ਆਈ ਇਲੈਕਸ਼ਣ ਸਟੇਟ ਅਸੈਂਬਲੀ ਦੀ, ਤੋਲਣ ਲੱਗੇ ਨੇ ਲੀਡਰ 'ਪਰ' ਮੀਆਂ।
ਸਾਰੇ ਬੈਠਕੇ ਇਹੋ ਵੀਚਾਰ ਕਰਦੇ, ਕਿਵੇਂ ਹੋਵੇ ਇਹ ਮੋਰਚਾ ‘ਸਰ’ ਮੀਆਂ।
ਚਾਹਵਾਨ ਟਿਕਟਾਂ ਦੇ ਭਰਕੇ ਥੈਲੀਆਂ ਨੂੰ, ਪਹੁੰਚਾਉਣ ਲਗੇ ਨੇ ਲੀਡਰ ਦੇ ਘਰ ਮੀਆਂ।
ਕੁਝ ਇਲਾਕੇ 'ਚੋਂ ਸਮੱਰਥਕ ਕਰ ਇਕੱਠੇ, ਹਾਈ ਕਮਾਨ ਦੇ ਪਹੁੰਚੇ ਦਰ ਮੀਆਂ।
ਦਿਉ ਸਾਨੂੰ ਵੀ ਮੌਕਾ ਇਕ ਵਾਰੀ, ਚਾਰਾ (ਚੋਗਾ) ਅਸੀਂ ਵੀ ਲਈਏ ਕੁਝ 'ਚਰ' ਮੀਆਂ।
ਆਸ਼ੀਰਵਾਦ ਤੁਹਾਡਾ ਜੇ ਰਹੇ ਸਿਰ ਤੇ, ਕਿਰਪਾ ਤੁਹਾਡੀ ਨਾਲ ਜਾਈਏ 'ਤਰ' ਮੀਆਂ।
ਅੱਜ ਦੇ ਖੁੰਝੇ, ਨਾ ਮੁੜਕੇ ਰਾਸ ਆਉਣੇ, ਸਾਨੂੰ ਲਗਿਆ ਏਹੋ ਹੀ ਡਰ ਮੀਆਂ।
ਹਰ ਬੋਲ ਤੁਹਾਡੇ ਨੂੰ ਹੁਕਮ ਮੰਨਿਆ, ਸੀਸ ਝੁਕਾਈਏ ਤੁਹਾਡੇ ਹੀ ਦਰ ਮੀਆਂ।
ਤੁਹਾਡੇ ਇਕ ਇਸ਼ਾਰੇ ਤੇ ਕਤਲ ਕੀਤੇ, ਲਾ ਅੱਗਾਂ, ਫੂਕੇ ਲੋਕਾਂ ਦੇ ਘਰ ਮੀਆਂ।
ਫੰਡ ਪਾਰਟੀ ਦਾ ਜਮ੍ਹਾ ਕਰਵਾ ਰਹੇ ਹਾਂ, ਚਾਹ ਪਾਣੀ ਲੀਡਰਾਂ ਦਾ ਸਾਡੇ ਘਰ ਮੀਆਂ।
ਵੀਧਾਨ ਤੁਹਾਡਾ ਹੀ ਕਰਾਂਗੇ ਲਾਗੂ, ਧੱਕਾ ਸ਼ਾਹੀ' ਦੀ ਮੱਚੇਗੀ ‘ਚੜ੍ਹ’ ਮੀਆਂ।
‘ਭੁੱਕੀ’ ਡੋਡਿਆਂ ਦੇ ਘਰੇ ਅੰਬਾਰ ਲੱਗੇ, ਸ਼ਰਾਬ ਠੇਕੇ ਦੀ ਪੱਕੀ ਲਈ ਕਰ ਮੀਆਂ।
ਹਰ ਨਸ਼ੇ ਦਾ ਬੰਦੋਬਸਤ ਪੂਰਾ (ਪੱਕਾ), ਵੋਟਾਂ ‘ਚ’ ਵੰਡਾਗੇ ਘਰ-ਘਰ ਮੀਆਂ।
ਹਥੋਂ ਦਿਸੀ ਜੇ ਫਿਰ ਸੀਟ ਜਾਂਦੀ, ਕਬਜਾ ਲਵਾਂਗੇ ਬੂਥਾਂ ਤੇ ਕਰ' ਮੀਆਂ।
