ਚੰਦ ਸੂਰਜ ਫੇਰੀ ਪਾਵੇ,
ਰੁੱਤ ਜਾਵੇ ਫਿਰ ਮੁੜ ਆਵੇ ।
ਮੇਰਾ ਪ੍ਰੀਤਮ ਕਿਉਂ ਨਾ ਆਵੇ,
ਹਾਏ ! ਮੇਰਾ ਮਿਲਨ ਨੂੰ ਜੀ ਕਰਦੈ ।
ਰੱਬਾ ਤੂੰ ਕਿਉਂ ਵਿਦੇਸ਼ ਬਣਾਏ,
ਹਾਏ ! ਮੇਰਾ ਮਿਲਨ ਨੂੰ ਜੀ ਕਰਦੈ ।
ਮਾਹੀ ਬਾਝੋਂ ਹਾਲ ਫਕੀਰਾਂ,
ਤਨ ਕੱਪੜੇ ਮੇਰੇ ਲੀਰਾਂ ।
ਤੂੰ ਆ ਜਾ ਦਰਪਣ ਬਣ ਜਾ,
ਮੈਂ ਕਰਾਂ ਸ਼ਿੰਗਾਰ ਮੇਰਾ ਜੀ ਕਰਦੈ ।
ਰੱਬਾ ਤੂੰ ਕਿਉਂ ਵਿਦੇਸ਼ ਬਣਾਏ,
ਹਾਏ ! ਮੇਰਾ ਮਿਲਨ ਨੂੰ ਜੀ ਕਰਦੈ ।
ਇਹ ਸਾਗਰ ਦੁਨੀਆਂ ਵਿੱਚ ਮੈਂ ਪਿਆਸੀ,
ਨਾ ਕੋਈ ਸੰਗੀ ਨਾ ਕੋਈ ਸਾਥੀ ।
ਜੇ ਮਿਲ ਜਾਏ ਬੂੰਦ ਸੁਆਤੀ,
ਮੈਂ ਉਹੀ ਪੀਵਾਂ ਮੇਰਾ ਜੀ ਕਰਦੈ ।
ਰੱਬਾ ਤੂੰ ਕਿਉਂ ਵਿਦੇਸ਼ ਬਣਾਏ,
ਹਾਏ ! ਮੇਰਾ ਮਿਲਨ ਨੂੰ ਜੀ ਕਰਦੈ ।
ਮੈਂਨੂੰ ਵੱਢ ਵੱਢ ਖਾਣ ਦੀਵਾਰਾਂ,
ਕਿਸ ਕੰਮ ਦੀਆਂ ਕੋਠੀਆਂ ਕਾਰਾਂ ।
ਇੱਥੇ ਜੋੜੀਆਂ ਫਿਰਨ ਹਜਰਾਂ,
ਮੈਂ ਤੇਰੇ ਨਾਲ ਤੁਰਾਂ ਮੇਰਾ ਜੀ ਕਰਦੈ ।
ਰੱਬਾ ਤੂੰ ਕਿਉਂ ਵਿਦੇਸ਼ ਬਣਾਏ,
ਹਾਏ ! ਮੇਰਾ ਮਿਲਨ ਨੂੰ ਜੀ ਕਰਦੈ ।
ਬੈਠੀ ਏਸੀ ਅੱਗੇ ਤੜਪਾਂ,
ਸਾਰੇ ਵਿਯੋਗ ਦੀਆਂ ਇਹ ਲਪਟਾਂ ।
ਤੂੰ ਵੱਢ ਕੇ ਹਾੜੀ ਆਂਵੇਂ,
ਤੈਨੂੰ ਪੱਖੀ ਝੰਲਾਂ ਮੇਰਾ ਜੀ ਕਰਦੈ ।
ਰੱਬਾ ਤੂੰ ਕਿਉਂ ਵਿਦੇਸ਼ ਬਣਾਏ,
ਹਾਏ ! ਮੇਰਾ ਮਿਲਨ ਨੂੰ ਜੀ ਕਰਦੈ ।
ਰੱਬਾ ! ਪਿਆਰ ਦਾ ਅਲਫ ਸਿਖਾਵੇਂ,
ਬਾਝੋਂ ਪਿਆਰ ਦੇ ਹੀ ਤੜਪਾਵੇਂ ।
ਪੀਂਘ ਪਿਆਰ ਦੀ ਅੰਬਰੀਂ ਚੜ੍ਹਾ ਕੇ,
ਤੇਰਾ ਕਿਵੇਂ ਤੋੜਨ ਨੂੰ ਜੀ ਕਰਦੈ ।
ਰੱਬਾ ਤੂੰ ਕਿਉਂ ਵਿਦੇਸ਼ ਬਣਾਏ,
ਹਾਏ ! ਮੇਰਾ ਮਿਲਨ ਨੂੰ ਜੀ ਕਰਦੈ ।
ਰੁੱਤ ਜਾਵੇ ਫਿਰ ਮੁੜ ਆਵੇ ।
ਮੇਰਾ ਪ੍ਰੀਤਮ ਕਿਉਂ ਨਾ ਆਵੇ,
