ਬੈੱਸਟ ਫਰੈਂਡ
ਕੱਟੇ ਆਪਣੀ ਬਣੀ ਹਰੇਕ ਬੰਦਾ, ਖਾਤਿਰ ਕਿਸੇ ਦੀ ਭਲਾ ਹੈ ਕੌਣ ਮਰਦਾ।
ਕੁਝ ਕਰਨ ਦੀ ਭਲਾ ਕੀ ਲੋੜ ਉਹਨੂੰ,ਜਿਹਦਾ ਰੱਬ ਦੇ ਆਸਰੇ ਜਾਏ ਸਰਦਾ।
ਪਿਉ ਪੁੱਤ ਵਿੱਚ ਰਹੀ ਨਾ ਸ਼ਰਮ ਕੋਈ,ਮਾਂ ਧੀ ‘ਚ ਰਿਹਾ ਨਾ ਕੋਈ ਪਰਦਾ।
ਹੁੰਦੇ ‘ਚੋਹਲੇ’ ਦੇ ਬੈੱਸਟ ਫਰੈਂਡ ਸੀ ਉਹ,ਯਾਦ ਜਿਨ੍ਹਾਂ ਨੂੰ ਰਹੇ ‘ਰਮੇਸ਼’ਕਰਦਾ।
ਬੇਈਮਾਨੀ
ਗੱਲ ਰਹੀ ਨਾ ਦੀਨ ਇਮਾਨ ਵਾਲੀ,ਬੇਈਮਾਨੀ ਦੀ ਹੋਈ ਹੈ ਸਿਖਰ ਬਾਬਾ।
ਭਲੇਮਾਨਸ ਦੀ ਪੁੱਛ ਪ੍ਰਤੀਤ ਕੋਈ ਨਾ,ਲੰਡੇ ਲੁਚੇ ਦਾ ਹੁੰਦਾ ਹੈ ਜਿਕਰ ਬਾਬਾ।
ਪੈਂਦਾ ਝੂਠ ਦਾ ਦੇਖਿਆ ਮੁੱਲ ਪੂਰਾ,ਕੀਮਤ ਸੱਚ ਦੀ ਹੋਈ ਹੈ ਸਿਫ਼ਰ ਬਾਬਾ।
ਭਾਰਤ ਦੇਸ਼ ਮਹਾਨ ਦਾ ਬਣੂੰਗਾ ਕੀ,ਇਸ ਗੱਲ਼ ਦਾ‘ਚੋਹਲੇ’ਨੂੰ ਫ਼ਿਕਰ ਬਾਬਾ।
ਬੁਰੀ ਸੰਗਤ
ਨਿਕਲ ਆਵੇ ਜੇ ਕਿਤੇ ਔਲਾਦ ਮਾੜੀ,ਬਣੇ ਬਦਨਾਮੀ ਦਾ ਉਹ ਸਬੱਬ ਇੱਕ ਦਿਨ।
ਮਾੜੇ ਚੰਗੇ ਦਾ ਦੇਣਾ ਹਿਸਾਬ ਪੈਂਦਾ,ਲੇਖਾ ਮੰਗਦਾ ਜਦੋਂ ਹੈ ਰੱਬ ਇਕ ਦਿਨ।
ਬੁਰੇ ਬੰਦੇ ਦੀ ਸੰਗਤ ਵੀ ਬੁਰੀ ਹੁੰਦੀ,ਪਾ ਕੇ ਰੱਖਦੀ ਬੰਦੇ ਨੂੰ ਜੱਬ ਇੱਕ ਦਿਨ।
ਔਤ ਬੰਦੇ ਦੀ ਜ਼ਮੀਨ ਜਾਇਦਾਦ‘ਚੋਹਲਾ’, ਲੈਂਦੇ ਹਨ ਸ਼ਰੀਕ ਹੀ ਦੱਬ ਇੱਕ ਦਿਨ।
ਕੱਟੇ ਆਪਣੀ ਬਣੀ ਹਰੇਕ ਬੰਦਾ, ਖਾਤਿਰ ਕਿਸੇ ਦੀ ਭਲਾ ਹੈ ਕੌਣ ਮਰਦਾ।