ਟਿਕਟ ਪਾਰਟੀ ਦਾ ਹੈ ਹੱਥ ਤੁਹਾਡੇ, ਫੈਸਲਾ ਲੈਣਾ ਸੋਚ ਕੇ (ਸਾਡੇ ਹੱਕ ‘ਚ) ਕਰ' ਮੀਆਂ।
ਭਲਾ ਏਸੇ ‘ਚ ਤੁਹਾਡਾ ਤੇ ਸਾਡਾ ਵੀ ਹੈ, ਫੈਸਲਾ ਲੈਣਾ ਛੇਤੀ ਹੀ ਕਰ ਮੀਆਂ।
ਦੂਜੀ ਪਾਰਟੀ ਵਾਲੇ ਵੀ ਸਾਨੂੰ ਬੁਲਾ ਰਹੇ ਨੇ, ਗੇੜੇ ਮਾਰ ਗਏ ਕਈ ਸਾਡੇ ਘਰ' ਮੀਆਂ।
ਅਸੀਂ ਸ਼ੁਰੂ ਤੋਂ ਤੁਹਾਡੇ ਨਾਲ ਜੁੜੇ ਹਾਂ, ਨਹੀਂ ਚਾਹੁੰਦੇ ਬਦਲਣਾ ਦਰ' ਮੀਆਂ।
ਜੇ ਤੁਸੀਂ ਸਾਨੂੰ ਟਰਕਾ (ਠੁਕਰਾ) ਦਿੱਤਾ, ਵਾਅਦਾ ਲਵਾਂਗੇ ਉਨ੍ਹਾਂ ਨਾਲ ਕਰ ਮੀਆਂ।
ਕਹੇ ‘ਸੁਰਿੰਦਰ ਸਿੰਘ’ ਟਿਕਟ ਦਿਉ ਅੱਜ ਹੀ, ਉਦਘਾਟਣ ਲਈਏ ਦਫਤਰ ਦਾ ਕਰ ਮੀਆਂ।
ਸਾਰੇ ਬੈਠਕੇ ਇਹੋ ਵੀਚਾਰ ਕਰਦੇ, ਕਿਵੇਂ ਹੋਵੇ ਇਹ ਮੋਰਚਾ ‘ਸਰ’ ਮੀਆਂ।
ਚਾਹਵਾਨ ਟਿਕਟਾਂ ਦੇ ਭਰਕੇ ਥੈਲੀਆਂ ਨੂੰ, ਪਹੁੰਚਾਉਣ ਲਗੇ ਨੇ ਲੀਡਰ ਦੇ ਘਰ ਮੀਆਂ।
ਕੁਝ ਇਲਾਕੇ 'ਚੋਂ ਸਮੱਰਥਕ ਕਰ ਇਕੱਠੇ, ਹਾਈ ਕਮਾਨ ਦੇ ਪਹੁੰਚੇ ਦਰ ਮੀਆਂ।
ਦਿਉ ਸਾਨੂੰ ਵੀ ਮੌਕਾ ਇਕ ਵਾਰੀ, ਚਾਰਾ (ਚੋਗਾ) ਅਸੀਂ ਵੀ ਲਈਏ ਕੁਝ 'ਚਰ' ਮੀਆਂ।
ਆਸ਼ੀਰਵਾਦ ਤੁਹਾਡਾ ਜੇ ਰਹੇ ਸਿਰ ਤੇ, ਕਿਰਪਾ ਤੁਹਾਡੀ ਨਾਲ ਜਾਈਏ 'ਤਰ' ਮੀਆਂ।
ਅੱਜ ਦੇ ਖੁੰਝੇ, ਨਾ ਮੁੜਕੇ ਰਾਸ ਆਉਣੇ, ਸਾਨੂੰ ਲਗਿਆ ਏਹੋ ਹੀ ਡਰ ਮੀਆਂ।
ਹਰ ਬੋਲ ਤੁਹਾਡੇ ਨੂੰ ਹੁਕਮ ਮੰਨਿਆ, ਸੀਸ ਝੁਕਾਈਏ ਤੁਹਾਡੇ ਹੀ ਦਰ ਮੀਆਂ।
ਤੁਹਾਡੇ ਇਕ ਇਸ਼ਾਰੇ ਤੇ ਕਤਲ ਕੀਤੇ, ਲਾ ਅੱਗਾਂ, ਫੂਕੇ ਲੋਕਾਂ ਦੇ ਘਰ ਮੀਆਂ।