ਹਾਏ ! ਮੇਰਾ ਮਿਲਨ ਨੂੰ ਜੀ ਕਰਦੈ ।
ਰੱਬਾ ਤੂੰ ਕਿਉਂ ਵਿਦੇਸ਼ ਬਣਾਏ,
ਹਾਏ ! ਮੇਰਾ ਮਿਲਨ ਨੂੰ ਜੀ ਕਰਦੈ ।
ਮਾਹੀ ਬਾਝੋਂ ਹਾਲ ਫਕੀਰਾਂ,
ਤਨ ਕੱਪੜੇ ਮੇਰੇ ਲੀਰਾਂ ।
ਤੂੰ ਆ ਜਾ ਦਰਪਣ ਬਣ ਜਾ,
ਮੈਂ ਕਰਾਂ ਸ਼ਿੰਗਾਰ ਮੇਰਾ ਜੀ ਕਰਦੈ ।
ਰੱਬਾ ਤੂੰ ਕਿਉਂ ਵਿਦੇਸ਼ ਬਣਾਏ,
ਹਾਏ ! ਮੇਰਾ ਮਿਲਨ ਨੂੰ ਜੀ ਕਰਦੈ ।
ਇਹ ਸਾਗਰ ਦੁਨੀਆਂ ਵਿੱਚ ਮੈਂ ਪਿਆਸੀ,
ਨਾ ਕੋਈ ਸੰਗੀ ਨਾ ਕੋਈ ਸਾਥੀ ।
ਜੇ ਮਿਲ ਜਾਏ ਬੂੰਦ ਸੁਆਤੀ,
ਮੈਂ ਉਹੀ ਪੀਵਾਂ ਮੇਰਾ ਜੀ ਕਰਦੈ ।
ਰੱਬਾ ਤੂੰ ਕਿਉਂ ਵਿਦੇਸ਼ ਬਣਾਏ,
ਹਾਏ ! ਮੇਰਾ ਮਿਲਨ ਨੂੰ ਜੀ ਕਰਦੈ ।
ਮੈਂਨੂੰ ਵੱਢ ਵੱਢ ਖਾਣ ਦੀਵਾਰਾਂ,
ਕਿਸ ਕੰਮ ਦੀਆਂ ਕੋਠੀਆਂ ਕਾਰਾਂ ।
ਇੱਥੇ ਜੋੜੀਆਂ ਫਿਰਨ ਹਜਰਾਂ,
ਮੈਂ ਤੇਰੇ ਨਾਲ ਤੁਰਾਂ ਮੇਰਾ ਜੀ ਕਰਦੈ ।
ਰੱਬਾ ਤੂੰ ਕਿਉਂ ਵਿਦੇਸ਼ ਬਣਾਏ,
ਹਾਏ ! ਮੇਰਾ ਮਿਲਨ ਨੂੰ ਜੀ ਕਰਦੈ ।
ਬੈਠੀ ਏਸੀ ਅੱਗੇ ਤੜਪਾਂ,
ਸਾਰੇ ਵਿਯੋਗ ਦੀਆਂ ਇਹ ਲਪਟਾਂ ।
ਤੂੰ ਵੱਢ ਕੇ ਹਾੜੀ ਆਂਵੇਂ,
ਤੈਨੂੰ ਪੱਖੀ ਝੰਲਾਂ ਮੇਰਾ ਜੀ ਕਰਦੈ ।
ਰੱਬਾ ਤੂੰ ਕਿਉਂ ਵਿਦੇਸ਼ ਬਣਾਏ,
ਹਾਏ ! ਮੇਰਾ ਮਿਲਨ ਨੂੰ ਜੀ ਕਰਦੈ ।
ਰੱਬਾ ! ਪਿਆਰ ਦਾ ਅਲਫ ਸਿਖਾਵੇਂ,
ਬਾਝੋਂ ਪਿਆਰ ਦੇ ਹੀ ਤੜਪਾਵੇਂ ।
ਪੀਂਘ ਪਿਆਰ ਦੀ ਅੰਬਰੀਂ ਚੜ੍ਹਾ ਕੇ,
ਤੇਰਾ ਕਿਵੇਂ ਤੋੜਨ ਨੂੰ ਜੀ ਕਰਦੈ ।
ਰੱਬਾ ਤੂੰ ਕਿਉਂ ਵਿਦੇਸ਼ ਬਣਾਏ,
ਹਾਏ ! ਮੇਰਾ ਮਿਲਨ ਨੂੰ ਜੀ ਕਰਦੈ ।
ਮਨਜੀਤ ਕੌਰ ਬਰਾੜ
ਜ.ਨ.ਜ. ਡੀ. ਏ. ਵੀ. ਪਬਲਿਕ ਸਕੂਲ,
ਗਿਦੱੜਬਾਹਾ (ਪੰਜਾਬ) ।
94641-52236

0 comments:
Speak up your mind
Tell us what you're thinking... !