Headlines News :
Home » » ਪੰਜਾਬੀ ਫਿਲਮ ‘ਵੇਹਲੇ ਨਿਕੱਮੇ’ ਦੀ ਸ਼ੂਟਿੰਗ ਸ਼ੁਰੂ -ਸੰਦੀਪ ਕੈਰੋਂ (ਜੈਤੋਈ)

ਪੰਜਾਬੀ ਫਿਲਮ ‘ਵੇਹਲੇ ਨਿਕੱਮੇ’ ਦੀ ਸ਼ੂਟਿੰਗ ਸ਼ੁਰੂ -ਸੰਦੀਪ ਕੈਰੋਂ (ਜੈਤੋਈ)

Written By Unknown on Wednesday, 19 March 2014 | 00:24

ਏਬੀਜੀ ਇੰਟਰਟੇਨਮੈਂਟ ਪ੍ਰਾਈਵੇਟ ਲਿਮਿਟਡ ਤੇ ਅਰਵਿੰਦਰ ਸਿੰਘ ‘ਰਿਸਕੀ ਮੁੰਡੇ’ ਦੀ ਸਫਲਤਾ ਤੋਂ ਬਾਅਦ ਆਪਣੀ ਦੂਜੀ ਪੰਜਾਬੀ
ਫਿਲਮ ਦਰਸ਼ਕਾਂ ਦੀ ਕਚਹਿਰੀ ’ਚ ਪੇਸ਼ ਕਰਨ ਦੀ ਤਿਆਰੀ ’ਚ ਹਨ। ਅੱਜ ਇੱਥੇ ਹੋਟਲ ਹਿਮਾਨੀ, ਸੈਕਟਰ 35 ’ਚ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ’ਚ ਐਗਜ਼ੀਕਿਊਟਿਵ ਪ੍ਰੋਡਿਊਸਰ ਵਿਪਿਨ ਯਾਦਵ ਨੇ ਦੱਸਿਆ ‘ਰਿਸਕੀ ਮੁੰਡੇ’ ਦੀ ਸਫਲਤਾ ਤੋਂ ਬਾਅਦ ਹੁਣ ਉਹ ‘ਵੇਹਲੇ ਨਿਕੱਮੇ’ ਬਨਾਉਣ ਦੀ ਤਿਆਰੀ ਕਰ ਰਹੇ ਹਨ, ਜਿਸਦਾ ਪਹਿਲਾ ਸ਼ੂਟ ਅੱਜ ਪੰਚਕੂਲਾ ’ਚ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਫਿਲਮ ’ਚ ਮੁੱਖ ਭੂਮਿਕਾ ਨਿਭਾ ਰਹੇ ਉਦੈ ਗਿੱਲ ਨੇ ਫਿਲਮ ਦੀ ਕਹਾਣੀ ਲਿਖੀ ਹੈ। ਫਿਲਮ ’ਚ ਕੁਝ ਨਵੇਂ ਚਿਹਰਿਆਂ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਫਿਲਮ ਜਗਤ ਦੇ ਪ੍ਰਸਿੱਧ ਕਲਾਕਾਰ ਵੀ ਦਿਲਕਸ਼ ਭੂਮਿਕਾਵਾਾਂ ’ਚ ਨਜ਼ਰ ਆਉਣਗੇ। ਉਨ੍ਹਾਂ ਨੇ ਦੱਸਿਆ ਕਿ ਫਿਲਮ ’ਚ ਦਿਲਰਾਜ ੳਦੈ, ਭੋਟੂ ਸ਼ਾਹ, ਰਿੰਕੀ ਸਿੰਘ, ਸੋਨੀ ਧਾਲੀਵਾਲ, ਰਾਣਾ ਜੰਗ ਬਹਾਦੁਰ, ਤੇਜ ਸੱਪਰੂ, ਅਮਿਤਾ ਨਾਗੀਆ, ਅਵਤਾਰ ਗਿੱਲ, ਸਰਦਾਰ ਸੋਹੀ, ਪ੍ਰਕਾਸ਼ ਗਾਦੂ, ਹੈਪੀ (ਜੀਤ ਪੈਂਚਰਾਂ ਵਾਲਾ) ਤੇ ਮਨਕੀਰਤ ਔਲਖ ਆਦਿ ਹਨ।
ਸ਼੍ਰੀ ਅਰਵਿੰਦਰ ਨੇ ਦੱਸਿਆ ਕਿ ਫਿਲਮ ਦੋ ਦੋਸਤਾਂ ਦੀ ਕਹਾਣੀ ਹੈ, ਜਿਹੜੇ ਵਿਹਲੇ ਹਨ ਤੇ ਕੰਮ ਦੀ ਤਲਾਸ਼ ’ਚ ਪਿੰਡ ਤੋਂ ਸ਼ਹਿਰ ਆਉਂਦੇ ਹਨ। ਉਨ੍ਹਾਂ ਦੇ ਨਾਲ ਸ਼ਹਿਰ ’ਚ ਕੀ-ਕੀ ਘਟਨਾਵਾਂ ਵਾਪਰਦੀਆਂ ਹਨ ਤੇ ਨੌਕਰੀ ਲਈ ਉਹ ਕਿਹੜੇ-ਕਿਹੜੇ ਪਾਪੜ ਵੇਲਦੇ ਹਨ ਨੂੰ ਬਹੁਤ ਸਰਲਤਾ ਤੇ ਰਚਨਾਤਮਕ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਫਿਲਮ ਨੂੰ ਪੂਰੇ ਪਰਿਵਾਰ ਨਾਲ ਬੈਠ ਕੇ ਵੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਫਿਲਮ ਦੇ ਗੀਤ ਬਿੰਦਰ ਤੇ ਗੁਰਚਰਣ ਸਿੰਘ ਨੇ ਲਿਖੇ ਹਨ। ਫਿਲਮ ਦਾ ਸੰਗੀਤ ਜੈਨ ਅਲੀ ਤੇ ਚਰਣ ਠਾਕੁਰ ਦਾ ਹੈ। ਕਾਬਿਲੇਜਿਕ੍ਰ ਹੈ ਕਿ ਜੈਨ ਅਲੀ ਪਾਕਿਸਤਾਨ ਤੋਂ ਹਨ ਤੇ ਉਨ੍ਹਾਂ ਨੇ ਫਿਲਮ ’ਚ ਦੋ ਗੀਤ ਵੀ ਗਾਏ ਹਨ।






ਸੰਦੀਪ ਕੈਰੋਂ (ਜੈਤੋਈ)
81465-73901

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template