ਪਿਆਰੇ ਪਾਠਕੋ ਇੱਕ ਗੱਲ ਬੜੇ ਧਿਆਨ ਨਾਲ ਸੋਚ ਵਿਚਾਰ ਕਰਨ ਵਾਲੀ ਹੈ। ਜਿਸ ਪੱਖ ਵਿੱਚ ਸਾਨੂੰ ਸਾਰਿਆਂ ਨੂੰ ਵਿਚਾਰ ਕਰਨ ਦੀ ਲੋੜ ਹੈ। ਤੁਸੀਂ ਸਾਰੇ ਚੰਗੀ ਤਰ੍ਹਾ ਜਾਣਦੇ ਹੋ। ਕਿ ਸਾਡੀ ਭਾਰਤੀ ਸਮਾਜ ਨੂੰ ਇਕ ਬੁਰੀ ਸ਼ੈਅ ਚੁੰਬੜੀ ਹੋਈ ਹੈ। ਜਿਸ ਦਾ ਕੋਈ ਧਾਗਿਆਂ-ਤਬੀਤਾਂ ਦਾ ਜਾਂ ਕੋਈ ਵੀ ਤ੍ਰਾਂਤਿਕ ਇਲਾਜ ਨਹੀਂ ਹੈ। ਇਹ ਗੱਲ 100 ਫੀਸਦੀ ਸੱਚ ਹੈ। ਸਾਡੇ ਭਾਰਤੀ ਸਮਾਜ ਵਿੱਚ ਇਕ ਬੁਰੀ ਆਤਮਾਂ ਦਾ ਪੈਹਰਾ ਹੈ। ਜਿਸ ਨੂੰ ਸਾਡਾ ਸਾਰਾ ਸਮਾਜ ਮਿਲ ਕੇ ਬਣਾਉਂਦਾ ਹੈ ਤੇ ਮਾਨਤਾ ਪ੍ਰਦਾਨ ਕਰਦਾ ਹੈ।
ਭਾਰਤੀ ਲੋਕਤੰਤਰੀ ਪ੍ਰਣਾਲੀ ਦੇ ਅਨੁਸਾਰ ਭਾਰਤੀ ਸਮਾਜ ਵਿੱਚ ਇਕ ਸਰਕਾਰ ਹੁੰਦੀ ਹੈ। ਕਹਿਣ ਨੂੰ ਤਾਂ ਇਹ ਸਾਰੀ ਲੋਕਾਂ ਦੀ, ਲੋਕਾਂ ਨੇ, ਲੋਕਾਂ ਲਈ ਦੇ ਆਧਾਰ ਤੇ ਹੁੰਦੀ ਹੈ। ਪਰ ਕਰਨੀ ਤੇ ਕਥਨੀ ਵਿੱਚ ਜੋ ਅਤਰ ਦੇਖਣ ਨੂੰ ਮਿਲਦਾ ਹੈ। ਉਸ ਬਾਰੇ ਹਰ ਕੋਈ ਚੁੱਪ ਧਾਰ ਕੇ ਬੈਠ ਜਾਂਦਾ ਹੈ। ਅਰਥਾਤ ਭਾਰਤੀ ਸਮਾਜ ਦਾ ਕਰਨੀ ਤੇ ਕਥਨੀ ਵਿੱਚਲਾ ਅਤਰ ਕਿਸੇ ਦੇ ਵੀ ਅੱਖੋਂ ਉਹਲੇ ਨਹੀਂ ਹੈ। ਏਥੇ ਸਰਕਾਰ ਤਾਂ ਹੈ ਪਰ ਸਾਰੇ ਲੋਕਾਂ ਦੀ ਨਹੀਂ ਬਲਕਿ ਕੁਝ ਇੱਕ ਗਿਣੇ ਚੁਣੇ ਲੋਕਾਂ ਦੀ ਹੀ ਹੈ।
