Headlines News :
Home » » ਵਟਸਐਪ ਤੇ ਹੋਣ ਲੱਗੀ ਕਿਸਮਤ ਅਜਮਾਇਸ਼ -ਮਿਲਨ ਸਿੰਘ ਹੰਸ

ਵਟਸਐਪ ਤੇ ਹੋਣ ਲੱਗੀ ਕਿਸਮਤ ਅਜਮਾਇਸ਼ -ਮਿਲਨ ਸਿੰਘ ਹੰਸ

Written By Unknown on Wednesday, 19 March 2014 | 00:13

ਅੱਜ ਦਾ ਯੁੱਗ ਟੈਕਨਾਲੌਜੀ ਦਾ ਯੁੱਗ ਹੈ, ਹਰ ਰੋਜ਼ ਕੁਝ ਨਾ ਕੁਝ ਨਵਾਂ ਦੇਖਣ ਜਾ ਸੁਣਨ ਨੂੰ ਮਿਲਦਾ ਹੈ। ਜਿੰਦਗੀ ਬੜੀ ਰਫਤਾਰ ਨਾਲ ਚਲ ਰਹੀ ਹੈ, ਕੋਈ ਵੀ ਨਿਊਜ਼, ਫੋਟੋ ਜਾਂ ਵੀਡਿਉ ਮਿੰਟਾਂ ਸਕਿੰਟਾਂ ਵਿੱਚ ਕਿੱਥੋ ਦੀ ਕਿੱਥੋ ਪੁਹੰਚ ਜਾਦੀ ਹੈ, ਇਸੇ ਨੂੰ ਹੀ ਟੈਕਨਾਲੌਜੀ ਕਿਹਾ ਜਾਦਾ ਹੈ। ਇੰਟਰਨੈੱਟ ਵਿੱਚ ਸ਼ੋਸਲ ਨੈਟਵਰਕਿੰਗ ਵੈਬਸਾਈਟ ਤੇ ਸ਼ੋਸਲ ਮੋਬਾਇਲ ਐਪਲੀਕੇਸ਼ਨ ਸਭ ਤੋ ਵੱਡੀ ਭੂਮਿਕਾ ਨਿਭਾ ਰਹੀਆਂ ਹਨ। ਜੇ ਸ਼ੋਸਲ ਮੋਬਾਇਲ ਐਪਲੀਕੇਸ਼ਨ ਦੀ ਗੱਲ ਕਰੀਏ ਤਾ ਅੱਜ ਸਭ ਤੋ ਪਹਿਲੇ ਨੰਬਰ ਤੇ ਵਟਸਐਪ ਦਾ ਨਾਮ ਆਉਦਾ ਹੈ। ਵਟਸਐਪ ਤੇ ਹਰ ਰੋਜ਼ ਲਗਪਗ 1900 ਕਰੋੜ ਮੈਸੇਜ਼, 600 ਕਰੋੜ ਫੋਟੋਆਂ, 10 ਕਰੋੜ ਵੀਡਿਉ ਸੇਅਰ ਹੁੰਦੇ ਹਨ। ਉਹਨਾਂ ਵਿੱਚੋ ਅੱਜ ਕੱਲ ਕੁਝ ਇਸ ਤਰ੍ਹਾ ਦੇ ਮੈਸੇਜ਼ ਸ਼ੇਅਰ ਹੋ ਰਹੇ ਹਨ, ਜੋ ਧਰਮ ਦੇ ਨਾਂਅ ਤੇ ਜਨਤਾ ਨੂੰ ਗੁਮਰਾਹ ਕਰ ਰਹੇ ਹਨ ਅਤੇ ਅੰਧ-ਵਿਸ਼ਵਾਸ ਦੇ ਜਾਲ ਵਿੱਚ ਫਸਾ ਰਹੇ ਹਨ। ਇਸ ਤਰ੍ਹਾਂ ਦੇ ਮੈਸੇਜ਼ ਆਉਦੇ ਹਨ ਕਿ ਇਹ ਮੈਸੇਜ਼ ਦਰਬਾਰ ਸਾਹਿਬ ਤੋ ਆਇਆ ਹੈ, ਦਸ ਲੋਕਾਂ ਨੂੰ ਅੱਗੇ ਭੇਜੋ ਤੁਹਾਨੂੰ ਕੋਈ ਜ਼ਰੂਰ ਚੰਗੀ ਖਬਰ ਮਿਲੇਗੀ, ਇਹ ਮੈਸੇਜ਼ ਚਿੰਤਪੁਰਨੀ ਤੋ ਆਇਆ ਹੈ, ਲੋਕਾਂ ਨੂੰ ਅੱਗੇ ਭੇਜੋ ਤੁਹਾਡੀ ਮਨੋਕਾਮਨਾ 24 ਘੰਟੇ ਵਿੱਚ ਪੂਰੀ ਹੋਵੇਗੀ, ਜੇ ਤੁਸੀ ਇਸ ਮੈਸੇਜ ਨੂੰ ਅੱਗੇ ਨਹੀ ਭੇਜਿਆ ਤਾ ਤੁਹਾਨੂੰ ਅੱਜ ਬਹੁਤ ਬੁਰੀ ਖਬਰ ਮਿਲੇਗੀ, ਇਸ ਮੈਸੇਜ਼ ਨੂੰ ਵੀਹ ਲੋਕਾਂ ਨੂੰ ਅੱਗੇ ਭੇਜੋ ਤੁਹਾਨੂੰ ਤੁਹਾਡਾ ਪਿਆਰ ਮਿਲੇਗਾ ਜਾਂ ਤੁਸੀ ਆਪਣੇ ਮਾਤਾ-ਪਿਤਾ ਨੂੰ ਪਿਆਰ ਕਰਦੇ ਹੋ ਤਾ ਇਹ ਮੈਸੇਜ਼ ਆਪਣੇ ਸਾਰੇ ਦੋਸਤਾਂ ਨੂੰ ਭੇਜੋ, ਪਰਮਾਤਮਾ ਤੁਹਾਡੇ ਮਾਤਾ-ਪਿਤਾ ਨੂੰ ਲੰਬੀ ਉਮਰ ਦਿਉ। ਸਭ ਤੋ ਹੈਰਾਨੀ ਵੱਲ ਗੱਲ ਇਹ ਹੈ ਕਿ ਇਹ ਸਾਰੇ ਮੈਸੇਜ਼ ਅੱਗੇ ਤੋ ਅੱਗੇ ਭੇਜਣ ਵਾਲੇ ਕੋਈ ਅਨਪੜ੍ਹ ਲੋਕ ਨਹੀ ਹਨ, ਬਲਕਿ ਪੜ੍ਹੇ-ਲਿਖੇ ਹਨ ਕਿਉਕਿ ਕੋਈ ਵੀ ਅਨਪੜ੍ਹ ਆਦਮੀ ਮੋਬਾਇਲ ਤਾਂ ਰੱਖ ਸਕਦਾ ਹੈ ਪੜ੍ਹ ਕੇ ਅੱਗੇ  ਭੇਜਣਾ ਉਸ ਦੇ ਵਸ ਦੀ ਗੱਲ ਨਹੀ ਹੈ। ਉਹ ਸਾਰੇ ਪੜ੍ਹੇ–ਲਿਖੇ ਹੀ ਦੱਸ ਸਕਦੇ ਹਨ ਕਿ ਮੈਸੇਜ਼ ਅੱਗੇ ਭੇਜਣ ਨਾਲ ਕਾਮਯਾਬੀ ਮਿਲ ਸਕਦੀ ਹੈ? ਕਿ ਮੈਸੇਜ਼ ਭੇਜਣ ਨਾਲ ਮੋਨਕਾਮਨਾਵਾਂ ਪੂਰੀਆਂ ਹੋ ਸਕਦੀਆਂ ਹਨ? ਕਿ ਇਹਨਾਂ ਮੈਸੇਜ਼ਾ ਨਾਲ ਹੀ ਚੰਗਾ ਜਾ ਮਾੜਾ ਹੁੰਦਾ ਹੈ? ਕਿ ਇਹਨਾਂ ਮੈਸੈਜ਼ਾ ਤੇ ਨਿਰਭਰ ਹੈ ਤੁਹਾਡੇ ਮਾਤਾ-ਪਿਤਾ ਦੀ ਲੰਬੀ ਉਮਰ? ਉਹਨਾਂ ਪੜ੍ਹੇ-ਲਿਖੇ ਤੇ ਲਾਹਨਤ ਹੈ ਕਿ ਉਹ ਇਹਨਾਂ ਮੈਸੇਜ਼ਾ ਨੂੰ ਅੱਗੇ ਭੇਜ ਕੇ ਆਪਣੀ ਕਿਸਮਤ ਅਜਮਾਉਦੇ ਹਨ। ਜੇ ਇਸ ਤਰ੍ਹਾਂ ਹੀ ਕਿਸਮਤ ਚਮਕਣ ਲੱਗ ਜਾਏ ਤਾ ਦੁਨੀਆਂ ਤੇ ਕੋਈ ਵੀ ਗਰੀਬ ਨਾ ਰਹੇ। ਕੋਈ ਵੀ ਭਿਖਾਰੀ ਤੁਹਾਨੂੰ ਸੜਕਾਂ ਤੇ ਭੀਖ ਮੰਗਦਾ ਨਾ ਦਿਖਾਈ ਦੇਵੇ, ਕੋਈ ਵੀ ਬੇਰਜ਼ੁਗਾਰ ਨਾ ਰਹੇ। ਜੋ ਲੋਕ ਆਪਣੀ ਮਿਹਨਤ ਤੇ ਵਿਸ਼ਵਾਸ ਕਰਦੇ ਹਨ ਉਹ ਕਦੇ ਵੀ ਇਸ ਤਰ੍ਹਾ ਦੇ ਮੈਸੇਜ਼ ਨਹੀ ਭੇਜਦੇ ਅਤੇ ਆਪਣੀ ਕਿਸਮਤ ਨਹੀ ਅਜਮਾਉਦੇ। ਮੈਸੇਜ਼ ਦੇ ਆਖਰ ਵਿੱਚ ਲਿਖਿਆ ਹੁੰਦਾ ਮਾਫ ਕਰਨਾ ਮੈਨੂੰ ਵੀ ਇਹ ਮੈਸੇਜ਼ ਅੱਗੋਂ ਆਇਆ ਹੈ, ਇਸ ਤਰ੍ਹਾਂ ਦੇ ਲੋਕ ਆਪ ਤਾਂ ਬੇਵਕੂਫ ਬਣਦੇ ਹੀ ਹਨ, ਨਾਲ ਹੋਰ ਲੋਕਾਂ ਨੂੰ ਵੀ ਬੇਵਕੂਫ ਬਣਾਉਣ ਦਾ ਯਤਨ ਕਰਦੇ ਹਨ, ਸੋ ਇਹਨਾਂ ਤੋਂ ਸਾਵਧਾਨ ਰਹੋ ਅਤੇ ਅੰਧ-ਵਿਸ਼ਵਾਸ ਦੇ ਜਾਲ ਵਿੱਚ ਨਾ ਫੱਸੋ।





ਮਿਲਨ ਸਿੰਘ ਹੰਸ
ਲੁਧਿਆਣਾ
ਮੋਬਾਇਲ ਨੰ: +91-9988884499

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template