ਫੰਡ ਪਾਰਟੀ ਦਾ ਜਮ੍ਹਾ ਕਰਵਾ ਰਹੇ ਹਾਂ, ਚਾਹ ਪਾਣੀ ਲੀਡਰਾਂ ਦਾ ਸਾਡੇ ਘਰ ਮੀਆਂ।
ਵੀਧਾਨ ਤੁਹਾਡਾ ਹੀ ਕਰਾਂਗੇ ਲਾਗੂ, ਧੱਕਾ ਸ਼ਾਹੀ' ਦੀ ਮੱਚੇਗੀ ‘ਚੜ੍ਹ’ ਮੀਆਂ।
‘ਭੁੱਕੀ’ ਡੋਡਿਆਂ ਦੇ ਘਰੇ ਅੰਬਾਰ ਲੱਗੇ, ਸ਼ਰਾਬ ਠੇਕੇ ਦੀ ਪੱਕੀ ਲਈ ਕਰ ਮੀਆਂ।
ਹਰ ਨਸ਼ੇ ਦਾ ਬੰਦੋਬਸਤ ਪੂਰਾ (ਪੱਕਾ), ਵੋਟਾਂ ‘ਚ’ ਵੰਡਾਗੇ ਘਰ-ਘਰ ਮੀਆਂ।
ਹਥੋਂ ਦਿਸੀ ਜੇ ਫਿਰ ਸੀਟ ਜਾਂਦੀ, ਕਬਜਾ ਲਵਾਂਗੇ ਬੂਥਾਂ ਤੇ ਕਰ' ਮੀਆਂ।
ਟਿਕਟ ਪਾਰਟੀ ਦਾ ਹੈ ਹੱਥ ਤੁਹਾਡੇ, ਫੈਸਲਾ ਲੈਣਾ ਸੋਚ ਕੇ (ਸਾਡੇ ਹੱਕ ‘ਚ) ਕਰ' ਮੀਆਂ।
ਭਲਾ ਏਸੇ ‘ਚ ਤੁਹਾਡਾ ਤੇ ਸਾਡਾ ਵੀ ਹੈ, ਫੈਸਲਾ ਲੈਣਾ ਛੇਤੀ ਹੀ ਕਰ ਮੀਆਂ।
ਦੂਜੀ ਪਾਰਟੀ ਵਾਲੇ ਵੀ ਸਾਨੂੰ ਬੁਲਾ ਰਹੇ ਨੇ, ਗੇੜੇ ਮਾਰ ਗਏ ਕਈ ਸਾਡੇ ਘਰ' ਮੀਆਂ।
ਅਸੀਂ ਸ਼ੁਰੂ ਤੋਂ ਤੁਹਾਡੇ ਨਾਲ ਜੁੜੇ ਹਾਂ, ਨਹੀਂ ਚਾਹੁੰਦੇ ਬਦਲਣਾ ਦਰ' ਮੀਆਂ।ਜੇ ਤੁਸੀਂ ਸਾਨੂੰ ਟਰਕਾ (ਠੁਕਰਾ) ਦਿੱਤਾ, ਵਾਅਦਾ ਲਵਾਂਗੇ ਉਨ੍ਹਾਂ ਨਾਲ ਕਰ ਮੀਆਂ।
ਕਹੇ ‘ਸੁਰਿੰਦਰ ਸਿੰਘ’ ਟਿਕਟ ਦਿਉ ਅੱਜ ਹੀ, ਉਦਘਾਟਣ ਲਈਏ ਦਫਤਰ ਦਾ ਕਰ ਮੀਆਂ।
ਸ੍ਰ; ਸੁਰਿੰਦਰ ਸਿੰਘ "ਖਾਲਸਾ"
ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ=97287 43287,
94662 66708,

0 comments:
Speak up your mind
Tell us what you're thinking... !