ਜਦੋਂ ਗਰੀਬ ਦੀ ਧੀ ਸਹੁਰੇ ਆਈ,
ਤੇ ਦਾਜ ਕੁੱਝ ਬਹੁਤਾ ਨਾ ਲਿਆਈ
ਇਹ ਵੇਖ ਸਹੁਰਾ ਪਰਿਵਾਰ ਲੋਹਾ ਲਾਖਾ ਹੋਣ ਲੱਗਾ,
ਨਿੱਕੀ-ਨਿੱਕੀ ਗੱਲ ਤੇ ਜੁਲਮ ਨੂੰਹ ਤੇ ਢਾਉਣ ਲੱਗਾ,
ਨੂੰਹ ਤੋਂ ਉਹਨਾਂ ਦਾ ਮੂੰਹ ਵੱਟ ਹੀ ਗਿਆ
ਤੇ ਫਿਰ ਅੰਤ ਨੂੰ ਸਟੋਵ ਫੱਟ ਹੀ ਗਿਆ
ਇੱਕ ਨੰਨ੍ਹੀ ਕਲੀ ਮਾਂ ਦੀ ਕੁੱਖ ਵਿੱਚ ਸੁਪਨੇ ਵੇਖ ਰਹੀ ਸੀ,
ਪਰ ਦਾਦੀ ਤਾਂ ਪੋਤੇ ਦੀ ਰਾਹ ਵੇਖ ਰਹੀ ਸੀ,
ਗਰਭ ‘ਚ ਪਲ ਰਹੇ ਬੱਚੇ ਦਾ ਲਿੰਗ ਪਤਾ ਕਰਵਾਉਣ ਗਈ,
ਤਾ ਦਾਦੀ ਦੀ ਪ੍ਰੀਤ ਦੀ ਤੰਦ ਛੁੱਟ ਹੀ ਗਈ
ਤੇ ਫਿਰ ਨੰਨ੍ਹੀ ਕਲੀ ਖਿਲਣ ਤੋਂ ਪਹਿਲਾਂ ਟੁੱਟ ਹੀ ਗਈ
ਸਾਡੇ ਸੱਭਿਆਚਾਰ ਦਾ ਹੋ ਰਿਹਾ ਨਿਘਾਰ ਏ
ਪੱਛਮੀ ਸੱਭਿਆਚਾਰ ਦਾ ਹੋ ਰਿਹਾ ਪਸਾਰ ਏ
ਅੱਜ ਦੀ ਧੀ ਤ੍ਰਿੰਝਣਾਂ ਨੂੰ ਭੁੱਲ ਗਈ
ਦੁੱਧ ਘਿਉ ਛੱਡ ਉਹ ਨਸੇ ਖਾਣ ‘ਚ ਰੁੱਲ ਗਈ,
ਪੱਛਮੀ ਸੱਭਿਆਚਾਰ, ਭਾਰਤੀ ਸੱਭਿਆਚਾਰ ਦੀਆਂ ਧੱਜੀਆਂ ਉਡਾ ਗਿਆ ਏ
ਤੇ ਫਿਰ ਸਾਡਾ ਵਿਰਸਾ ਅਲੋਪ ਹੋਣ ਤੇ ਆ ਗਿਆ ਏ
ਕਦੇ ਕਿਸੇ ਮਜਬੂਰ ਔਰਤ ਤੋਂ ਆਪਣੀ ਹਵਸ ਮਿਟਾਈ,
ਕਈ ਵਾਰ ਆਪਣੀ ਹੀ ਰਾਹ ਤੋਂ ਭਟਕਿਆ ਇਹ ਰਾਹੀ
‘ਭੱਟ‘ ਵੇ ਮਰਦ ਪ੍ਰਧਾਨ ਸਮਾਜ ਨੇ ਔਰਤ ਦੀ ਅਣਖ ਮਿਟਾਉਣੀ ਚਾਹੀ
ਬੇਸਹਾਰਾ ਔਰਤ ਨੂੰ ਮਜਬੂਰ ਕਰਨ ਦੀ ਭਰਦਾ ਇਹ ਗਵਾਈ
ਅੱਜ ਫਿਰ ਦੁਬਾਰਾ ਇਹ ਪੁੱਟੀ ਜਾਂਦਾ ਉਹੀ ਖਾਈ
ਤੇ ਫਿਰ ਤੇ ਫਿਰ ਇੱਕ ਨੰਨ੍ਹੀ ਕਲੀ ਦੀ ਪੁੱਤ ਲੁੱਟ ਵਿਖਾਈ

ਹਰਮਿੰਦਰ ਸਿੰਘ ‘‘ਭੱਟ‘‘
9914062205

0 comments:
Speak up your mind
Tell us what you're thinking... !