ਹੋਏ ਹਨ । ਉਨਾਂ ਹੀ ਨਿਰਦੇਸ਼ਕਾ ਵਿੱਚ ਇੱਕ ਹੋਰ ਨਾਮ ਜੁੜਿਆਂ ਹੈ ਨਿਰਦੇਸ਼ਕ ਰਾਜ਼ਵਿੰਦਰ ਰਾਜ਼ਾ ਦਾ ਤੇ ਡਾਇਰੈਕਟਰ ਰਾਜ਼ਵਿੰਦਰ ਰਾਜ਼ਾ ਨਾਲ ਹੋਈ ਮੁਲਾਕਾਤ ਦੇ ਕੁੱਝ ਅੰਸ਼ --------
ਪ੍ਰ - ਸਭ ਤੋ ਪਹਿਲਾ ਤਾਂ ਆਪਣੇ ਡਾਇਰੈਕਟਰ ਖੇਤਰ ਵੱਲ ਆਉਣ ਦੇ ਸਬੱਬ ਬਾਰੇ ਦੱਸੋ।
ਉ - ਡਾਇਰੈਕਟਰ ਬਣਨ ਦੇ ਸਬੱਬ ਬਾਰੇ ਇਹੀ ਕਿ ਬਚਪਨ ਤੋ ਹੀ ਫ਼ਿਲਮੀ ਲਾਈਨ ਵੱਲ ਬਹੁਤ ਰੁਝਾਨ ਰਿਹਾ । ਕੁੱਝ ਵੱਖਰਾ ਕਰਨ ਦੀ ਤਮੰਨਾਂ ਸੀ ਦਿਲ ਵਿੱਚ ਤੇ ਫਿਰ ਮੈ ਸਵ. ਜਸਪਾਲ ਭੱਟੀ ਫ਼ਿਲਮ ਸਕੂਲ ਵਿੱਚ ਦਾਖਲਾ ਲਿਆਂ ਤੇ ਉਥੋ ਮੈ ਡਾਇਰੈਕਸ਼ਨ , ਕੈਮਰਾ ਤੇ ਰਾਈਟਿੰਗ ਦਾ ਡਿਪਲੋਮਾ ਕੀਤਾ ਤੇ ਭੱਟੀ ਸਾਬ੍ਹ ਨਾਲ ਕਾਫ਼ੀ ਕੰਮ ਕੀਤਾ। ਉਨ੍ਹਾਂ ਦੀਆਂ ਸ਼ੌਟ ਫ਼ਿਲਮਾਂ ਐਜ਼-ਏ ਡਾਇਰੈਕਟਰ ,ਕੈਮਰਾ ਮੈਂਨ ਸ਼ੂਟ ਕੀਤੀਆਂ । ਉਸ ਤੋ ਬਾਅਦ 100/ 150 ਦੇ ਕਰੀਬ ਮਿਊਜ਼ਿਕ ਵੀਡੀਉ ਕੀਤੇ ਤੇ ਫ਼ਿਰ ਸਭ ਤੋ ਪਹਿਲੀ ਫ਼ਿਲਮ ‘ ਭੋਲਾ 009 ’ ਕੀਤੀ । ਕਈ ਐਂਡ ਫ਼ਿਲਮਾਂ ਵੀ ਕੀਤੀਆਂ । ਫਿਰ ਫ਼ਿਲਮ ‘ ਜੱਟਸ ਇੰਨ ਗੋਲਮਾਲ ’ ਕਰਨ ਤੋ ਬਾਅਦ ਹੁਣ ਨਵੀ ਫ਼ਿਲਮ ‘ ਜੱਟ ਰਿਸਕੀ ’ ਕਰ ਰਿਹਾ ।
ਪ੍ਰ - ਕਿਸ ਥੀਮ ਤੇ ਅਧਾਰਤ ਹੈ ਫ਼ਿਲਮ ‘ ਜੱਟ ਰਿਸਕੀ ’
ਉ - ਫ਼ਿਲਮ ‘ ਜੱਟ ਰਿਸਕੀ ’ ਇਹ ਇੱਕ ਬਹੁਤ ਵਧੀਆਂ ਸਟੋਰੀ ਹੈ। ਇਹ ਅੱਜ਼ ਦੀਆਂ ਫ਼ਿਲਮਾਂ ਨਾਲੋ ਹੱਟਕੇ ਹੈ । ‘ ਜੱਟ ਰਿਸਕੀ ’ ਇੱਕ ਫੁੱਲ ਐਕਸ਼ਨ ਕਾਮੇਡੀ ਫ਼ਿਲਮ ਹੈ। ਫ਼ਿਲਮ ਵਿੱਚ ਫੁੱਲ ਐਕਸ਼ਨ ਹੈਗਾ । ਕਾਮੇਡੀ ਬਹੁਤ ਹੈਗੀ ਏ । ਜੋ ਦਰਸ਼ਕਾਂ ਦਾ ਖੂਬ ਮੰਨੋਰੰਜ਼ਨ ਕਰੇਗੀ । ਇਹਦੇ ਵਿੱਚ ਇੱਕ ਜੁਗਨੀ ਨਾਮ ਦਾ ਕਰੈਕਟਰ ਹੈ ਜੁਗਨੀ ਨਾਲ ਚਾਰ ਕਰੈਕਟਰਾਂ ਨੂੰ ਲੈ ਕੇ ਕੀ - ਕੀ ਝੁਮੇੈੇਲੈੇ ਹੁੰਦੇ ਨੇ । ਕੁੱਲ ਮਿਲਾਕੇ ਫੁੱਲ ਇਨਟੇੈਨਮੈਂਟ ਕਾਮੇਡੀ ਐਕਸ਼ਨ ਹੈਗਾ ।
