8 ਮਾਰਚ ਨੂੰ ਦੇਸ਼ ਭਰ ਵਿੱਚ ਨਾਰੀ ਦਿਵਸ ਮਨਾਇਆ ਜਾਂਦਾ ਹੈ, ਜਿਸ ਤੋਂ ਭਾਵ ਹੈ ਕਿ ਔਰਤਾਂ ਦਾ ਦਿਨ ਭਾਵ ਉਨ੍ਹਾਂ ਨੂੰ ਅਹਿਮੀਅਤ ਦੇਣਾ। ਔਰਤਾਂ ਸਾਡੇ ਸਮਾਜ ਦਾ ਬਹੁਤ ਅਹਿਮ ਹਿੱਸਾ ਹਨ, ਜਿੱਤੇ ਅਸੀਂ ਹਰ ਸਾਲ ਨਾਰੀ ਦਿਵਸ ਮਨਾਉਂਦੇ ਹਨ ਉੱਥੇ ਹੀ ਹਰ ਸਾਲ ਹਰ ਦਿਨ ਕਈ ਔਰਤਾਂ ਨਾਲ ਕਈ ਘਟਨਾਵਾਂ ਵਾਪਰਦੀਆਂ ਹਨ। ਅੱਜ ਔਰਤ ਤਾਕਤਵਰ ਤਾਂ ਹੈ, ਪੜ੍ਹੀ ਲਿਖੀ ਤਾਂ ਪਰ ਫੇਰ ਵੀ ਕਿਤੇ ਨਾ ਕਿਤੇ ਉਸਨੂੰ ਉਹ ਸਨਮਾਨ ਨਹੀਂ ਮਿਲਦਾ ਜਿਸਦੀ ਉਹ ਹੱਕਦਾਰ ਹੁੰਦੀ ਹੈ।
ਸਾਡੇ ਦੇਸ਼ ਵਿੱਚ ਇੱਕ ਔਰਤ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਫੇਰ ਵੀ ਅਸੀਂ ਉਸਦੀ ਇੱਜ਼ਤ ਕਰਨ ਤੋਂ ਝਿਜਕਦੇ ਹਾਂ ਸਾਨੰ ਲੱਗਦਾ ਹੈ ਕਿ ਔਰਤ ਕਮਜ਼ੋਰ ਹੈ ਉਹ ਕਦੀਂ ਵੀ ਪੁਰਸ਼ਾਂ ਦੇ ਬਰਾਬਰ ਕੰਮ ਨਹੀਂ ਕਰ ਸਕਦੀ। ਜੇ ਸ਼ੁਰੂ ਤੋਂ ਗੱਲ ਕਰੀਏ ਤਾਂ ਅੱਜ ਵੀ ਇੱਕ ਧੀ ਦੇ ਜਨਮ ਲੈਣ ਤੇ ਮਾਂ ਪਿਓ ਸ਼ਰਮ ਮਹਿਸੂਸ ਕਰਦੇ ਹਨ, ਅੱਜ ਵੀ ਧੀਆਂ ਕੁੱਖ ਵਿੱਚ ਮਰਦੀਆਂ ਹਨ ਤੇ ਅੱਜ ਵੀ ਕਿਸੇ ਦੀ ਧੀ ਦਾਜ ਦੀ ਬਲੀ ਚੜ੍ਹਦੀ ਹੈ। ਔਰਤਾਂ ਨਾਲ ਅੱਜ ਹਰ ਜਗ੍ਹਾ ਬੁਰਾ ਵਿਵਹਾਰ ਹੋ ਰਿਹਾ ਹੈ ਤੇ ਪਿਛਲੇ ਕਈ ਸਾਲਾਂ ਤੋਂ ਬਲਾਤਕਾਰ ਤੇ ਛੇੜਛਾੜ ਦੇ ਕੇਸ ਸਭ ਤੋਂ ਜ਼ਿਆਦਾ ਸਾਹਮਣੇ ਆ ਰਹੇ ਹਨ। ਬਹੁਤ ਦੁੱਖ ਹੁੰਦਾ ਹੈ ਕਿ ਸਾਡੇ ਦੇਸ਼ ਵਿੱਚ ਔਰਤਾਂ ਨਾਲ ਇੰਨ੍ਹਾਂ ਬੁਰਾ ਵਿਵਹਾਰ ਕੀਤਾ ਜਾਂਦਾ ਹੈ। ਅੱਜ ਹਰੇਕ ਨੂੰ ਜਿਸਮ ਦੀ ਭੁੱਖ ਪਈ ਹੈ ਕੋਈ ਇਹ ਨਹੀਂ ਦੇਖਦਾ ਉਹ ਕੁੜੀ ਵੀ ਕਿਸੇ ਧੀ, ਭੈਣ, ਮਾਂ, ਪਤਨੀ ਹੈ। ਅੱਜ ਇੱਕ ਔਰਤ ਦਾ ਘਰੋਂ ਇੱਕਲੇ ਬਾਹਰ ਨਿਕਲਨਾ ਮੁਸ਼ਕਿਲ ਹੋ ਗਿਆ ਹੈ, ਮਾਂ ਪਿਓ ਵੀ ਆਪਣੀ ਧੀ ਨੂੰ ਬਾਹਰ ਭੇਜਣ ਲੱਗਿਆ ਸੌ ਵਾਰ ਸੋਚਦੇ ਹਨ। ਘਟਨਾ ਕਦੀਂ ਵੀ ਕੋਈ ਵੀ ਵਾਪਰ ਸਕਦੀ ਹੈ ਕੁੜੀਆਂ ਨੂੰ ਹਮੇਸ਼ਾ ਆਤਮ ਰੱਖਿਆ ਕਰਨੀ ਆਉਣੀ ਚਾਹੀਦੀ ਹੈ ਕਿਉਂਕਿ ਕਿਸੇ ਕੋਲੋਂ ਉਮੀਦ ਰੱਖਣ ਦੀ ਬਜਾਏ ਸਾਨੂੰ ਆਪ ਨੂੰ ਹੀ ਕੁਝ ਕਰਨਾ ਪਏਗਾ। ਹਰ ਮੁੰਡੇ ਘਰ ਇੱਕ ਭੈਣ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਮੁੰਡਾ ਕਿਸੇ ਕੁੜੀ ਨਾਲ ਬੁਰਾ ਕਰਨ ਤੋਂ ਪਹਿਲਾਂ ਆਪਣੀ ਘਰ ਬੈਠੀ ਭੈਣ ਬਾਰੇ ਜ਼ਰੂਰ ਸੋਚ ਲਵੇ।
ਸਰਕਾਰ ਨੂੰ ਵੀ ਚਾਹੀਦਾ ਹੈ ਕਿ ਔਰਤਾਂ ਪ੍ਰਤੀ ਕੋਈ ਠੋਸ ਕਾਨੂੰਨ ਬਣਾਵੇ ਤਾਂ ਜੋ ਹਰ ਇੱਕ ਔਰਤ ਨੂੰ ਇੰਸਾਫ਼ ਮਿਲ ਸਕੇ। ਤੇ ਰਹੀ ਗੱਲ ਨਾਰੀ ਦਿਵਸ ਦੀ ਇਹ ਦਿਨ ਹਰ ਰੋਜ਼ ਆਉਣਾ ਚਾਹੀਦਾ ਹੈ ਤਾਂ ਜੋ ਸਾਡੇ ਮਨਵਿੱਚ ਇਹ ਰਹੇ ਕਿ ਅੱਜ ਔਰਤਾਂ ਦਾ ਦਿਨ ਹੈ।
ਦਮਨਜੀਤ ਕੌਰ
8872230357
ਐਮਜੇਐਮਸੀ 1
ਪੰਜਾਬੀ ਯੂਨੀਵਰੁਸਟੀ ਪਟਿਆਲਾ

0 comments:
Speak up your mind
Tell us what you're thinking... !