ਦਸਤਾਰ ਬੰਨ੍ਹੀ ਜਚਦਾ ਉਹ ਸੋਹਣਾ ਸਰਦਾਰ ਸੀ
ਨੇਕ ਦਿਲ ਇਨਸਾਨ ਤੇ ਯਾਰਾਂ ਦਾ ਯਾਰ ਸੀ
ਹਾਸਿਆਂ ਦੇ ਬਾਦਸ਼ਾਹ ਰੋਂਦਿਆਂ ਨੂੰ ਛੱਡ ਗਏ
ਕਮੇਡੀ ਦੇ ਵਿੱਚ ਮੀਲ ਪੱਥਰ ਗੱਡ ਗਏ
ਸਮੱਸਿਆਵਾਂ ਨੂੰ ਦੱਸਣ ਦਾ ਵੱਖਰਾ ਜਾਂ ਢੰਗ ਸੀ
ਹਰ ਮੁੱਦੇ ਉਤੇ ਕਸਦੇ ਕਰਾਰਾ ਜਾ ਵਿਅੰਗ ਸੀ
ਬਾਲੀਵੁੱਡ ਵਿੱਚ ਵੀ ਬੜੀ ਖੱਟ ਗਏ ਖੱਟੀ ਜੀ
ਚਾਰੇ ਪਾਸੇ ਹੋ ਗਈ, ਭੱਟੀ ਜੀ ਭੱਟੀ ਜੀ
ਉਲਟੇ ਪੁਲਟੇ ਵਿੱਚ ਐਸਾ ਕੁੱਝ ਕਿਹਾ ਜੀ
ਪਰ ਅੱਜ ਉਹ ਮਾਹੌਲ ਠੀਕ ਨਾ ਰਿਹਾ ਜੀ
24 ਅਕਤੂਬਰ ਦੀ ਉਹ ਚੰਦਰੀ ਰਾਤ ਸੀ
ਮੁੱਕ ਗਈ ਜਿੰਦਗੀ ਵਾਲੀ ਬਾਤ ਸੀ
ਦਿਨ ਚੜਦੇ ਨੂੰ ਮਾਹੌਲ ਹੋ ਗਿਆ ਗਮਗ਼ੀਨ ਸੀ
ਦੇਖਿਆ ਨਾ ਜਾਵੇ ਉਹ ਦਰਦਨਾਕ ਸੀਨ ਸੀ।
"ਪਾਵਰ ਕੱਟ" ਦੀ ਜਾ ਰਹੇ ਕਰਨ ਘੁੰਡ ਚੁਕਾਈ ਸੀ
ਦੇਖਣੀ ਨਸੀਬ ਨਾ ਹੋਈ ਜਿਹੜੀ ਫਿਲਮ ਬਣਾਈ ਸੀ
ਸਾਲ 2012 ਲਗਦਾ ਪਿਆ ਫ਼ਨਕਾਰਾਂ ਤੇ ਭਾਰਾ ਜੀ
ਵਿਛੜ ਗਏ ਜਗਜੀਤ, ਮਾਣਕ, ਯਸ਼, ਭੱਟੀ ਤੇ ਦਾਰਾ ਜੀ
ਉਡੀਕ ਇਨ੍ਹਾਂ ਦੀ ਅਜੇ ਪਿੰਡਾਂ ਵਾਲੀਆਂ ਜੂਹਾਂ ਨੂੰ
ਚਰਨਾਂ ਚ ਨਿਵਾਸ ਦੇਈਂ ਰੱਬਾਂ ਇਨ੍ਹਾਂ ਵਿਛੜੀਆਂ ਰੂਹਾਂ ਨੂੰ
ਬੇਨਤੀ ਕਬੂਲ ਕਰੀਂ ਸਾਈਆਂ ਇਸ ਨਿਮਾਣੇ "ਚਾਹਲ" ਦੀ
ਬੁਨਿਆਦ ਨਾ ਢਾਹਿਆ ਕਰ, ਕਿਸੇ ਬਣਦੇ ਮਹਿਲ ਦੀ..........
ਜਸਵਿੰਦਰ ਸਿੰਘ ਚਾਹਲ,
ਪਿੰਡ ਤੇ ਡਾਕ. ਕੋਟ ਲੱਲੂ (ਲੱਲੂਆਣਾ)
ਜਿਲ੍ਹਾ ਮਾਨਸਾ
ਮੋਬ: 98769-15035

0 comments:
Speak up your mind
Tell us what you're thinking... !