ਫਿਰ ਅਜਿਹੀ ਸਥਿਤੀ ਵਿੱਚ ਕਿਹਦੀ ਬੱਕਰੀ ਕੋਠੇ ’ਤੇ ਚੜ੍ਹਦੀ ਹੈ। ਮੇਰੇ ਤਾਂ ਖ਼ਿਆਲ ਨਾਲ ਉਨ੍ਹਾਂ ਦੀ ਹੀ ਬੱਕਰੀ ਕੋਠੇ ’ਤੇ ਚੜ੍ਹਦੀ ਹੈ ਜਿਹੜੇ ਇਸ ਦਾ ਹਿੱਸਾ ਬਣ ਕੇ ਇਨ੍ਹਾਂ ਦੇ ਨਾਲ ਹੋ ਜਾਂਦੇ ਹਨ। ਫਿਰ ਬਾਕੀ ਕਿਸ ਕੈਟਾਗਰੀ ’ਚ ਆ ਜਾਂਦੇ ਹਨ। ਉਹ ਹੈ ਕੀੜੇ ਮਕੌੜਿਆਂ ਦੀ ਕੈਟਾਗਰੀ। ਜਿਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੁੰਦੀ। ਬਸ ਇਹ ਹੀ ਹੁੰਦਾ ਹੈ ਕਿ ਬਸ ਕਿਸਮਤ ’ਚ ਹੀ ਇਸ ਤਰ੍ਹਾ ਲਿਖਿਆ ਹੈ। ਅਰਥਾਤ ਅਜਿਹੇ ਲੋਕਾਂ ਦੀ ਕਿਸਮਤ ਉਹ ਰੋਹੀਆਂ ਲੱਭਦੀ ਹੋਈ ਨਜ਼ਰੀਂ ਪੈਂਦੀ ਹੈ ਜਿਹੜੀਆਂ ਅੱਜ ਕੱਲ੍ਹ ਲੱਭਣੀਆਂ ਮੁਸ਼ਕਲ ਹਨ। ਇਹ ਰੋਹੀਆਂ ਲੱਭਣ ਦੀ ਜ਼ਰੂਰਤ ਮੇਰੇ ਖ਼ਿਆਲ ਨਾਲ ਇਸ ਲਈ ਪੈਂਦੀ ਹੈ ਕਿਉਂਕਿ ਅਜਿਹੀਆਂ ਰੋਹੀਆਂ ਵਿੱਚੋਂ ਫਿਰ ਇਸ ਕੈਟਾਗਰੀ ਨੇ ਘਾਹ ਜਾ ਕੇ ਚਰਨਾ ਹੁੰਦਾ ਹੈ।
ਚਲੋ ਹੁਣ ਮੁੱਦੇ ’ਤੇ ਆਉਂਦੇ ਹਾਂ। ਗੱਲ ਹੋ ਰਹੀ ਹੈ। ਸੜਕਾਂ ਤੇ ਰੋਡਾਂ ਦੀ, ਇਨ੍ਹਾਂ ਨੂੰ ਕਿਸਨੇ ਬਣਾਇਆ ਜਾਂ ਫਿਰ ਇਨ੍ਹਾਂ ’ਤੇ ਪੁੱਲਾਂ ਦਾ ਨਿਰਮਾਣ ਕਰਨ ਦੀ। ਕਹਿਦੇ ਨੇ ਕਿ ਸਾਡਾ ਜਲੰਧਰ ਸ਼ਹਿਰ ਪਾਣੀ ਦਾ ਗੜ੍ਹ ਹੈ। ਪਾਣੀ ਨਾਲ ਸਬੰਧਿਤ ਜਿਹੜੀਆਂ ਸਮੱਸਿਆਂ ਹਨ। ਉਹ ਬਹੁਤ ਗੁੰਝਲਦਾਰ ਹਨ। ਇਸ ਸਮੱਸਿਆ ਨੂੰ ਦੂਰ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਕਦੇ ਨਹਿਰਾਂ ਪੱਕੀਆਂ ਬਣਾਈਆ ਜਾ ਰਹੀਆਂ ਹਨ ਤੇ ਕਦੇ ਕਹਿੰਦੇ ਨੇ ਕਿ ਬਰਸਾਤਾਂ ਦੇ ਪਾਣੀ ਨੂੰ ਸੀਵਰੇਜ਼ ਆਦਿ ਵੀ ਬਰਦਾਸਤ ਨਹੀਂ ਕਰਦੇ। ਇਹ ਵੀ ਆਪਣੇ ਵਿਚਲੇ ਪਾਣੀ ਨੂੰ ਸੜਕਾਂ ਤੇ ਕਰ ਦਿੰਦੇ ਹਨ ਤੇ ਉਹ ਪਾਣੀ ਫਿਰ ਸੜਕਾਂ ’ਤੇ ਬਣੀਆਂ ਦੁਕਾਨਾਂ ਦੇ ਅੰਦਰ ਚਲਾ ਜਾਂਦਾ ਹੈ। ਸੜਕਾਂ ਤੇ ਟ੍ਰੈਫਿਕ ਦੀ ਸਮੱਸਿਆ ਵੀ ਉਤਪØੰਨ ਹੋ ਰਹੀ ਹੈ।