ਪ੍ਰ - ਫ਼ਿਲਮ ਦਾ ਕੋਈ ਖਾਸ ਆਕਰਸ਼ਨ ।
ਉ - ਫ਼ਿਲਮ ਦਾ ਖਾਸ ਆਕਰਸ਼ਨ ਇਹੀ ਕਿ ਇਹ ਫ਼ਿਲਮ ਜੋ ਹੁਣ ਤੱਕ ਆਈਆਂ ਸਾਰੀਆਂ ਫ਼ਿਲਮਾਂ ਤੋ ਹੱਟਕੇ ਫ਼ਿਲਮ ਹੈ। ਫ਼ਿਲਮ ਰਾਹੀ ਅਸੀ ਕਈ ਮੈਸੇਜ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਰਾਬ ਦੇ ਸੇਵਨ ਕਾਰਨ ਸਾਡੇ ਫ਼ਿਲਮ ਦੇ ਕਰੈਕਟਰਾਂ ਦੀ ਜਿੰਦਗੀ ਵਿੱਚ ਕਿਹੜੀਆਂ -ਕਿਹੜੀਆਂ ਘਟਨਾਵਾਂ ਦਾ ਸਾਹਮਣਾਂ ਕਰਨਾਂ ਪੈਦਾ ਹੈ ਤੇ ਇਹੀ ਘਟਨਾਵਾਂ ਕਰਕੇ ਫ਼ਿਲਮ ਦੇ ਕਰੈਕਟਰ ਬੀਨੂੰ ਢਿੱਲੋ ਨੂੰ ਆਪਣੇ ਵਿਆਹ ਲਈ ਕਿੰਨੀਆਂ ਮੁਸ਼ਕਿਲਾ ਦਾ ਸਾਹਮਣਾਂ ਕਰਨਾਂ ਪੈਦਾ ਹੈ। ਸ਼ਰਾਬ ਨੂੰ ਲੈ ਕੇ ਮੈਸੇਜ਼ ਦਿੱਤਾ ਗਿਆਂ ਹੈ। ਉਮੀਦ ਕਰਦੇ ਆਂ ਦਰਸ਼ਕ ਖੂਬ ਪਸੰਦ ਕਰਨਗੇ।
ਪ੍ਰ - ਫ਼ਿਲਮ ਦੀ ਬਾਕੀ ਟੀਮ ਬਾਰੇ ਵੀ ਦੱਸੋ।
ੳ - ਫ਼ਿਲਮ ਦੇ ਸੁਖਵਿੰਦਰ ਚੀਮਾਂ ਜੀ ਪ੍ਰਡਿਊੁਸਰ ਹਨ । ਹੀਰੋ ਜ਼ੈਜ਼ੀ ਬੀ, ਹੀਰੋਇੰਨ ਸੁਰਵੀਨ ਚਾਵਲਾ ਦੇ ਨਾਲ ਬੀਨੂੰ ਢਿੱਲੋ , ਬੀ. ਐਨ . ਸ਼ਰਮਾਂ , ਜਸਵਿੰਦਰ ਭੱਲਾ , ਸਰਦਾਰ ਸੋਹੀ , ਕਰਮਜੀਤ ਅਨਮੋਲ , ਰੀਆਂ ਸਿੰਘ , ਸੰਜੇ ਮਿਸ਼ਰਾਂ , ਸੰਘਾ, ਆਦਿ ਕਰੈਕਟਰ ਪਲੈਅ ਕਰ ਰਹੇ ਹਨ। ਸਟੋਰੀ , ਸਕਰੀਨ ਪਲੈਅ ਤੇ ਡਾਇਰੈਕਸ਼ਨ ਮੇਰੀ ਹੈ। ਡਾਇਲਾਗ ਅੰਬਰ ਨੇ ਲਿਖੇ ਹਨ। ਕੈਮਰਾਂ ਮੈਂਨ ਮਿਲਾਪ ਕੋਹਲ ਹੈ ਤੇ ਐਕਸ਼ਨ ਮਾਸਟਰ ਹੈ ਪ੍ਰਵੇਜ਼ ਸ਼ੈਕ ।
ਪ੍ਰ - ਪੰਜਾਬੀ ਫਿਲਮਾਂ ਵਿੱਚ ਅੱਜ਼ ਕੱਲ ਵੰਲਗਰ ਭਾਸ਼ਾ ਦੀ ਵਰਤੋ ਹੋ ਰਹੀ ਹੈ । ਕਿੰਨੀ ਕੁ ਸਹਾਈ ਰਹਿਣਗੀਆਂ ਪੰਜਾਬੀ ਸਿਨੇਮੇ ਲਈ ਵੰਲਗਰ ਕਾਮੇਡੀ ਫ਼ਿਲਮਾਂ ।
