ਵਿਚ ਪ੍ਰੀਖਿਆ ਲੈਂਦੀਆਂ ਅਕਸਰ ਅੱਵਲ ਇਹ ਸਥਾਨ।
ਪਾਉਂਦਾ ਫਿਰ ਵੀ ਕਦਰ ਨਾ ਪੂਰੀ ਕੁੜੀਆਂ ਦੀ ਇਨਸਾਨ।
ਬਣਕੇ ਕਲਪਨਾ ਚਾਵਲਾ ਲਾਵਣ ਅੰਬਰਾਂ ਵਿਚ ਉਡਾਰੀ,
ਹਰ ਖੇਤਰ ਵਿਚ ਕਾਇਮ ਕੀਤੀ ਹੈ ਇਨ੍ਹਾਂ ਨੇ ਸਰਦਾਰੀ,
ਅਣਡਿੱਠ ਕੀਤਾ ਜਾ ਸਕਦਾ ਨਹੀਂ ਇਨ੍ਹਾਂ ਦਾ ਯੋਗਦਾਨ।
ਪਾਉਂਦਾ..................................................।
ਬੇਲੋੜੀਆਂ ਕੁੜੀਆਂ ਉਪਰ ਲੱਗਦੀਆਂ ਰਹਿਣ ਪਾਬੰਦੀਆਂ,
ਨਾਲ ਹੌਂਸਲੇ ਛੂਹੀਆਂ ਇਨ੍ਹਾਂ ਫਿਰ ਵੀ ਕਈ ਬੁਲੰਦੀਆਂ,
ਉੱਚੇ ਰੁਤਬੇ ਪਾ ਕੇ ਖਿੱਚਦੀਆਂ ਕਈਆਂ ਦਾ ਧਿਆਨ।
ਪਾਉਂਦਾ................................................।
ਸਾਹਿਤਕ ਪਿੜ ਦੇ ਵਿਚ ਵੀ ਇਨ੍ਹਾਂ ਦੀ ਪੂਰਨ ਹਿੱਸੇਦਾਰੀ,
ਕਵਿਤਾ,ਕਹਾਣੀ,ਨਾਟਕ ਦੇ ਨਾਲ ਕਰਦੀਆਂ ਨਾਵਲਕਾਰੀ ,
ਕਲਾਕਾਰੀ ਦੇ ਖੇਤਰ ਵਿਚ ਵੀ ਕਈਆਂ ਦਾ ਰੁਝਾਨ।
ਪਾਉਂਦਾ..............................................।
ਵਿਚ ਮੈਦਾਨ-ਏ-ਜੰਗ ਦੇ ਵੀ ਕਈਆਂ ਨੇ ਝੰਡੇ ਗੱਡੇ,
ਬਣ ਝਾਂਸੀ ਦੀ ਰਾਣੀ ਕੀਤੇ ਫ਼ਤਿਹ ਮੋਰਚੇ ਵੱਡੇ,
ਵਿਚ ਕਿਤਾਬਾਂ ਇਸ ਕਥਨ ਨੂੰ ਕੀਤਾ ਗਿਆ ਬਿਆਨ,
ਪਾਉਂਦਾ..............................................।
ਰਾਜੇ ਤੇ ਮਹਾਰਾਜੇ ਇਨ੍ਹਾਂ ਆਪਣੀ ਗੋਦ ਖਿਡਾਏ,
ਭਗਤ,ਸਰਾਭੇ,ਉਧਮ ਵਰਗੇ ਇਨ੍ਹਾਂ ਦੇ ਹੀ ਜਾਏ,
ਇਨ੍ਹਾਂ ਦੀ ਬਾਦੌਲਤ ਜੰਮਦੇ ਦਾਰੇ ਜਿਹੇ ਭਲਵਾਨ ।
ਪਾਉਂਦਾ............................................।
‘ਚੋਹਲਾ’ਕਹਿੰਦਾ ਜਿਸ ਖੇਤਰ ਵਿਚ ਕੁੜੀਆਂ ਪੈਰ ਟਿਕਾਇਆ,
ਹਿੰਮਤ ਕਰਕੇ ਕੀਤੇ ਇਨ੍ਹਾਂ ਕਾਰਜ ਕਈ ਮਹਾਨ।
ਪਾਉਂਦਾ ਫਿਰ ਵੀ ਕਦਰ ਨਾ ਪੂਰੀ ਕੁੜੀਆਂ ਦੀ ਇਨਸਾਨ।
ਰਮੇਸ਼ ਬੱਗਾ ਚੋਹਲਾ
# 1348/17/1 ਗਲੀ ਨੰ:8 ਰਿਸ਼ੀ ਨਗਰ ਐਕਸਟੈਨਸ਼ਨ,
ਲੁਧਿਆਣਾ ।
ਮੋਬ:9463132719


0 comments:
Speak up your mind
Tell us what you're thinking... !