ਮੈਂ ਔਰਤ ਹਾਂ ਤਾਂ ਕੀ ਹੋਇਆ
ਹਰ ਦਿਲ ਨਾਲ ਮੇਰਾ ਨਾਤਾ ਹੈ।
ਇਸ ਦੇਸ਼ ਦੀ ਰੱਖਿਆ ਖਾਤਿਰ
ਮੈਨੂੰ ਖੂਨ ਬਹਾਉਣਾ ਆਉਂਦਾ ਹੈ।
ਮੈਨੂੰ ਡਰ ਨਹੀਂ ਉਨ੍ਹਾਂ ਲੋਕਾਂ ਦਾ,
ਜਿਹੜੇ ਦੇਸ਼ ਧ੍ਰੋਹੀ ਹੁੰਦੇ ਨੇ,
ਨਾਰੀ ਦੇ ਹਰ ਰੂਪ ਦੇ ਅੱਗੇ,
ਬੇਵਸ ਜਿਹੇ ਹੁੰਦੇ ਨੇ।
ਮੈਂ ਬਹੁਤ ਉਚਾਈਆਂ ਤੇ ਚੜ੍ਹਨਾ ਹੈ
ਕੋਈ ਕੰਮ ਦੇਸ਼ ਲਈ ਕਰਨਾ ਹੈ
ਔਰਤ ਦੇ ਰੂਪ ਵਿੱਚ ਵੱਧਣ ਦਾ,
ਹੌਸਲਾ ਹੁਣ ਕਰਨਾ ਹੈ।
ਮੈਂ ਬਦਲ ਦੇਵਾਂਗੀ ਇਸ ਦੁਨੀਆ ਦੇ
ਹਰ ਰਹਿਣ ਤੇ ਹਰ ਨਕਸ਼ ਨੂੰ
ਮੈਂ ਭਰ ਦੇਵਾਂਗੀ ਉਨਾਂ ਲੋਕਾਂ ਅੰਦਰ
ਉਸ ਪਿਆਰ ਭਰੇ ਰਕਤ ਨੂੰ
ਮੈਂ ਪਿਆਰ ਤੇ ਨਿਮਰਤਾ
ਸਿਖਾ ਦੇਵਾਂਗੀ ਸਾਰੇ ਜਗਤ ਨੂੰ,
ਮੇਰੇ ਨਾਲ ਹੈ ਜਮਾਨਾਂ,
ਮੈਂ ਬਦਲ ਦੇਵਾਂਗੀ ਹਰ ਤਖਤ ਨੂੰ।
ਮੈਂ ਚੰਡੀ ਬਣ ਰਣ ਭੂਮੀ ਵਿੱਚ
ਖੂਨ ਦੀ ਬਰਸਾਤ ਕਰਾਂ।
ਇਸ ਦੇਸ਼ ਦੀ ਰੱਖਿਆ ਖਾਤਰ
ਸਿਰ ਧੜ ਆਪਣਾ ਕੁਰਬਾਨ ਕਰਾਂ।
ਰੇਨੂਕਾ
98150-66545
Adampur Doaba
Jalandhar


0 comments:
Speak up your mind
Tell us what you're thinking... !