ਇਹ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਇਹ ਸਾਡੇ ਜਲੰਧਰ ਕਪੂਰਥਲਾ ਰੋਡ ’ਤੇ ਪੈਂਦੇ ਬਸਤੀਆਤ ਏਰੀਆ ਬਸਤੀ ਬਾਵਾ ਖੇਲ ਦੀ ਹੈ। ਹੁਣ ਕੁਝ ਲੋਕਾ ਦਾ ਮਨਣਾ ਇਹ ਹੈ ਬਸਤੀ ਬਾਵਾ ਖੇਲ੍ਹ ਵਿਖੇ ਬਹੁਤ ਸਾਰੀ ਜਗ੍ਹਾ ਐਸੀ ਹੈ ਜਿਹਨਾਂ ਉੱਤੇ ਆਮ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ ਤੇ ਉਸ ਉੱਤੇ ਇਹ ਲੋਕ ਆਪਣਾ ਕਾਰੋਬਾਰ ਚਲਾ ਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਰਹੇ ਹਨ। ਕੁਝ ਇਕ ਲੋਕਾਂ ਦਾ ਇਹ ਮਨਣਾ ਹੈ ਕਿ ਇਨ੍ਹਾਂ ਦੁਕਾਨਦਾਰਾਂ ਕੋਲੋਂ ਉਨ੍ਹਾਂ ਦਾ ਕਾਰੋਬਾਰੀ ਹੱਕ ਖੋਹ ਕੇ ਉਨ੍ਹਾਂ ਕੋਲੋਂ ਕਿਸੇ ਨਾ ਕਿਸੇ ਤਰੀਕੇ ਨਾਲ ਜਗ੍ਹਾ ਲੈ ਕੇ ਇਸ ਥਾਂ ਉੱਤੇ ਪੁੱਲ ਦਾ ਨਿਰਮਾਣ ਕੀਤਾ ਜਾਵੇ। ਤਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ।
ਪਰ ਸੋਚਣ ਵਾਲੀ ਗੱਲ ਇਹ ਹੈ ਕਿ ਲੋਕਾਂ ਕੋਲੋਂ ਜਗ੍ਹਾ ਲੈ ਕੇ ਉਸ ਉੱਤੇ ਪੁੱਲ ਦਾ ਨਿਰਮਾਣ ਕਰ ਕੇ ਕੀ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਦਾ ਹੈ? ਜਾਂ ਕੀ ਇਹ ਸੰਭਵ ਹੈ ਕਿ ਅਜਿਹਾ ਕਰਨ ਨਾਲ ਲੋਕਾਂ ਨੂੰ ਆ ਰਹੀਆਂ ਦਰਪੇਸ ਸਮੱਸਿਆਂ ਦੂਰ ਹੋ ਜਾਣਗੀਆਂ। ਹੁਣ ਇੱਕ ਗੱਲ ਇਹ ਵੀ ਧਿਆਨ ਵਿੱਚ ਆਈ ਹੈ ਕਿ ਜਿਨ੍ਹਾਂ ਕੋਲੋਂ ਜਗ੍ਹਾ ਲੈ ਕੇ ਪੁੱਲ ਦਾ ਨਿਰਮਾਣ ਕਰਨਾ ਹੈ ਉਨ੍ਹਾਂ ਨੂੰ ਸਰਕਾਰ ਮੁਆਵਜ਼ੇ ਦੇ ਰੂਪ ਵਿੱਚ ਪੈਸੇ ਦੇਵੇਗੀ। ਹੁਣ ਇਸ ਤੋਂ ਕੀ ਸਾਬਿਤ ਹੋ ਰਿਹਾ ਹੈ । ਕੀ ਅਜਿਹਾ ਹੋਣ ਨਾਲ ਦੋ ਧਾਰੀ ਤਲਵਾਰ ਵਾਲੀ ਖਿਚੜੀ ਨਹੀਂ ਪਕਾਈ ਜਾ ਰਹੀ। ਜਾਂ ਫਿਰ ਲੋਕਾਂ ਵਿੱਚ ਜ਼ਹਿਰ ਨਾਲ ਭਰੀ ਹੋਈ ਮਿੱਠੀ ਖੀਰ ਪਰੋਸੀ ਜਾ ਰਹੀ ਹੈ।
ਇਕ ਪਾਸੇ ਤਾਂ ਸਰਕਾਰ ਕੋਲ ਪੈਸੇ ਨਹੀਂ ਹਨ। ਖ਼ਜ਼ਾਨੇ ਖਾਲ੍ਹੀ ਪਏ ਹਨ। ਮੁਲਾਜਮਾਂ ਦੀਆਂ ਤਨਖ਼ਾਹਾਂ ਤੱਕ ਦੇਣ ਲਈ ਵੀ ਸਰਕਾਰ ਕੋਲ ਪੈਸਾ ਨਹੀਂ ਹੈ। ਦੂਜੇ ਐਡਾ ਵੱਡਾ ਪ੍ਰਾਜੈਕਟ ਸ਼ੁਰੂ ਕਰਨ ਦੇ ਸੁਪਨੇ ਵੀ ਲੋਕਾਂ ਨੂੰ ਦਿਖਾਏ ਜਾ ਰਹੇ ਹਨ। ਓਏ ਭਲਿਓ ਲੋਕੋ ਜਿਸ ਦਾ ਵਿਆਹ ਤੁਸੀਂ ਕਰਨਾ ਹੈ ਉਹ ਲਾੜਾ ਹੀ ਮੌਜ਼ੂਦ ਨਹੀਂ ਤੁਸੀਂ ਘੋੜੀ ਕਿਸ ਨੂੰ ਚਾੜ੍ਹਣ ਦੇ ਸੁਪਨੇ ਦੇਖ ਰਹੇ ਹੋ। ਗੱਲ ਰਹੀ ਪਾਣੀ ਦੀ ਸਮੱਸਿਆ ਦੀ। ਮੰਨ ਲਓ ਇਹ ਪੁੱਲ ਤਿਆਰ ਕਰਨ ਦਾ ਤੁਸੀਂ ਪ੍ਰਾਜੈਕਟ ਸ਼ੁਰੂ ਕਰ ਹੀ ਦਿØੰਦੇ ਹੋ ਜਾਂ ਪੁੱਲ ਤਿਆਰ ਹੋ ਵੀ ਜਾਂਦਾ ਹੈ। ਕੀ ਪਾਣੀ ਦੀ ਜਾਂ ਸੀਵਰੇਜ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ? ਪਾਣੀ ਦੀ ਸਮੱਸਿਆ ਇਸ ਇਲਾਕੇ ਵਿੱਚ ਖ਼ਤਮ ਹੋ ਜਾਵੇਗੀ?