ਉ - ਪੰਜਾਬੀ ਸਿਨੇਮਾਂ ਇੱਕ ਪਾਸੇ ਗਰੌ ਤਾਂ ਕਰ ਰਿਹਾ । ਪਰ ਹੁਣ ਇੱਕ ਥੀਮ ਤੇ ਫਿਲਮਾਂ ਬਣ ਰਹੀਆਂ । ਹੁਣ ਦੇਖੋ ਕਈ ਫਿਲਮਾਂ ਵਿੱਚ ਵੰਲਗਰ ਕਾਮੇਡੀ ਜਿਆਦਾ ਵਰਤੀ ਜਾਂ ਰਹੀ ਹੈ। ਸਾਫ ਸੁਥਰੀ ਕਾਮੇਡੀ ਨਹੀ ਹੁੰਦੀ । ਡਬਲ ਮੀਨੀਗ ਵਾਲੇ ਡਾਇਲਾਗ ਵਰਤੋ ਕਰਦੇ ਹਨ ਤੇ ਪਰਿਵਾਰ ਫਿਲਮਾਂ ਤੋ ਦੂਰ ਹੁੰਦੇ ਜਾਂ ਰਹੇ ਹਨ। ਬਸ ਏਹੀ ਆ ਕੇ ਵੰਲਗਰ ਭਾਸ਼ਾ ਤੇ ਲੌੜ ਤੋ ਵੱਧ ਨਾਂ ਬਣਨ ਪੰਜਾਬੀ ਫਿਲਮਾਂ ਤਾਂ ਹੀ ਪੰਜਾਬੀ ਸਿਨੇਮਾਂ ਹੋਰ ਤਰੱਕੀ ਕਰਨ ਵਿੱਚ ਸਹਾਈ ਹੋਵੇਗਾ । ਤੇ ਸਾਡੀ ਫ਼ਿਲਮ ਵਿੱਚ ਕੋਈ ਵੰਲਗਰ ਕਾਮੇਡੀ ਨਹੀ ਹੈਗੀ ਪੂਰੀ ਪਰਿਵਾਰਕ ਫ਼ਿਲਮ ਹੈ ‘ ਜੱਟ ਰਿਸਕੀ ’ ।
ਐਕਸ਼ਨ ਕਾਮੇਡੀ ਆਂ ਤੇ ਅਸੀ ਇੱਕ ਵੀ ਡਾਇਲਾਗ ਨਹੀ ਰੱਖਿਆਂ ਜੋ ਪੰਜਾਬੀਅਤ ਦੇ ਖਿਲਾਫ਼ ਹੋਵੇ। ਅਸੀ ਇਹੀ ਸੋਚ ਕੇ ਫ਼ਿਲਮ ਬਣਾ ਰਹੇ ਕਿ ਸਾਡੀ ਆਪਣੀ ਫੰੈਮਿਲੀ ਨੇ ਸਾਡੀਆਂ ਧੀਆਂ , ਭੈਣਾਂ ਨੇ ਫ਼ਿਲਮ ਦੇਖਣ ਆਉਣਾ । ਇੱਕ ਸਾਫ਼ ਸੁਥਰੀ ਕਾਮੇਡੀ ਐਕਸ਼ਨ ਫ਼ਿਲਮ ਹੈ ‘ ਜੱਟ ਰਿਸਕੀ ’ ।
ਪ੍ਰ - ਇਸ ਤੋ ਇਲਾਵਾ ਨਵੇ ਪ੍ਰੋਜੈਕਟ ਬਾਰੇ।
ਉ - ਇਸ ਤੋ ਇਲਾਵਾ ਦੋ ਤਿੰਨ ਪ੍ਰੋਜੈਕਟ ਹੈਗੇ ਨੇ । ‘ ਜੱਟ ਰਿਸਕੀ ’ ਦੀ ਸ਼ੂਟਿੰਗ ਮੁਕੰਮਲ ਕਰਨ ਤੋ ਬਾਅਦ ਇੱਕ ਪ੍ਰੋਜੈਕਟ ਅਪ੍ਰੈਲ ਚ੍ਹ ਰੁਮਾਟਿਂਕ ਲਵ ਸਟੋਰੀ ਤੇ ਫ਼ਿਲਮ ਸ਼ੁਰੂ ਕਰ ਰਹੇ ਹਾਂ। ਬਾਕੀ ਕਈ ਪ੍ਰੋਜੈਕਟਾਂ ਦੀ ਗੱਲ ਚੱਲ ਰਹੀ ਹੈ । ਜੋ ਸਮਾਂ ਆਉਣ ਤੇ ਤੁਹਾਡੇ ਨਾਲ ਸਾਝੇ ਕਰਾਗੇ ।


0 comments:
Speak up your mind
Tell us what you're thinking... !