ਕੁਝ ਕਰਨ ਦੀ ਭਲਾ ਕੀ ਲੋੜ ਉਹਨੂੰ,ਜਿਹਦਾ ਰੱਬ ਦੇ ਆਸਰੇ ਜਾਏ ਸਰਦਾ।
ਪਿਉ ਪੁੱਤ ਵਿੱਚ ਰਹੀ ਨਾ ਸ਼ਰਮ ਕੋਈ,ਮਾਂ ਧੀ ‘ਚ ਰਿਹਾ ਨਾ ਕੋਈ ਪਰਦਾ।
ਹੁੰਦੇ ‘ਚੋਹਲੇ’ ਦੇ ਬੈੱਸਟ ਫਰੈਂਡ ਸੀ ਉਹ,ਯਾਦ ਜਿਨ੍ਹਾਂ ਨੂੰ ਰਹੇ ‘ਰਮੇਸ਼’ਕਰਦਾ।
ਬੇਈਮਾਨੀ
ਗੱਲ ਰਹੀ ਨਾ ਦੀਨ ਇਮਾਨ ਵਾਲੀ,ਬੇਈਮਾਨੀ ਦੀ ਹੋਈ ਹੈ ਸਿਖਰ ਬਾਬਾ।
ਭਲੇਮਾਨਸ ਦੀ ਪੁੱਛ ਪ੍ਰਤੀਤ ਕੋਈ ਨਾ,ਲੰਡੇ ਲੁਚੇ ਦਾ ਹੁੰਦਾ ਹੈ ਜਿਕਰ ਬਾਬਾ।
ਪੈਂਦਾ ਝੂਠ ਦਾ ਦੇਖਿਆ ਮੁੱਲ ਪੂਰਾ,ਕੀਮਤ ਸੱਚ ਦੀ ਹੋਈ ਹੈ ਸਿਫ਼ਰ ਬਾਬਾ।
ਭਾਰਤ ਦੇਸ਼ ਮਹਾਨ ਦਾ ਬਣੂੰਗਾ ਕੀ,ਇਸ ਗੱਲ਼ ਦਾ‘ਚੋਹਲੇ’ਨੂੰ ਫ਼ਿਕਰ ਬਾਬਾ।
ਬੁਰੀ ਸੰਗਤ
ਨਿਕਲ ਆਵੇ ਜੇ ਕਿਤੇ ਔਲਾਦ ਮਾੜੀ,ਬਣੇ ਬਦਨਾਮੀ ਦਾ ਉਹ ਸਬੱਬ ਇੱਕ ਦਿਨ।
ਮਾੜੇ ਚੰਗੇ ਦਾ ਦੇਣਾ ਹਿਸਾਬ ਪੈਂਦਾ,ਲੇਖਾ ਮੰਗਦਾ ਜਦੋਂ ਹੈ ਰੱਬ ਇਕ ਦਿਨ।
ਬੁਰੇ ਬੰਦੇ ਦੀ ਸੰਗਤ ਵੀ ਬੁਰੀ ਹੁੰਦੀ,ਪਾ ਕੇ ਰੱਖਦੀ ਬੰਦੇ ਨੂੰ ਜੱਬ ਇੱਕ ਦਿਨ। ਔਤ ਬੰਦੇ ਦੀ ਜ਼ਮੀਨ ਜਾਇਦਾਦ‘ਚੋਹਲਾ’, ਲੈਂਦੇ ਹਨ ਸ਼ਰੀਕ ਹੀ ਦੱਬ ਇੱਕ ਦਿਨ।
ਰਮੇਸ਼ ਬੱਗਾ ਚੋਹਲਾ
#1348/17/1,
ਗਲੀ ਨੰ:8,ਹੈਬੋਵਾਲ ਖੁਰਦ
ਲੁਧਿਆਣਾ
ਮੋਬ:9463132719

0 comments:
Speak up your mind
Tell us what you're thinking... !