ਪਾਣੀ ਦੀ ਸਮੱਸਿਆ ਜ਼ਿਆਦਾਤਰ ਬਰਸਾਤਾਂ ਦੇ ਦਿਨਾਂ ਵਿੱਚ ਉਤਪੰਨ ਹੁੰਦੀ ਹੈ। ਅਸੀਂ ਪੁੱਲ ਤਿਆਰ ਕਰਨ ਦੇ ਰਸਤੇ ਵਿੱਚ ਕੋਈ ਰੋੜਾ ਨਹੀਂ ਅਟਕਾਉਂਦੇ ਬਲਕਿ ਇਹ ਸੁਆਲ ਸਾਡੇ ਮਨ ਵਿੱਚ ਉਤਪØੰਨ ਹੋ ਰਿਹਾ ਹੈ ਕਿ ਕੀ ਪੁੱਲ ਦੇ ਤਿਆਰ ਹੋਣ ਨਾਲ ਰੱਬ ਨੇ ਬਰਸਾਤ ਕਰਨੋ ਹੱਟ ਜਾਣਾ ਹੈ। ਕੀ ਉਹਨੇ ਸੋਚ ਕੇ ਬੈਠ ਜਾਣਾ ਹੈ ਚਲੋ ਯਾਰ ਮਸੀ ਮਸੀਂ ਇਨ੍ਹਾਂ ਨੇ ਪੁੱਲ ਬਣਾਇਆ ਹੁਣ ਮੀਂਹ ਨਾ ਈ ਪਾਈਏ। ਜੇਕਰ ਉਹਨੇ ਇਹ ਨਾ ਸੋਚਿਆ ਤਾਂ ਕੀ ਕੋਈ ਦੱਸ ਸਕਦਾ ਹੈ ਕਿ ਪੁੱਲ ਉਪਰਲਾ ਬਰਸਾਤ ਦਾ ਪਾਣੀ ਹੇਠਾਂ ਜਮੀਨ ’ਤੇ ਨਹੀਂ ਆਏਗਾ।
ਇਕ ਪਾਸੇ ਤਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਪੁੱਲ ਦਾ ਨਿਰਮਾਣ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਉਨ੍ਹਾ ਕੋਲੋਂ ਹੀ ਉਨ੍ਹਾਂ ਦੀ ਜਗ੍ਹਾ ਖੋਹ ਕੇ ਉਨ੍ਹਾਂ ਦੇ ਪੇਟ ’ਤੇ ਲੱਤ ਮਾਰਨ ਦੀਆਂ ਬਿਊਂਤਾਂ ਵੀ ਗੁੰਦੀਆਂ ਜਾ ਰਹੀਆਂ ਹਨ। ਇੱਕ ਸੁਆਲ ਇਹ ਵੀ ਉਤਪੰਨ ਹੁੰਦਾ ਹੈ ਕਿ ਦੁਕਾਨਾਦਾਰਾਂ ਨੂੰ ਇਸ ਦੀ ਇਵਜ ’ਚ ਹੋਰ ਕਿਹੜੀ ਜਗ੍ਹਾ ਮੁਹੱਈਆ ਕਰਾਏਗੀ। ਜਿੱਥੇ ਇਹ ਆਪਣੀ ਰੋਜੀ ਰੋਟੀ ਦਾ ਜੁਗਾੜ ਲਾ ਸਕਣ। ਸਾਡੇ ਤੇ ਖ਼ਿਆਲ ਨਾਲ ਇਹ ਦੋ ਧਾਰੀ ਤਲਵਾਰ ਵਾਲਾ ਈ ਕਾਰਜ ਨੇਪੜੇ ਚਾੜ੍ਹਿਆ ਜਾ ਰਿਹਾ ਹੈ। ਅਰਥਾਤ ਕੱਟਣਾ ਜ਼ਰੂਰ ਹੈ ਚਾਹੇ ਐਧਰੋਂ ਜਾਂ ਓਧਰੋਂ।
ਪਰਸ਼ੋਤਮ ਲਾਲ ਸਰੋਏ,
92175-44348


0 comments:
Speak up your mind
Tell us what you're thinking... !