Headlines News :
Home » » ਹੋਲਾ-ਮਹੱਲਾ ਜੰਗੀ ਮਸ਼ਕ ਖਾਲਸੇ ਦੀ - ਗਿਆਨੀ ਅਜੀਤ ਸਿੰਘ ਫ਼ਤਹਿਪੁਰੀ

ਹੋਲਾ-ਮਹੱਲਾ ਜੰਗੀ ਮਸ਼ਕ ਖਾਲਸੇ ਦੀ - ਗਿਆਨੀ ਅਜੀਤ ਸਿੰਘ ਫ਼ਤਹਿਪੁਰੀ

Written By Unknown on Wednesday, 19 March 2014 | 00:20

ਬਚਿਆ ਪ੍ਰਹਿਲਾਦ, ਸੜ ਮਰੀ ਜਦ ਹੋਲਿਕਾਂ ਸੀ,
ਹੋਲੀ ਮਨਾਉਣ ਦੀ ਓਦੋਂ ਸ਼ੁਰੂਆਤ ਹੋਈ।
ਭੈਣ ਹਰਨਾਕਸ਼ ਦੀ, ਭੂਆ ਪ੍ਰਹਿਲਾਦ ਦੀ ਸੀ,
ਭਤੀਜਾ ਮਾਰਦੀ, ਆਪ ਕਮਜਾਤ ਮੋਈ।
ਤਿਓਹਾਰ ਹੋਲੀ ਦਾ ਓਦੋਂ ਸੀ ਸ਼ੁਰੂ ਹੋਇਆ,
ਡੁੱਬਿਆ ਪਾਪ ਦਾ ਬੇੜਾ, ਸੀ ਧਰਮ ਤਰਿਆ।
ਨਾ ਕਿਸੇ ਤੋਂ ਮਰਾਂ ਵਰ ਲੈਣ ਵਾਲਾ,
ਨਰਸਿੰਘ ਦੀਆਂ ਨਹੁੰਦਰਾਂ ਨਾਲ ਮਰਿਆ।
ਦਸ਼ਮੇਸ਼-ਪਿਤਾ ਜਦ ਖਾਲਸਾ ਸਿਰਜਿਆ ਸੀ,
ਹੁਕਮ ਕੀਤਾ ਛੱਡ ਹੋਲੀ; ਖੇਡੋ ਤੁਸੀਂ ਹੋਲਾ।
‘ਹੋਲਾ-ਮਹੱਲਾ’ ਜੰਗੀ ਮਸ਼ਕ ਖਾਲਸੇ ਦੀ,
ਰੰਗ ਨੀਲਾ ਤੇ ਕੇਸਰੀ ਹੈ ਖ਼ਾਸ ਚੋਲਾ।
ਭਾਵ ‘ਹੋਲੇ’ ਤੋਂ ਹਮਲਾ ਜੋ ਜਥਾ ਕਰਦਾ,
ਮਹੱਲਾ ਹਮਲੇ ਦੀ ਥਾਂ ਨੂੰ ਆਖਦੇ ਨੇ।
ਜਾਂ ਨੇਜ਼ੇਬਾਜ਼ੀ ਕਰਨ ਚੜ੍ਹ ਘੋੜਿਆ ਤੇ,
ਤਾਂ ਸਿਰਲੱਖ ਯੋਧੇ ਹੀ ਜਾਪਦੇ ਨੇ।
ਦਸ਼ਮੇਸ਼ ਪਿਤਾ ਜੀ ਵੇਖ ਨਿਹਾਲ ਹੁੰਦੇ,
ਨਾਲੇ ਇਨਾਮ ਵੀ ਵੱਡੇ-ਵੱਡੇ ਬਖ਼ਸ਼ਦੇ ਸੀ।
ਤਾਂਹੀਓਂ ਸਿੰਘ ਇੱਕ ਦੂਜੇ ਤੋਂ ਹੋ ਅੱਗੇ,
ਆਪਾ ਵਾਰਨ ਲਈ ਗੁਰਾਂ ਤੋਂ ਤਰਸਦੇ ਸੀ।
ਕਿਉਂਕਿ ਸੇਵਾ ਤੇ ਸਿਮਰਨ ਕਰ ਖਾਲਸੇ ਨੇ,
ਆਪਣਾ ਲੋਕ-ਪ੍ਰਲੋਕ ਸੰਵਾਰਿਆ ਸੀ।
ਚੜ੍ਹਦੀ ਕਲਾ ਲਈ ਧਰਮ-ਯੁੱਧ ਖਾਤਰ,
ਤਨ ਮਨ ਬਾਣੀ ਦੇ ਨਾਲ ਸ਼ਿੰਗਾਰਿਆ ਸੀ।
‘ਫ਼ਤਹਿਪੁਰੀ’ ਦੀ ਕਲਮ ਅਪੀਲ ਕਰਦੀ,
ਹੋਲਾ, ਰੰਗ ਚਿੱਕੜ ਨਾਲ ਜੋੜੀਏ ਨਾ।
ਪੀ ਕੇ ਪਾਹੁਲ ਖੰਡੇ ਦੀ ਧਾਰ ਵਾਲੀ,
ਬਾਣੀ-ਬਾਣੇ ਵਲੋਂ ਮੂੰਹ ਮੋੜੀਏ ਨਾ।

ਗਿਆਨੀ ਅਜੀਤ ਸਿੰਘ 
ਫ਼ਤਹਿਪੁਰੀ
 8146633646

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template