ਪਤਨੀ ਦੀ ਖ਼ੁਸ਼ੀ
ਪਾਤਰ ਪਤਨੀ ਦੀ ਖ਼ੁਸ਼ੀ ਦਾ ਜੇ ਬਣਨਾ,ਉਸ ਦੇ ਪੇਕੇ ਦੀ ਸਿਫ਼ਤ ਸਲਾਹ ਕਰੀਏ।
ਪਾਣੀ ਮੰਗੇ ਤਾਂ ਦੁੱਧ ਗਿਲਾਸ ਭਰੀਏ,ਉਸ ਦੀ ਸਿਹਤ ਦੀ ਪੂਰੀ ਪਰਵਾਹ ਕਰੀਏ।
ਖ਼ੁਸ਼ ਹੁੰਦੀ ਜੇ ਬਲਦ ਨੂੰ ਗਾਂ ਕਹਿ ਕੇ, ਆਪਣੇ ਆਪ ਨੂੰ ਪੇਸ਼ ਗਵਾਹ ਕਰੀਏ।
ਜਿਹੜੇ ਸੂਟ ‘ਤੇ ਆ ਜੇ ਦਿਲ ਉਸ ਦਾ,‘ਚੋਹਲਾ’ ਉਸ ਦਾ ਕਦੇ ਨਾ ਭਾਅ ਕਰੀਏ।
-
ਟਾਇਮ
ਟਾਇਮ ਸਰਕਾਰ ਦਾ ਲੱਗੇ ਜੇ ਨਿੱਜੀ ਲੇਖੇ,ਉਸ ਨੂੰ ਫਰਲੋ ਦਾ ਦਿੰਦੇ ਨੇ ਨਾਮ ਮੀਆਂ।
ਫਰਲੋ ਮਾਰ ਕੇ ਆਉਂਦੇ ਕਈ ਰਾਸ ਕਾਰਜ,ਤਾਹੀਉਂ ਮਾਰਦੇ ਮੁਲਾਜ਼ਮ ਨੇ ਆਮ ਮੀਆਂ।
ਫ਼ਾਇਦਾ ਲੈਣ ਤੋਂ ਰਹੇ ਨਾ ਕਦੇ ਫਾਡੀ,ਜਿਸ ਦੀ ਸਾਹਬ ਦੇ ਨਾਲ ਸਲਾਮ ਮੀਆਂ।
‘ਚੋਹਲੇ’ਵਾਲੇ ਨੂੰ ਲੱਗੀ ਹੈ ਚਾਟ ਇਸ ਦੀ,ਨਾਮ ‘ਬੱਗੇ’ ਦਾ ਹੋਇਆ ਬਦਨਾਮ ਮੀਆਂ।
ਵਾਇਆ ਬਠਿੰਡਾ
ਅੱਡੇ ਆਸ਼ਕੀ ਦੇ ਬਣ ਕੇ ਰਹਿ ਗਏ ਨੇ,ਬਹੁਤੇ ਕਾਲਜ ਅਤੇ ਸਕੂਲ ਅੱਜਕ੍ਹੱਲ।
ਉਸਤਾਦ ਲੋਕਾਂ ਦੀ ਸੁਣੇ ਨਾ ਗੱਲ ਕੋਈ,ਪਾੜ੍ਹੇ ਪਾੜ੍ਹੀਆਂ ਹੁਕਮ ਅਦੂਲ ਅੱਜਕੱਲ੍ਹ।
ਲੱਗਾ ਕੰਨ ਦੇ ਨਾਲ ਮੋਬਾਇਲ ਹੁੰਦਾ,ਫ਼ੈਸ਼ਨ ਕਰਦੇ ਨੇ ਊਲ-ਜਲੂਲ ਅੱਜਕੱਲ੍ਹ।
ਵਰਤ ‘ਵਾਏ ਬਠਿੰਡੇ’ ਦੀ ਜੁਗਤ ‘ਚੋਹਲਾ’,ਹੋਣਾ ਲੋਚਦੇ ਹਨ ਮਕਬੂਲ ਅੱਜਕੱਲ੍ਹ।

ਰਮੇਸ਼ ਬੱਗਾ ਚੋਹਲਾ
#1346/17/1
ਗਲੀ ਨੰ:8 ਹੈਬੋਵਾਲ ਖੁਰਦ
ਲੁਧਿਆਣਾ
ਮੋਬ:9463132719

0 comments:
Speak up your mind
Tell us what you're thinking... !