ਕੰਡੇ ਦਾ ਕੰਡਾ
EXIT POLL ਆ,ਗੋਲ ਮੋਲ ਆ,ਬੋਲ ਕਬੋਲ ਆ,ਚੈਨਲਾਂ ਚ HOLE ਆ,ਪੈਸੇ ਦੀ ਧਾਰ ਆ !!ਆਪਣੇ ਚੈਨਲ ਆ,ਆਪਣੇ ਪੈਨਲ ਆ,ਕਹਿੰਦੇ ਜੋ ਬੋਲਦੇ,ਉਹੀ FINAL ਆ,ਸ਼ੇਖ਼ ਚਿਲੀ ਵਿਚਾਰ ਆ !!
ਇਹ ਨੀਵਾਂ,ਉਹ ਉੱਚਾ,ਇਹ ਸੁੱਚਾ,ਉਹ ਲੁੱਚਾ,ਫ਼ਲਾਨਾ ਢੁੱਚਾ,ਦਿਨ ਸਾਰਾ ਸਾਰਾ ਇਹੀ ਤਕਰਾਰ ਆ !!
ਆਪਣੇ ਵਾਅਦੇ ਆ,ਗੰਦੇ ਇਰਾਦੇ ਆ,ਲੋਕ ਪਿਆਦੇ ਆ,ਪੀਤੇ ਖਾਦੇ ਆ,ਬੇਸ਼ਰਮਾ ਦੀ ਬਹਾਰ ਆ !!
ਫੰਡ ਦਾ ਫੰਡਾ,ਕੋਈ ਮੀਣਾ ਲੰਡਾ,ਜੀਹਦਾ ਡੰਡਾ,ਉਸੇਦਾ ਝੰਡਾ,ਅੰਦਰੋਂ ਖਾਲੀ ਕੰਡਾ ਬਾਹਰੋਂ ਸਰਦਾਰ ਆ !!
ਡਾ ਅਮਰੀਕ ਸਿੰਘ ਕੰਡਾ
1764-ਗੁਰੂ ਰਾਮ ਦਾਸ ਨਗਰ ਨੇੜੇ ਨੈਸਲੇ ,
ਮੋਗਾ-142001 ਪੰਜਾਬ ਭਾਰਤ
098557-35666

0 comments:
Speak up your mind
Tell us what you're thinking... !